ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਉਤਰ ਪੂਰਬੀ ਦਿੱਲੀ ’ਚ ਸੀਬੀਐੱਸਈ ਦੀ ਪ੍ਰੀਖਿਆ ਮੁਲਤਵੀ

Posted On February - 27 - 2020

ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਫਰਵਰੀ
ਸੀਬੀਐੱਸਈ ਵਲੋਂ ਉਤਰ ਪੂਰਬੀ ਦਿੱਲੀ ਦੇ ਅਣਸੁਖਾਵੇਂ ਮਾਹੌਲ ਨੂੰ ਵੇਖਦੇ ਹੋਏ ਇਲਾਕੇ ਦੇ ਸੀਬੀਐੱਸਈ ਦੇ ਨਾਲ ਸਬੰਧਤ ਸਕੂਲਾਂ ਵਿਚ 12ਵੀਂ ਬੋਰਡ ਪ੍ਰੀਖਿਆ ਨੂੰ ਮੁਲਤਵੀ ਦਿੱਤਾ ਗਿਆ ਹੈ। ਇਹ ਜਾਣਕਾਰੀ ਸੀਬੀਐੱਸਈ ਦੇ ਸਕੱਤਰ ਅਨੁਰਾਗ ਤ੍ਰਿਪਾਠੀ ਵਲੋਂ ਦਿਤੀ ਗਈ।
ਦੱਸਣਯੋਗ ਗੱਲ ਇਹ ਹੈ ਕਿ ਕੋਡ ਨੰਬਰ 001 (ਅੰਗੇਰਜ਼ੀ ਇਲੈਕਟਿਵ), 101 (ਅੰਗਰੇਜ਼ੀ ਇਲੈਕਟਿਵ-ਸੀ), 301 (ਅੰਗਰੇਜ਼ੀ ਕੋਰ) ਦੇ ਤਹਿਤ ਅੰਗਰੇਜ਼ੀ ਵਿਸ਼ੇ ਦੀ ਇਹ ਪ੍ਰੀਖਿਆ ਜੋ ਕਿ 27 ਫਰਵਰੀ 2020 ਨੂੰ ਲਈ ਜਾਣੀ ਸੀ, ਮੁਲਤਵੀ ਕਰ ਦਿੱਤੀ ਗਈ ਹੈ। ਸੀਬੀਐੱਸਈ ਵੱਲੋਂ ਜਿਥੇ ਪ੍ਰੀਖਿਆ ਮੁਲਤਵੀ ਹੋਈ ਹੈ, ਉਨ੍ਹਾਂ ਪਰੀਖਿਆ ਕੇਂਦਰਾਂ ਦੀ ਸੂਚੀ ਆਪਣੀ ਵੈਬਸਾਈਟ ਉਤੇ ਵੀ ਦਿੱਤੀ ਗਈ ਹੈ। ਸੀਬੀਐੱਸਈ ਵੱਲੋਂ ਵਿਦਿਆਰਥੀਆਂ ਨੂੰ ਇਸ ਬਾਬਤ ਅਗਲੀ ਪ੍ਰੀਖਿਆ ਦੀ ਸੂਚਨਾ ਛੇਤੀ ਹੀ ਦਿੱਤੀ ਜਾਵੇਗੀ।


Comments Off on ਉਤਰ ਪੂਰਬੀ ਦਿੱਲੀ ’ਚ ਸੀਬੀਐੱਸਈ ਦੀ ਪ੍ਰੀਖਿਆ ਮੁਲਤਵੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.