ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ

Posted On February - 24 - 2020

ਗੁਰਨਾਮ ਸਿੰਘ ਅਕੀਦਾ
ਪਟਿਆਲਾ, 23 ਫਰਵਰੀ
ਪੰਜਾਬ ਸਮੇਤ ਭਾਰਤ ਦੇ ਵੱਖ ਵੱਖ ਖੇਤਰਾਂ ਵਿਚ ਰੇਲ ਗੱਡੀਆਂ ਦੇ ਦੋ ਦਰਜਨ ਦੇ ਕਰੀਬ ਰੂਟ 23 ਫਰਵਰੀ ਤੋਂ 1 ਮਾਰਚ ਤੱਕ ਰੱਦ ਕਰ ਦਿੱਤੇ ਗਏ ਹਨ ਜਾਂ ਫਿਰ ਤਬਦੀਲ ਕੀਤੇ ਗਏ ਹਨ। ਮੁਸਾਫ਼ਰਾਂ ਦੀ ਖੱਜਲ ਖ਼ੁਆਰੀ ਦਾ ਕਾਰਨ ਰੇਲਵੇ ਲਾਈਨਾਂ ਦੀ ਮੁਰੰਮਤ ਆਦਿ ਦੱਸਿਆ ਜਾ ਰਿਹਾ ਹੈ। ਏਡੀਆਰਐੱਮ ਅੰਬਾਲਾ ਤੇ ਫ਼ਿਰੋਜਪੁਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 23, 24 ਫਰਵਰੀ ਨੂੰ 12925/22925-ਬਾਂਦਰਾ ਟਰਮੀਨਲ-ਅੰਮ੍ਰਿਤਸਰ/ਕਾਲਕਾ ਪੱਛਮ ਐਕਸਪ੍ਰੈੱਸ, 25, 26 ਫਰਵਰੀ ਨੂੰ ਗੱਡੀ ਨੰਬਰ 12926/22926- ਅੰਮ੍ਰਿਤਸਰ/ਕਾਲਕਾ-ਬਾਂਦਰਾ ਟਰਮੀਨਲ ਪੱਛਮ ਐਕਸਪ੍ਰੈੱਸ, 24, 25, 26, 27, 28, 29 ਫਰਵਰੀ ਤੇ 1 ਮਾਰਚ ਨੂੰ 19024- ਫ਼ਿਰੋਜ਼ਪੁਰ ਛਾਉਣੀ-ਮੁੰਬਈ ਸੈਂਟਰਲ ਜਨਤਾ ਐਕਸਪ੍ਰੈੱਸ, 26, 27, 28, 29 ਫਰਵਰੀ ਤੇ 1 ਮਾਰਚ ਨੂੰ 14626- ਫ਼ਿਰੋਜ਼ਪੁਰ ਕੈਂਟ-ਦਿੱਲੀ ਸਰਾਏ ਰੋਹਿਲਾ ਐਕਸਪ੍ਰੈੱਸ, 26 ਫਰਵਰੀ ਨੂੰ 11450- ਮਾਤਾ ਵੈਸ਼ਨੋ ਦੇਵੀ ਕੱਟੜਾ-ਜੱਬਲਪੁਰ ਐਕਸਪ੍ਰੈੱਸ, 27 ਫਰਵਰੀ ਨੂੰ 12550-ਜੰਮੂਤਵੀ-ਦੁਰਗ ਸੁਪਰ ਫਾਸਟ ਐਕਸਪ੍ਰੈੱਸ, 22, 23, 24, 25, 26, 27 ਤੇ 28 ਫਰਵਰੀ ਨੂੰ 19023-ਮੁੰਬਈ ਸੈਂਟਰਲ-ਫ਼ਿਰੋਜ਼ਪੁਰ ਛਾਉਣੀ ਐਕਸਪ੍ਰੈੱਸ, 28, 29 ਫਰਵਰੀ ਤੇ 1, 2 ਤੇ 3 ਮਾਰਚ ਨੂੰ 14625- ਦਿੱਲੀ ਸਰਾਏ ਰੋਹਿਲਾ-ਫ਼ਿਰੋਜ਼ਪੁਰ ਕੈਂਟ ਇੰਟਰਸਿਟੀ ਐਕਸਪ੍ਰੈੱਸ, 25 ਫਰਵਰੀ ਨੂੰ 11449- ਜੱਬਲਪੁਰ-ਮਾਤਾ ਵੈਸ਼ਨੋ ਦੇਵੀ ਕੱਟੜਾ ਐਕਸਪ੍ਰੈੱਸ, 25 ਫਰਵਰੀ ਨੂੰ 12549- ਦੁਰਗ-ਜੰਮੂਤਵੀ ਸੁਪਰ ਫਾਸਟ ਐਕਸਪ੍ਰੈੱਸ, 27, 28 ਤੇ 29 ਫਰਵਰੀ ਨੂੰ 11078- ਜੰਮੂ-ਪੂਨੇ-ਜਿਹਲਮ ਐਕਸਪ੍ਰੈੱਸ, 29 ਫਰਵਰੀ, 25 ਫਰਵਰੀ ਨੂੰ 12486- ਗੰਗਾਨਗਰ ਹਜ਼ੂਰ ਸਾਹਿਬ ਨਾਂਦੇੜ ਐਕਸਪ੍ਰੈੱਸ, 27 ਫਰਵਰੀ ਨੂੰ 12485- ਹਜ਼ਰਤ ਸਾਹਿਬ ਨਾਂਦੇੜ ਗੰਗਾਨਗਰ ਐਕਸਪ੍ਰੈੱਸ, 26 ਫਰਵਰੀ ਨੂੰ 22685- ਯਸ਼ਵੰਤਪੁਰ-ਚੰਡੀਗੜ੍ਹ ਸੰਪਰਕ ਕ੍ਰਾਂਤੀ ਐਕਸਪ੍ਰੈੱਸ, 29 ਫਰਵਰੀ ਨੂੰ 22686-ਚੰਡੀਗੜ੍ਹ-ਯਸ਼ਵੰਤਪੁਰ ਸੰਪੂਰਨ ਕ੍ਰਾਂਤੀ ਐਕਸਪ੍ਰੈੱਸ, 1 ਮਾਰਚ ਨੂੰ 12752-ਜੰਮੂ ਹਜ਼ੂਰ ਸਾਹਿਬ ਨਾਂਦੇੜ ਹਮਸਫ਼ਰ ਐਕਸਪ੍ਰੈੱਸ, 28 ਫਰਵਰੀ ਨੂੰ 12751-ਹਜ਼ੂਰ ਸਾਹਿਬ ਨਾਂਦੇੜ-ਜੰਮੂਤਵੀ ਹਮਸਫ਼ਰ ਐਕਸਪ੍ਰੈੱਸ, 28 ਫਰਵਰੀ ਨੂੰ 19326- ਅੰਮ੍ਰਿਤਸਰ-ਇੰਦੌਰ ਐਕਸਪ੍ਰੈੱਸ, 26 ਫਰਵਰੀ ਨੂੰ 12218- ਚੰਡੀਗੜ੍ਹ-ਕੋਚੁਵੇਲੀ ਕੇਰਲ ਸੰਪਰਕ ਕ੍ਰਾਂਤੀ ਐਕਸਪ੍ਰੈੱਸ, 26 ਫਰਵਰੀ ਨੂੰ 22685- ਯਸ਼ਵੰਤਪੁਰ-ਚੰਡੀਗੜ੍ਹ ਸੰਪਰਕ ਕ੍ਰਾਂਤੀ ਐਕਸਪ੍ਰੈੱਸ, 29 ਫਰਵਰੀ ਨੂੰ 22686- ਚੰਡੀਗੜ੍ਹ-ਯਸ਼ਵੰਤਪੁਰ ਸੰਪੂਰਨ ਕ੍ਰਾਂਤੀ ਐਕਸਪ੍ਰੈੱਸ, 1 ਮਾਰਚ ਨੂੰ 12752- ਜੰਮੂ ਹਜ਼ੂਰ ਸਾਹਿਬ ਨਾਂਦੇੜ ਹਮਸਫ਼ਰ ਐਕਸਪ੍ਰੈੱਸ, 28 ਫਰਵਰੀ ਨੂੰ 12751- ਹਜ਼ੂਰ ਸਾਹਿਬ ਨਾਂਦੇੜ-ਜੰਮੂਤਵੀ ਹਮਸਫ਼ਰ ਐਕਸਪ੍ਰੈੱਸ, 28 ਫਰਵਰੀ ਨੂੰ 19326- ਅੰਮ੍ਰਿਤਸਰ-ਇੰਦੌਰ ਐਕਸਪ੍ਰੈੱਸ ਤੋਂ ਇਲਾਵਾ ਹੋਰ ਕਈ ਗੱਡੀਆਂ ਦੀ ਤਬਦੀਲੀ ਬਾਰੇ ਰੇਲਵੇ ਵਿਭਾਗ ਵੱਲੋਂ ਸੂਚੀ ਜਾਰੀ ਕੀਤੀ ਗਈ ਹੈ।


Comments Off on ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.