ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਓਲੰਪੀਅਨ ਜਰਨੈਲ ਸਿੰਘ ਕਲੱਬ ਨੇ ਟਰਾਫੀ ਜਿੱਤੀ

Posted On February - 15 - 2020

ਫਗਵਾੜਾ ਵਿੱਚ ਜੇਤੂਆਂ ਦਾ ਸਨਮਾਨ ਕਰਦੇ ਹੋਏ ਮਹਿਮਾਨ ਤੇ ਪ੍ਰਬੰਧਕ।

ਜਸਬੀਰ ਸਿੰੰਘ ਚਾਨਾ
ਫਗਵਾੜਾ, 14 ਫਰਵਰੀ
33ਵੇਂ ਫੁਟਬਾਲ ਫਗਵਾੜਾ ਕੱਪ ਫੁਟਬਾਲ ਟੂਰਨਾਮੈਂਟ ਦੇ ਆਖਰੀ ਦਿਨ ਅੱਜ ਓਲੰਪੀਅਨ ਜਰਨੈਲ ਸਿੰਘ ਫੁਟਬਾਲ ਕਲੱਬ ਗੜ੍ਹਸ਼ੰਕਰ ਨੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜੱਬੜ ਨੂੰ ਫਾਈਨਲ ਮੈਚ ’ਚ 2-0 ਨਾਲ ਹਰਾ ਕੇ ਟਰਾਫ਼ੀ ’ਤੇ ਕਬਜ਼ਾ ਕੀਤਾ ਅਤੇ ਨਾਲ ਹੀ 80 ਹਜ਼ਾਰ ਰੁਪਏ ਦਾ ਨਕਦ ਇਨਾਮ ਪ੍ਰਾਪਤ ਕੀਤਾ। ਉਪ-ਜੇਤੂ ਸੰਤ ਬਾਬਾ ਭਾਗ ਸਿੰਘ ਯੂੁਨੀਵਰਸਿਟੀ ਦੀ ਟੀਮ ਨੂੰ ਟਰਾਫ਼ੀ ਤੇ 31 ਹਜ਼ਾਰ ਰੁਪਏ ਨਕਦ ਇਨਾਮ ਮਿਲਿਆ।
ਇਸ ਤੋਂ ਇਲਾਵਾ ਸਕੂਲ ਵਿੰਗ ’ਚ ਜੇ.ਸੀ.ਟੀ ਅਕੈਡਮੀ ਫਗਵਾੜਾ ਨੇ ਫੁਟਬਾਲ ਅਕੈਡਮੀ ਪਾਲਦੀ ਨੂੰ 1-0 ਨਾਲ ਹਰਾ ਕੇ ਟਰਾਫ਼ੀ ਅਤੇ 11 ਹਜ਼ਾਰ ਰੁਪਏ ਦਾ ਨਕਦ ਇਨਾਮ ਜਿੱਤਿਆ। ਉਪ-ਜੇਤੂ ਪਾਲਦੀ ਦੀ ਟੀਮ ਨੂੰ 8 ਹਜ਼ਾਰ ਰੁਪਏ ਨਗਦ ਤੇ ਟਰਾਫ਼ੀ ਮਿਲੀ। ਸਕੂਲ ਵਿੰਗ ਕੈਟਾਗਰੀ ਯੂਥ ਫੁਟਬਾਲ ਚੈਂਪੀਅਨਸ਼ਿਪ ਫਗਵਾੜਾ ਤਹਿਤ ਅੰਡਰ-19 ਖਿਡਾਰੀਆਂ ਲਈ ਪਰਮਿੰਦਰ ਸਿੰਘ ਦੀ ਯਾਦ ’ਚ ਉਨ੍ਹਾਂ ਦੇ ਪਿਤਾ ਜਗੀਰ ਸਿੰਘ ਕੋਚ ਵੱਲੋਂ ਸ਼ੁਰੂ ਕੀਤੀ ਗਈ। ਇਸ ਦਾ ਆਰੰਭ ਸਰਕਾਰੀ ਸਕੂਲ ਲੜਕੇ ਦੇ ਪ੍ਰਿੰਸੀਪਲ ਰਣਜੀਤ ਗੋਗਨਾ ਨੇ ਕਰਵਾਇਆ। ਕਮਲ ਧਾਲੀਵਾਲ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ ਇਸ ਮੌਕੇ ਗੜ੍ਹਸ਼ੰਕਰ ਦੀ ਟੀਮ ਦੇ ਜਤਿੰਦਰ ਸਿੰਘ ਨੂੰ ਸਰਵੋਤਮ ਖਿਡਾਰੀ ਅਤੇ ਜਬੜਾ ਦੀ ਟੀਮ ਦੇ ਮਨਦੀਪ ਸਿੰਘ ਨੂੰ ਉੱਘੇ ਖਿਡਾਰੀ ਦਾ ਨਾਮ ਦਿੱਤਾ ਗਿਆ। ਸਕੂਲ ਕੈਟਾਗਰੀ ’ਚ ਸਟੀਫਨ ਤੇ ਨੰਨੂੰ ਨੂੰ ਸਭ ਤੋਂ ਵੱਧ ਗੋਲ ਕਰਨ ਲਈ ਸਨਮਾਨਿਤ ਕੀਤਾ ਗਿਅ। ਕੋਚ ਪ੍ਰਦੀਪ ਸਿੰਘ ਦੀਪਾ ਨੂੰ ‘ਕੋਚ ਆਫ ਦਾ ਯੀਅਰ’ ਦਾ ਇਨਾਮ ਦਿੱਤਾ ਗਿਆ।

ਹਰਭਜਨ ਸਿੰਘ ਫੁਟਬਾਲ ਟੂਰਨਾਮੈਂਟ: ਦੂਜੇ ਦਿਨ ਹੋਏ ਕਾਲਜ ਅਤੇ ਕਲੱਬ ਦੇ ਫਸਵੇਂ ਮੁਕਾਬਲੇ

ਟੂਰਨਾਮੈਂਟ ਦੌਰਾਨ ਖੇਡੇ ਗਏ ਇੱਕ ਮੈਚ ਦੀ ਝਲਕ।

ਗੜ੍ਹਸ਼ੰਕਰ (ਜੇ.ਬੀ. ਸੇਖੋਂ): ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ, ਮਾਹਿਲਪੁਰ ਦੇ ਖੇਡ ਮੈਦਾਨ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਵੱਲੋਂ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ 58ਵੇਂ ਸਾਲਾਨਾ ਪ੍ਰਿੰ. ਹਰਭਜਨ ਸਿੰਘ ਆਲ ਇੰਡੀਆ ਫੁਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਫਸਵੇਂ ਮੁਕਾਬਲੇ ਹੋਏ। ਕਾਲਜ ਵਰਗ ਤਹਿਤ ਦਸਮੇਸ਼ ਮਾਰਸ਼ਲ ਸਪੋਰਟਸ ਅਕੈਡਮੀ ਸ੍ਰੀ ਆਨੰਦਪੁਰ ਸਾਹਿਬ ਨੇ ਫੁਟਬਾਲ ਅਕੈਡਮੀ ਪਾਲਦੀ ਨੂੰ 4-1 ਦੇ ਫਰਕ ਨਾਲ ਹਰਾਇਆ। ਇਸ ਮੈਚ ਦੌਰਾਨ ਦਸਮੇਸ਼ ਅਕੈਡਮੀ ਸ੍ਰੀ ਆਨੰਦਪੁਰ ਸਾਹਿਬ ਦੇ ਖਿਡਾਰੀ ਅਮਨ ਦਿਆਲ ਨੇ ਮੈਚ ਦੇ 50ਵੇਂ ਮਿੰਟ ਵਿੱਚ, ਤਰੁਣ ਸਲਥੀਆ ਨੇ 56ਵੇਂ ਅਤੇ 67ਵੇਂ ਮਿੰਟ ਵਿੱਚ ਗੋਲ ਕਰਕੇ ਜੇਤੂ ਲੀਡ ਬਣਾਈ। ਕਲੱਬ ਵਰਗ ਦੇ ਮੈਚ ਵਿੱਚ ਯੰਗ ਫੁਟਬਾਲ ਅਕੈਡਮੀ ਮਾਹਿਲਪੁਰ ਨੇ ਜਰਨੈਲ ਸਿੰਘ ਫੁਟਬਾਲ ਅਕੈਡਮੀ ਗੜ੍ਹਸ਼ੰਕਰ ਨੂੰ 2-0 ਦੇ ਫਰਕ ਨਾਲ ਹਰਾਇਆ। ਜੇਤੂ ਟੀਮ ਵਲੋਂ ਮੈਚ ਦਾ ਪਹਿਲਾ ਗੋਲ ਮਨਜਿੰਦਰ ਸਿੰਘ ਨੇ ਮੈਚ ਦੇ 43ਵੇਂ ਮਿੰਟ ਵਿੱਚ ਅਤੇ ਦੂਜਾ ਗੋਲ ਉਲੰਪੀਅਨ ਜਰਨੈਲ ਸਿੰਘ ਫੁਟਬਾਲ ਅਕੈਡਮੀ ਦੇ ਖਿਡਾਰੀਆਂ ਵੱਲੋਂ ਮੈਚ ਦੇ 55ਵੇਂ ਮਿੰਟ ਵਿੱਚ ਸੈਲਫ ਗੋਲ ਵਜੋਂ ਕੀਤਾ ਗਿਆ। ਕਾਲਜ ਵਰਗ ਅਧੀਨ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਨੇ ਸਿੱਖ ਨੈਸ਼ਨਲ ਕਾਲਜ ਬੰਗਾ ਨੂੰ 3-0 ਦੇ ਫਰਕ ਨਾਲ ਹਰਾਇਆ। ਜੇਤੂ ਟੀਮ ਵਲੋਂ ਪਹਿਲਾ ਗੋਲ ਖਿਡਾਰੀ ਇੰਦਰਜੀਤ ਸਿੰਘ ਵਲੋਂ ਮੈਚ ਦੇ 19ਵੇਂ ਮਿੰਟ ਵਿੱਚ, ਦੂਜਾ ਗੋਲ ਗੁਰਪ੍ਰੀਤ ਸਿੰਘ ਵਲੋਂ ਮੈਚ ਦੇ 30ਵੇਂ ਮਿੰਟ ਵਿੱਚ ਅਤੇ ਤੀਜਾ ਗੋਲ ਲਵਪ੍ਰੀਤ ਸਿੰਘ ਵਲੋਂ ਮੈਚ ਦੇ 79ਵੇਂ ਮਿੰਟ ਵਿੱਚ ਕੀਤਾ ਗਿਆ।


Comments Off on ਓਲੰਪੀਅਨ ਜਰਨੈਲ ਸਿੰਘ ਕਲੱਬ ਨੇ ਟਰਾਫੀ ਜਿੱਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.