ਅਖ਼ਿਲੇਸ਼ ਨੂੰ ਖ਼ਤਰਾ: ‘ਸਪਾ’ ਮੈਂਬਰਾਂ ਵੱਲੋਂ ਵਿਧਾਨ ਸਭਾ ’ਚ ਹੰਗਾਮਾ !    ਡੋਪ ਨਮੂਨੇ ਲਈ ‘ਪ੍ਰਾਕਸੀ’ ਭੇਜਣ ’ਤੇ ਅਮਿਤ ਦਾਹੀਆ ਉੱਪਰ ਚਾਰ ਸਾਲਾਂ ਲਈ ਪਾਬੰਦੀ !    ਕਾਂਗਰਸ ਨੇ ਪ੍ਰਿਯੰਕਾ ਨੂੰ ਰਾਜ ਸਭਾ ਭੇਜਣ ਬਾਰੇ ਸਵਾਲ ਦਾ ਜਵਾਬ ਦੇਣ ਤੋਂ ਟਾਲਾ ਵੱਟਿਆ !    ਸਾਨੀਆ ਦੁਬਈ ਓਪਨ ਰਾਹੀਂ ਕਰੇਗੀ ਟੈਨਿਸ ’ਚ ਵਾਪਸੀ !    ਹਰਸਿਮਰਨ ਕੌਰ ਨੂੰ ਐੱਨਬੀਏ ਵੱਲੋਂ ਸੱਦਾ !    ਜਮਹੂਰੀਅਤ ਦੀ ਨਵੀਂ ਇਬਾਰਤ ਲਿਖ ਰਿਹਾ ਅੰਦੋਲਨ !    ਜੱਲ੍ਹਿਆਂ ਵਾਲਾ ਬਾਗ਼ ਤੋਂ ਸ਼ਾਹੀਨ ਬਾਗ਼ !    ਆਜ਼ਾਦੀ : ਪੂਰਨ ਸਵਰਾਜ ਤੋਂ ਸੰਪੂਰਨ ਲੋਕਰਾਜ ਵੱਲ !    ਨਿਯਮ ਕਾਨੂੰਨ: 70 ਸਕੂਲ ਬੱਸਾਂ ਦੇ ਚਲਾਨ !    ਦਸਵੀਂ ਤੇ ਬਾਰ੍ਹਵੀਂ ਦੀ ਪ੍ਰਯੋਗੀ ਪ੍ਰੀਖਿਆ ਦੀ ਡੇਟਸ਼ੀਟ ਮੁੜ ਬਦਲੀ !    

ਆੜ੍ਹਤੀ ਐਸੋਸੀਏਸ਼ਨ ਵੱਲੋਂ ਸਰਕਾਰ ਵਿਰੁੱਧ ਲਾਮਬੰਦੀ

Posted On February - 15 - 2020

ਦਾਣਾ ਮੰਡੀ ਟਾਂਡਾ ’ਚ ਮੀਟਿੰਗ ਦੌਰਾਨ ਆੜ੍ਹਤੀ ਐਸੋਸੀਏਸ਼ਨ ਦੇ ਮੈਂਬਰ।

ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 14 ਫਰਵਰੀ
ਸਥਾਨਕ ਦਾਣਾ ਮੰਡੀ ਵਿੱਚ ਆੜ੍ਹਤੀ ਐਸੋਸੀਏਸ਼ਨ ਟਾਂਡਾ ਦੀ ਮੀਟਿੰਗ ਪ੍ਰਧਾਨ ਬਲਦੇਵ ਸਿੰਘ ਮੁਲਤਾਨੀ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਹਰਨਾਮ ਸਿੰਘ ਦੀ ਹਾਜ਼ਰੀ ਵਿਚ ਸਮੂਹ ਆੜ੍ਹਤੀਆਂ ਨੇ ਪੰਜਾਬ ਸਰਕਾਰ ਵੱਲੋਂ ਮੰਡੀ ਬੋਰਡ ਨੂੰ ਭੰਗ ਕਰਨ ਦੇ ਬਾਅਦ ਕਿਸਾਨਾਂ ਦੀ ਲੁੱਟ ਕਰਨ ਲਈ ਕੰਪਨੀਆਂ ਨੂੰ ਕਲੱਸਟਰ ਬਣਾਉਣ ਦੀ ਇਜਾਜ਼ਤ ਦੇਣ ਦੇ ਮਤੇ ਦਾ ਵਿਰੋਧ ਕਰਦਿਆਂ ਪੰਜਾਬ ਆੜ੍ਹਤੀ ਐਸੋਸੀਏਸ਼ਨ ਵੱਲੋਂ 15 ਫਰਵਰੀ ਨੂੰ ਸੂਬੇ ਭਰ ਦੀਆਂ ਦਾਣਾ ਮੰਡੀਆਂ ਵਿਚ ਹੜਤਾਲ ਰੱਖਣ ਦਾ ਐਲਾਨ ਵੀ ਕੀਤਾ ਗਿਆ।
ਇਸ ਮੌਕੇ ਸੂਬਾ ਮੀਤ ਪ੍ਰਧਾਨ ਹਰਨਾਮ ਸਿੰਘ ਨੇ ਪੰਜਾਬ ਦੇ ਸਮੂਹ ਆੜ੍ਹਤੀਆਂ ਵੱਲੋਂ 15 ਫਰਵਰੀ ਨੂੰ ਸਵੇਰੇ 11 ਵਜੇ ਫਿਲੌਰ ਦਾਣਾ ਮੰਡੀ ਵਿਚ ਹੋ ਰਹੀ ਸੂਬਾ ਪੱਧਰੀ ਰੋਸ ਰੈਲੀ ਵਿਚ ਭਾਗ ਲੈਣ ਲਈ ਲਾਮਬੰਦ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿੱਚ ਲਗਪਗ 45 ਹਜ਼ਾਰ ਦੇ ਕਰੀਬ ਲਾਇਸੰਸੀ ਆੜ੍ਹਤੀਆਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਆੜ੍ਹਤੀਆਂ ਨੂੰ 15 ਦੀ ਰੈਲੀ ਨੂੰ ਕਾਮਯਾਬ ਕਰਨ ਲਈ ਪ੍ਰੇਰਿਆ।


Comments Off on ਆੜ੍ਹਤੀ ਐਸੋਸੀਏਸ਼ਨ ਵੱਲੋਂ ਸਰਕਾਰ ਵਿਰੁੱਧ ਲਾਮਬੰਦੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.