ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ

Posted On February - 24 - 2020

ਨਵੀਂ ਦਿੱਲੀ, 23 ਫਰਵਰੀ
ਕਾਂਗਰਸੀ ਆਗੂ ਸ਼ਸ਼ੀ ਥਰੂਰ ਦਾ ਕਹਿਣਾ ਹੈ ਕਿ ਪਾਰਟੀ ਨੂੰ ਅਗਵਾਈ ਨਾਲ ਜੁੜੇ ਮਸਲੇ ਪਹਿਲੇ ਦੇ ਆਧਾਰ ’ਤੇ ਹੱਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕਾਂ ’ਚ ਇਹ ਭਾਵਨਾ ਬਣ ਰਹੀ ਹੈ ਕਿ ਕਾਂਗਰਸ ‘ਦਿਸ਼ਾਹੀਣ’ ਹੋ ਗਈ ਹੈ। ਇਸ ਨੂੰ ਦੂਰ ਕਰਨ ਲਈ ਅਜਿਹਾ ਕਰਨਾ ਜ਼ਰੂਰੀ ਹੈ। ਥਰੂਰ ਨੇ ਕਿਹਾ ਕਿ ਪ੍ਰਧਾਨਗੀ ਬਾਰੇ ਬਣੇ ਖ਼ਲਾਅ ਨੂੰ ਦੂਰ ਕਰਨਾ ਜ਼ਰੂਰੀ ਹੈ। ਪਾਰਟੀ ਦੇ ਉਭਾਰ ਲਈ ਸਥਾਈ ਪ੍ਰਧਾਨ ਚੁਣਨਾ ਅਤਿ ਜ਼ਰੂਰੀ ਹੈ। ਇਕ ਇੰਟਰਵਿਊ ਵਿਚ ਥਰੂਰ ਨੇ ਕਿਹਾ ਕਿ ਇਹ ਹੁਣ ਰਾਹੁਲ ਗਾਂਧੀ ’ਤੇ ਨਿਰਭਰ ਕਰਦਾ ਹੈ ਕਿ ਉਹ ਪ੍ਰਧਾਨ ਵਜੋਂ ਵਾਪਸੀ ਕਰਨਾ ਚਾਹੁੰਦੇ ਹਨ ਜਾਂ ਨਹੀਂ, ਪਰ ਜੇ ਉਹ ਪਹਿਲਾਂ ਵਾਲੇ ਰੁਖ਼ ’ਤੇ ਕਾਇਮ ਹਨ ਤਾਂ ਕਾਂਗਰਸ ਨੂੰ ‘ਸਰਗਰਮ ਤੇ ਸਥਾਈ ਅਗਵਾਈ’ ਦੀ ਤੁਰੰਤ ਲੋੜ ਹੈ। ਇਸ ਨਾਲ ਹੀ ਪਾਰਟੀ ਮੁਲਕ ਦੇ ਲੋਕਾਂ ਦੀਆਂ ਇੱਛਾਵਾਂ ਮੁਤਾਬਕ ਅੱਗੇ ਵਧ ਸਕੇਗੀ। ਵਰਕਿੰਗ ਕਮੇਟੀ ਦੀ ਚੋਣ ਬਾਰੇ ਪੁੱਛੇ ਜਾਣ ’ਤੇ ਥਰੂਰ ਨੇ ਕਿਹਾ ਕਿ ਪਾਰਟੀ ਦੀ ਸਭ ਤੋਂ ਵੱਡੀ ਫ਼ੈਸਲਾ ਲੈਣ ਵਾਲੀ ਇਹ ਇਕਾਈ ਜਥੇਬੰਦਕ ਚੁਣੌਤੀਆਂ ਨਾਲ ਨਜਿੱਠਣ ’ਚ ਯੋਗ ਅਗਵਾਈ ਦੇਵੇਗੀ। ਸ਼ਸ਼ੀ ਥਰੂਰ ਨੇ ਕਿਹਾ ਕਿ ਬੇਸ਼ੱਕ ਭਾਜਪਾ ਦੀ ‘ਵੰਡਪਾਊ ਸਿਆਸਤ’ ਦਾ ਕੌਮੀ ਪੱਧਰ ’ਤੇ ਇਕੋ ਬਦਲ ਹੈ ਅਤੇ ਉਹ ਕਾਂਗਰਸ ਹੈ। ਉਨ੍ਹਾਂ ਕਿਹਾ ਕਿ ਲੋਕ ਪਾਰਟੀ ਦੀ ਮੌਜੂਦਾ ਸਥਿਤੀ ਕਾਰਨ ਕੁਦਰਤੀ ਤੌਰ ’ਤੇ ਹੋਰ ਸਿਆਸੀ ਬਦਲਾਂ ਨਾਲ ਜੁੜ ਰਹੇ ਹਨ। ਇਸ ਦੀ ਤਾਜ਼ਾ ਉਦਾਹਰਨ ਦਿੱਲੀ ਦੀਆਂ ਚੋਣਾਂ ਹਨ, ਜਿੱਥੇ ਲੋਕ ਵੱਡੇ ਪੱਧਰ ’ਤੇ ‘ਆਪ’ ਅਤੇ ਕੁਝ ਹੱਦ ਤੱਕ ਭਾਜਪਾ ਨਾਲ ਜੁੜੇ। ਜਦਕਿ ਕਾਂਗਰਸ ਪੂਰੀ ਤਰ੍ਹਾਂ ਸੀਮਤ ਹੋ ਕੇ ਰਹਿ ਗਈ। ਥਰੂਰ ਨੇ ਕਿਹਾ ਕਿ ਕਾਂਗਰਸ ਬਾਰੇ ਲੋਕਾਂ ਦੇ ਨਜ਼ਰੀਏ ਦੇ ਨਾਲ-ਨਾਲ ਮੀਡੀਆ ਦੇ ਰਵੱਈਏ ਨੂੰ ਵੀ ਬਦਲਣ ਦੀ ਲੋੜ ਹੈ। -ਪੀਟੀਆਈ


Comments Off on ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.