ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਐੱਸਸੀ ਕਮਿਸ਼ਨ ਤੋਂ ਡਰੇ ਪ੍ਰਸ਼ਾਸਨ ਨੇ ਵਿਵਾਦਿਤ ਕੰਧ ਢਾਹੀ

Posted On February - 15 - 2020

ਵਾਰਡ ਨੰਬਰ 11 ਵਿੱਚ ਕੰਧ ਢਾਹੇ ਜਾਣ ਦੀ ਝਲਕ।

ਸਰਬੱਤ ਸਿੰਘ ਕੰਗ
ਨਡਾਲਾ, 14 ਫਰਵਰੀ
ਅਨਸੂਚਿਤ ਜਾਤੀ ਕਮਿਸ਼ਨ ਚੰਡੀਗੜ੍ਹ ਦੇ ਡਰੋਂ ਘਬਰਾਏ ਪ੍ਰਸ਼ਾਸਨ ਨੇ ਨਗਰ ਪੰਚਾਇਤ ਨਡਾਲਾ ਅਧੀਨ ਵਾਰਡ 11 ਵਿੱਚ ਬਣਾਈ ਵਿਵਾਦਿਤ ਕੰਧ ਢਾਹ ਦਿੱਤੀ ਹੈ। ਇਸ ਸਬੰਧੀ ਸ਼ਿਕਾਇਤ ਮਿਲਣ ’ਤੇ ਜਿਸ ਨਗਰ ਪੰਚਾਇਤ ਤੇ ਹੋਰ ਅਧਿਕਾਰੀਆਂ ਨੇ 41 ਦਿਨ ਬੀਤ ਜਾਣ ’ਤੇ ਕੋਈ ਕਾਰਵਾਈ ਨਹੀਂ ਸੀ ਕੀਤੀ, ਉਨ੍ਹਾਂ ਨੂੰ ਐਸਸੀ ਕਮਿਸ਼ਨ ਦੇ ਦਖਲ ਦੇ ਬਾਅਦ 72 ਘੰਟਿਆਂ ਵਿੱਚ ਹੀ ਵਿਵਾਦਿਤ ਕੰਧ ਨੂੰ ਢਾਹਣਾ ਪਿਆ।
ਜ਼ਿਕਰਯੋਗ ਹੈ ਕਿ ਵਾਰਡ ਵਾਸੀ ਅਮਰਜੀਤ ਸਿੰਘ ਨੇ ਘਰ ਦੇ ਸਾਹਮਣੇ ਪੈਂਦੀ ਸਰਕਾਰੀ ਗਲੀ ’ਚ ਕੰਧ ਕਰ ਕੇ 50 ਮਜ਼੍ਹਬੀ ਸਿੱਖ ਭਾਈਚਾਰੇ ਦੇ ਘਰਾਂ ਨੂੰ ਜਾਂਦਾ ਰਸਤਾ ਜਬਰੀ ਬੰਦ ਕਰ ਦਿੱਤਾ ਸੀ। ਇਸ ਸਬੰਧੀ ਮੁਹੱਲਾ ਵਾਸੀ ਨਰਿੰਦਰ ਕੌਰ ਪਤਨੀ ਸੰਤੋਖ ਸਿੰਘ ਵੱਲੋਂ ਲੰਘੀ 7 ਫਰਵਰੀ ਨੂੰ ਦਿੱਤੀ ਲਿਖਤੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦਿਆਂ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੇ ਦੋ ਮੈਂਬਰੀ ਸਿੱਟ ਬਣਾਈ ਸੀ, ਸਿੱਟ ਦੇ ਮੈਂਬਰ ਰਾਜ ਕੁਮਾਰ ਹੰਸ ਤੇ ਦਰਸ਼ਨ ਸਿੰਘ ਕੋਟ ਕਰਾਰ ਖਾਂ ਨੇ ਲੰਘੀ 10 ਫਰਵਰੀ ਨੂੰ ਨਡਾਲਾ ਪੁੱਜ ਕੇ ਸਾਰੀ ਸਥਿਤੀ ਦਾ ਮੌਕਾ ਵੇਖਿਆ ਸੀ ਅਤੇ ਬਣਾਈ ਕੰਧ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਸੀ।
ਸਿੱਟ ਦੇ ਮੈਂਬਰਾਂ ਰਾਜ ਕੁਮਾਰ ਹੰਸ ਤੇ ਦਰਸ਼ਨ ਸਿੰਘ ਕੋਟ ਕਰਾਰ ਖਾਂ ਨੇ ਏਐੱਸਪੀ ਭੁਲੱਥ ਡਾ. ਸਿਮਰਤ ਕੌਰ ਨੂੰ ਬਣਦੀ ਕਾਨੂੰਨੀ ਕਾਰਵਾਈ ਕਰਕੇ 18 ਫਰਵਰੀ ਤੱਕ ਰਿਪੋਰਟ ਪੇਸ਼ ਕਰਨ ਦੀਆਂ ਹਦਾਇਤਾਂ ਕੀਤੀਆਂ ਸਨ। ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਐੱਸਪੀ ਭੁਲੱਥ ਡਾ. ਸਿਮਰਤ ਕੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਗਰ ਪੰਚਾਇਤ ਕੋਲੋਂ ਮੰਗੀ ਰਿਪੋਰਟ ਦੇ ਬਾਅਦ ਇਸ ਕੰਧ ਨੂੰ ਗੈਰਕਾਨੂੰਨੀ ਪਾਇਆ ਗਿਆ ਸੀ। ਇਸ ਦੇ ਆਧਾਰ ’ਤੇ ਪੁਲੀਸ ਦੀ ਮਦਦ ਨਾਲ ਨਗਰ ਪੰਚਾਇਤ ਦੀ ਟੀਮ ਨੇ ਇਸ ਗੈਰਕਾਨੂੰਨੀ ਵਿਵਾਦਤ ਕੰਧ ਨੂੰ ਗਲੀ ’ਚੋਂ ਹਟਾ ਦਿੱਤਾ ਗਿਆ ਹੈ। ਇਸ ਮੌਕੇ ਐਸਐਚਓ ਸੁਭਾਨਪੁਰ ਜਸਪਾਲ ਸਿੰਘ ਬਾਜਵਾ, ਚੌਕੀ ਮੁਖੀ ਨਡਾਲਾ ਰਘਬੀਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।


Comments Off on ਐੱਸਸੀ ਕਮਿਸ਼ਨ ਤੋਂ ਡਰੇ ਪ੍ਰਸ਼ਾਸਨ ਨੇ ਵਿਵਾਦਿਤ ਕੰਧ ਢਾਹੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.