ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਕਨ੍ਹੱਈਆ ਕੁਮਾਰ ਦੇ ਕਾਫਲੇ ਉੱਤੇ ਫਿਰ ਹਮਲਾ

Posted On February - 15 - 2020

ਆਰਾ, (ਬਿਹਾਰ): ਸੀਪੀਆਈ ਦੇ ਆਗੂ ਕਨ੍ਹਈਆ ਕੁਮਾਰ ਦੇ ਕਾਫਲੇ ਉੱਤੇ ਅੱਜ ਫਿਰ ਕੁੱਝ ਲੋਕਾਂ ਨੇ ਹਮਲਾ ਕਰ ਦਿੱਤਾ। ਜ਼ਿਕਰਯੋਗ ਹੈ ਕਿ ਕਨ੍ਹੱਈਆ ਕੁਮਾਰ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸਾਰੇ ਬਿਹਾਰ ਦਾ ਦੌਰਾ ਕਰ ਰਿਹਾ ਹੈ ਅਤੇ ਉਸ ਦੇ ਕਾਫਲੇ ਉੱਤੇ ਪਹਿਲਾਂ ਵੀ ਕਈ ਵਾਰ ਹਮਲੇ ਕੀਤੇ ਗਏ ਹਨ। ਇਸ ਘਟਨਾ ਵਿੱਚ ਕਨ੍ਹੱਈਆ ਕੁਮਾਰ ਦੀ ਗੱਡੀ ਨੂੰ ਕਾਫੀ ਨੁਕਸਾਨ ਪੁੱਜਾ ਹੈ ਅਤੇ ਕਈ ਸਮਰਥਕਾਂ ਦੇ ਸੱਟਾਂ ਵੱਜੀਆਂ ਹਨ। ਅੱਜ ਜਦੋਂ ਕਨ੍ਹੱਈਆ ਕੁਮਾਰ ਬਕਸਰ ਵਿੱਚ ਰੈਲੀ ਕਰਨ ਬਾਅਦ ਭੋਜਪੁਰ ਜ਼ਿਲ੍ਹੇ ਦੇ ਆਰਾ ਕਸਬੇ ਵਿੱਚ ਰੈਲੀ ਨੂੰ ਸੰਬੋਧਨ ਕਰਨ ਜਾ ਰਿਹਾ ਸੀ ਤਾਂ ਉਸ ਦੇ ਕਾਫਲੇ ਉੱਤੇ ਉਸ ਸਮੇਂ ਹਮਲਾ ਕੀਤਾ ਗਿਆ। ਕਾਂਗਰਸ ਵਿਧਾਇਕ ਸ਼ਕੀਲ ਅਹਿਮਦ ਖਾਨ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਉਨ੍ਹਾਂ ਦੀ ਸਕਿਉਰਟੀ ਵਿੱਚ ਲਾਇਆ ਪੁਲੀਸ ਵਾਹਨ ਕੁੱਝ ਅੱਗੇ ਲੰਘ ਗਿਆ ਤਾਂ ਰਸਤੇ ਵਿੱਚ ਤੀਹ-ਚਾਲੀ ਨੌਜਵਾਨ ਆ ਗਏ ਅਤੇ ਉਨ੍ਹਾਂ ਕਨ੍ਹੱਈਆ ਕੁਮਾਰ ਵਾਲੇ ਵਾਹਨ ਉੱਤੇ ਪੱਥਰ ਮਾਰੇ। ਇਸ ਘਟਨਾ ਵਿੱਚ ਇੱਕ ਪਾਰਟੀ ਸਮਰਥਕ ਪੱਥਰ ਵੱਜਣ ਕਾਰਨ ਜ਼ਖ਼ਮੀ ਹੋ ਗਿਆ ਹੈ। -ਪੀਟੀਆਈ


Comments Off on ਕਨ੍ਹੱਈਆ ਕੁਮਾਰ ਦੇ ਕਾਫਲੇ ਉੱਤੇ ਫਿਰ ਹਮਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.