ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਕਾਂਗਰਸ ਫਿਰਕਾਪ੍ਰਸਤੀ ਖ਼ਿਲਾਫ਼ ਆਵਾਜ਼ ਬੁਲੰਦ ਕਰੇ: ਜੈਰਾਮ

Posted On February - 14 - 2020

ਕੋਚੀ, 13 ਫਰਵਰੀ
ਮੁਲਕ ’ਚ ਕਾਂਗਰਸ ਦੇ ਘੱਟ ਗਿਣਤੀ ਫਿਰਕਿਆਂ ਪ੍ਰਤੀ ਨਰਮੀ ਦੇ ਪ੍ਰਚਾਰ ਤੋਂ ਫਿਕਰਮੰਦ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਪਾਰਟੀ ਇਸ ਮੁੱਦੇ ’ਤੇ ਚੋਣਵੇਂ ਢੰਗ ਨਾਲ ਅੱਗੇ ਨਹੀਂ ਵਧ ਸਕਦੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਕਾਂਗਰਸ ਨੂੰ ਪਾਪੂਲਰ ਫਰੰਟ ਆਫ਼ ਇੰਡੀਆ (ਪੀਐੱਫਆਈ) ਵਰਗੀ ਫਿਰਕਾਪ੍ਰਸਤੀ ਨੂੰ ਵੀ ਨਿਸ਼ਾਨੇ ’ਤੇ ਲੈਣਾ ਚਾਹੀਦਾ ਹੈ। ਜੈਰਾਮ ਰਮੇਸ਼ ਨੇ ਕਿਹਾ ਕਿ ਪੀਐੱਫਆਈ ਜਾਂ ਜਮਾਤ-ਏ-ਇਸਲਾਮੀ ਵਰਗੀ ਫਿਰਕਾਪ੍ਰਸਤੀ ਵੀ ਆਰਐੱਸਐੱਸ ਵਾਂਗ ਮੁਲਕ ਲਈ ਖ਼ਤਰਨਾਕ ਹੈ। ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਉਨ੍ਹਾਂ ਕਿਹਾ ਕਿ ਭਾਜਪਾ ਚੋਣਾਂ ਨਹੀਂ ਜਿੱਤੀ ਪਰ ਨਤੀਜੇ ਕਾਂਗਰਸ ਲਈ ਵੀ ਮਾੜੇ ਰਹੇ ਹਨ। ‘ਇਹ ਕਾਂਗਰਸ ਲਈ ਕਰੋਨਾਵਾਇਰਸ ਵਰਗੀ ਆਫ਼ਤ ਹਨ।’ ਸੀਨੀਅਰ ਕਾਂਗਰਸ ਆਗੂ ਨੇ ਸੁਝਾਅ ਦਿੱਤਾ ਕਿ ਪਾਰਟੀ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰਨ ਦੇ ਯਤਨ ਕਰਨੇ ਚਾਹੀਦੇ ਹਨ ਨਹੀਂ ਤਾਂ ਇਸ ਦੇ ਅਪ੍ਰਸੰਗਕ ਹੋਣ ਦੀ ਚੁਣੌਤੀ ਖੜ੍ਹੀ ਹੋ ਜਾਵੇਗੀ। ਉਨ੍ਹਾਂ ਵਿਵਾਦਤ ਸੀਏਏ ਬਾਰੇ ਕਿਹਾ ਕਿ ਕਿਸੇ ਦੀ ਨਾਗਰਿਕਤਾ ਨੂੰ ਖੋਹਿਆ ਨਹੀਂ ਜਾ ਸਕਦਾ ਹੈ ਪਰ ਕਿਸੇ ਖਾਸ ਫਿਰਕੇ ਨੂੰ ਨਾਗਰਿਕਤਾ ਦੇਣ ਦਾ ਉਹ ਵਿਰੋਧ ਕਰਦੇ ਹਨ। ਸ੍ਰੀ ਜੈਰਾਮ ਰਮੇਸ਼ ਨੇ ਕਿਹਾ ਕਿ ਸ਼ਾਹੀਨ ਬਾਗ਼ ਪ੍ਰਦਰਸ਼ਨਕਾਰੀਆਂ ਨੂੰ ਜੇਕਰ ਆਪਣੀ ਨਾਗਰਿਕਤਾ ਖੁੰਝਣ ਦਾ ਭੈਅ ਹੈ ਤਾਂ ਉਨ੍ਹਾਂ ਨੂੰ ਐੱਨਪੀਆਰ ਅਤੇ ਨਾਗਰਿਕਤਾ ਰਜਿਸਟਰ ਖ਼ਿਲਾਫ਼ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਦਰਸ਼ਨ ਜਾਰੀ ਰੱਖਣ ਨਾਲ ਭਾਜਪਾ ਅਤੇ ਫਿਰਕੂ ਮੁਸਲਿਮਾਂ ਦੇ ਹਿੱਤ ਪੂਰੇ ਹੁੰਦੇ ਹਨ। -ਪੀਟੀਆਈ

 


Comments Off on ਕਾਂਗਰਸ ਫਿਰਕਾਪ੍ਰਸਤੀ ਖ਼ਿਲਾਫ਼ ਆਵਾਜ਼ ਬੁਲੰਦ ਕਰੇ: ਜੈਰਾਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.