ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਆਲੋਚਨਾ ਤੋਂ ਉੱਪਰ ਉੱਠਿਆ ਕਲਾਕਾਰ ਐਡੂਆਰਡ ਮਾਨੇ

Posted On February - 29 - 2020

‘ਸਮਰਾਟ ਮੈਕਸਮਿਲਨ ਨੂੰ ਸਜ਼ਾ-ਏ-ਮੌਤ’

ਰਣਦੀਪ ਮੱਦੋਕੇ
ਐਡੂਆਰਡ ਮਾਨੇ ਨੂੰ ਆਪਣੇ ਸਮੇਂ ਦੇ ਸਭ ਤੋਂ ਵਿਵਾਦਪੂਰਨ ਕਲਾਕਾਰਾਂ ਵਿਚੋਂ ਇਕ ਵਜੋਂ ਜਾਣਿਆ ਜਾਂਦਾ ਹੈ। ਉਹ ਆਪਣੀ ਸੱਚੀ ਪ੍ਰਤਿਭਾ ਨੂੰ ਦਰਸਾਉਣ ਲਈ ਆਲੋਚਕਾਂ ਤੋਂ ਉੱਪਰ ਉੱਠਿਆ ਕਲਾਕਾਰ ਸੀ। ਉਸਨੇ ਆਪਣੇ ਸਮੇਂ ਦੌਰਾਨ ਬਹੁਤ ਸਾਰੇ ਨੌਜਵਾਨ ਕਲਾਕਾਰਾਂ ਨੂੰ ਪ੍ਰੇਰਿਤ ਕੀਤਾ ਅਤੇ ਇਹ ਸਪੱਸ਼ਟ ਕੀਤਾ ਕਿ ਕਿਸ ਤਰ੍ਹਾਂ ਨਵੀਨਤਾ ਦਾ ਸਮਾਜ ਵੱਲੋਂ ਸਵਾਗਤ ਨਹੀਂ ਕੀਤਾ ਜਾਂਦਾ, ਪਰ ਇਹ ਭਵਿੱਖ ਲਈ ਇਕ ਰਸਤਾ ਹੈ। ਉਸਨੇ ਸਾਫ਼ ਕਿਹਾ ਸੀ, ‘ਉਸ ਆਦਮੀ ਨੂੰ ਲੱਭੋ ਜਿਸਨੇ ਆਪਣੇ ਆਪ ਨੂੰ ਸਿਖਰ ਦੇ ਸਿਖਰ ’ਤੇ ਲਿਜਾਣ ਲਈ ਅਨੇਕਾਂ ਆਲੋਚਨਾਵਾਂ ਦਾ ਸਾਹਮਣਾ ਨਾ ਕੀਤਾ ਹੋਵੇ।’
ਪੈਰਿਸ ਸ਼ਹਿਰ ਵਿਚ 23 ਜਨਵਰੀ 1832 ਨੂੰ ਜਨਮੇ ਐਡੂਆਰਡ ਮਾਨੇ ਨੂੰ ਇਕ ਸੂਝਵਾਨ ਪਰਿਵਾਰ ਦਾ ਮੈਂਬਰ ਹੋਣ ਦਾ ਮਾਣ ਹਾਸਲ ਸੀ। ਉਸਦੇ ਮਾਤਾ-ਪਿਤਾ ਦੋਵਾਂ ਦੀ ਆਪਣੇ ਜੱਦੀ ਸ਼ਹਿਰ ਵਿਚ ਚੰਗੀ ਪੁੱਛ-ਪ੍ਰਤੀਤ ਸੀ ਕਿਉਂਕਿ ਉਸਦੇ ਪਿਤਾ ਨਾਮਵਰ ਜੱਜ ਸਨ ਜਦੋਂ ਕਿ ਉਸਦੀ ਮਾਂ ਸ਼ਾਹੀ ਵੰਸ਼ ਵਿਚੋਂ ਸੀ। ਮਾਨੇ ਸ਼ੁਰੂ ਤੋਂ ਹੀ ਜਾਣਦਾ ਸੀ ਕਿ ਉਸਦਾ ਅੰਤਮ ਸੁਪਨਾ ਇਕ ਕਲਾਕਾਰ ਬਣਨਾ ਹੈ। ਇਸ ਖੇਤਰ ਵਿਚ ਅੱਗੇ ਵਧਣ ਲਈ ਉਸਨੇ ਆਪਣੇ ਚਾਚੇ ਦੀ ਮਦਦ ਲਈ। ਉਹ ਆਪਣੇ ਚਾਚੇ ਨਾਲ ਪੈਰਿਸ ਦਾ ਲੂਵਾਰ ਕਲਾ ਅਜਾਇਬ ਘਰ ਦੇਖਣ ਗਿਆ। ਜਿੱਥੋਂ ਉਸਨੂੰ ਆਪਣੀ ਕਲਾਤਮਕ ਪ੍ਰਤਿਭਾ ਨੂੰ ਹੋਰ ਨਿਖਾਰਨ ਦੀ ਪ੍ਰੇਰਨਾ ਮਿਲੀ। 1845 ਵਿਚ ਉਸਨੇ ਕਲਾ ਸਿੱਖਿਆ ਲਈ ਕਲਾ ਸਕੂਲ ਵਿਚ ਦਾਖਲਾ ਲਿਆ ਅਤੇ ਇਸੇ ਸਮੇਂ ਉਹ ਇਕ ਉਤਸ਼ਾਹੀ ਕਲਾਕਾਰ ਐਂਟੋਨੀਨ ਪ੍ਰੌਸਟ ਨੂੰ ਮਿਲਿਆ ਜੋ ਜਲਦੀ ਹੀ ਉਸਦਾ ਸਭ ਤੋਂ ਪਿਆਰਾ ਮਿੱਤਰ ਬਣ ਗਿਆ।
ਹਾਲਾਂਕਿ ਮਾਨੇ ਵਿਚ ਕਲਾ ਪ੍ਰਤੀ ਜਨੂੰਨ ਸੀ, ਪਰ ਉਸਦੇ ਪਿਤਾ ਉਸਦੇ ਭਵਿੱਖ ਬਾਰੇ ਹੋਰ ਯੋਜਨਾਵਾਂ ਪਾਲੀ ਬੈਠੇ ਸਨ। ਉਨ੍ਹਾਂ ਨੇ ਉਸਨੂੰ ਰੀਓ ਡੀ ਜਨੇਰੋ ਜਾਣ ਲਈ ਮਜਬੂਰ ਕੀਤਾ ਤਾਂ ਕਿ ਉਹ ਸਮੁੰਦਰੀ ਫ਼ੌਜ ਵਿਚ ਭਾਰਤੀ ਹੋ ਸਕੇ। ਉਹ ਇਸ ਇਮਤਿਹਾਨ ਵਿਚ ਅਸਫਲ ਰਿਹਾ। ਇਸ ਕਾਰਨ ਉਸਦੇ ਪਿਤਾ ਬਹੁਤ ਨਾਰਾਜ਼ ਹੋਏ। ਉਸਦੀ ਅਸਫਲਤਾ ਨੇ ਉਸਦੇ ਪਿਤਾ ਲਈ ਜਵਾਨ ਮਾਨੇ ਲਈ ਆਪਣੀਆਂ ਅਭਿਲਾਸ਼ਾਵਾਂ ’ਤੇ ਮੁੜ ਵਿਚਾਰ ਕਰਨ ਦਾ ਰਾਹ ਪੱਧਰਾ ਕਰ ਦਿੱਤਾ। ਉਨ੍ਹਾਂ ਨੇ ਜਲਦੀ ਹੀ ਆਪਣੇ ਬੇਟੇ ਦੀ ਕਲਾਕਾਰ ਬਣਨ ਦੀ ਇੱਛਾ ਨੂੰ ਸਵੀਕਾਰ ਕਰ ਲਿਆ। ਇਸ ਲਈ ਮਾਨੇ ਨੂੰ ਥੌਮਸ ਕੌਚਰ ਦੀ ਨਿਗਰਾਨੀ ਹੇਠ ਕਲਾ ਦੀ ਪੜ੍ਹਾਈ ਕਰਨ ਦਾ ਵਿਸ਼ੇਸ਼ ਮੌਕਾ ਦਿੱਤਾ ਗਿਆ। ਆਪਣੇ ਗਿਆਨ ਅਤੇ ਕਲਾਤਮਕ ਹੁਨਰਾਂ ਨੂੰ ਹੋਰ ਵਿਸ਼ਾਲ ਕਰਨ ਲਈ ਮਾਨੇ ਨੇ ਇਟਲੀ, ਨੀਦਰਲੈਂਡਜ਼ ਅਤੇ ਜਰਮਨੀ ਸਮੇਤ ਦੁਨੀਆਂ ਦੇ ਕਈ ਹਿੱਸਿਆਂ ਦੀ ਯਾਤਰਾ ਕੀਤੀ। ਇਨ੍ਹਾਂ ਯਾਤਰਾਵਾਂ ਦੌਰਾਨ ਉਸਨੂੰ ਵੱਖ ਵੱਖ ਕਲਾ ਰੂਪਾਂ ਅਤੇ ਸ਼ੈਲੀਆਂ ਦੇ ਸੰਕਲਪ ਨੇ ਪ੍ਰਭਾਵਿਤ ਕੀਤਾ। ਇਸਤੋਂ ਇਲਾਵਾ ਕਈ ਵੱਡੇ ਕਲਾਕਾਰ ਉਸਦੀ ਪ੍ਰੇਰਨਾ ਦੇ ਸਰੋਤ ਸਨ।

ਐਡੂਆਰਡ ਮਾਨੇ ਦਾ ਪ੍ਰਸਿੱਧ ਚਿੱਤਰ

ਆਪਣੇ ਆਪ ਵਿਚ ਕਾਫ਼ੀ ਤਜ਼ਰਬੇ ਅਤੇ ਵਿਸ਼ਵਾਸ ਨਾਲ ਮਾਨੇ ਨੇ ਆਪਣਾ ਪਹਿਲਾ ਆਰਟ ਸਟੂਡੀਓ ਖੋਲ੍ਹਣ ਦਾ ਫ਼ੈਸਲਾ ਕੀਤਾ। ਉਸ ਦੀਆਂ ਮੁੱਢਲੀਆਂ ਰਚਨਾਵਾਂ ਗੁਸਤਾਵ ਕੋਰਬੇ ਤੋਂ ਬਹੁਤ ਪ੍ਰਭਾਵਤ ਸਨ ਜੋ ਇਕ ਯਥਾਰਥਵਾਦੀ ਕਲਾਕਾਰ ਸਨ। 1850 ਦੇ ਦਹਾਕੇ ਦੇ ਮੱਧ ਦੌਰਾਨ ਮਾਨੇ ਦੀਆਂ ਬਹੁਤ ਸਾਰੀਆਂ ਕਲਾਕ੍ਰਿਤੀਆਂ ਵਿਚ ਸਮਕਾਲੀ ਵਿਸ਼ੇ ਅਤੇ ਰੋਜ਼ਾਨਾ ਜ਼ਿੰਦਗੀ ਦੀਆਂ ਸਥਿਤੀਆਂ ਨੂੰ ਦਰਸਾਇਆ ਗਿਆ ਜਿਸ ਵਿਚ ਬਲਦ, ਝਗੜੇ, ਫੁੱਟਪਾਥ ਕੈਫੇ, ਗਾਇਕ ਅਤੇ ਵਣਜਾਰੇ ਸ਼ਾਮਲ ਹਨ। ਉਸਦਾ ਬੁਰਸ਼ ਵਹਾਅ ਕਾਫ਼ੀ ਲਚਕੀਲਾ ਸੀ ਅਤੇ ਚਿੱਤਰ ਵਿਚਲੇ ਵੇਰਵੇ ਸਾਧਾਰਨ ਸਨ ਜਿਸ ਕਰਕੇ ਕੰਮ ਵਿਚ ਪਰਿਵਰਤਨਸ਼ੀਲ ਸੁਰਾਂ ਦੀ ਘਾਟ ਸੀ। ਹੌਲੀ ਹੌਲੀ ਉਸਦੇ ਵਿਸ਼ੇ ਵੀ ਬਦਲਦੇ ਰਹੇ। ਉਸਦੇ ਜ਼ਿਆਦਾਤਰ ਚਿੱਤਰ ਇਤਿਹਾਸਕ ਅਤੇ ਧਾਰਮਿਕ ਸੁਭਾਅ ਵਾਲੇ ਸਨ। ਮਿਸਾਲ ਵਜੋਂ ਉਸਨੇ ਦੁਖੀ ਮਸੀਹ ਦੇ ਵੱਖੋ ਵੱਖਰੇ ਚਿੱਤਰਾਂ ਨੂੰ ਚਿਤਰਿਆ ਅਤੇ ਇਨ੍ਹਾਂ ਵਿਚੋਂ ਦੋ ਸੰਯੁਕਤ ਰਾਜ ਦੇ ਦੋ ਨਾਮਵਰ ਕਲਾ ਅਜਾਇਬ ਘਰਾਂ ਵਿਚ ਪ੍ਰਦਰਸ਼ਿਤ ਕੀਤੇ ਗਏ। ਆਲੋਚਕਾਂ ਅਨੁਸਾਰ ਜਦੋਂ ਕਲਾ ਮੇਲਿਆਂ ਦੀਆਂ ਵਿਸ਼ੇਸ਼ਤਾਵਾਂ ਵਾਲੇ ਚਿੱਤਰਾਂ ਨਾਲ ਉਨ੍ਹਾਂ ਦੀ ਤੁਲਨਾ ਕੀਤੀ ਜਾਂਦੀ ਸੀ ਤਾਂ ਮਾਨੇ ਦੇ ਚਿੱਤਰ ਕੁਝ ਅਜੀਬ ਅਤੇ ਘੱਟ ਸਟੀਕ ਸਨ। ਹਾਲਾਂਕਿ ਇਹ ਉਸ ਦੀ ਵਿਲੱਖਣ ਸ਼ੈਲੀ ਸੀ ਜਿਸਨੇ ਨੌਜਵਾਨ ਕਲਾਕਾਰਾਂ ਵਿਚ ਉਤਸ਼ਾਹ ਅਤੇ ਮੋਹ ਪੈਦਾ ਕੀਤਾ ਅਤੇ ਉਸ ਦੀਆਂ ਕਲਾਕ੍ਰਿਤੀਆਂ ਨੂੰ ਬਿਲਕੁਲ ਨਵੀਂ ਰੋਸ਼ਨੀ ਵਿਚ ਵੇਖਣਾ ਸ਼ੁਰੂ ਕੀਤਾ।
‘ਸਮਰਾਟ ਮੈਕਸਮਿਲਨ (1867-68) ਨੂੰ ਸਜ਼ਾ-ਏ-ਮੌਤ’ ਚਿੱਤਰ ਉਸਦਾ ਬਿਲਕੁਲ ਵੱਖਰਾ ਚਿੱਤਰ ਸੀ। ਮੈਕਸੀਕੋ ਦੇ ਸਮਰਾਟ ਆਸਟਰੀਆਈ ਮੈਕਸਮਿਲਨ ਦੇ ਖਾਤਮੇ ਨੇ 19 ਜੂਨ 1867 ਨੂੰ ਫਰਾਂਸ ਨੂੰ ਹੈਰਾਨ ਕਰ ਦਿੱਤਾ ਸੀ। ਨੈਪੋਲੀਅਨ ਤੀਜੇ ਦੀ ਮੈਕਸੀਕੋ ਤੋਂ ਫ਼ੌਜਾਂ ਵਾਪਸ ਲੈਣ ਦੀ ਰਾਜਨੀਤੀ ਨੇ ਲੋਕਾਂ ਨੂੰ ਰੋਹ ਨਾਲ ਭਰ ਦਿੱਤਾ ਸੀ। ਮਾਨੇ ਸਿਆਸੀ ਘਟਨਾਵਾਂ ਤੋਂ ਬਹੁਤ ਪ੍ਰਭਾਵਿਤ ਸੀ। ਇੱਥੇ ਉਸਨੇ ਸਮਕਾਲੀ ਘਟਨਾਵਾਂ ਨੂੰ ਆਪਣੀ ਖ਼ੁਦ ਦੀ ਆਧੁਨਿਕ ਦ੍ਰਿਸ਼ਟੀ ਨਾਲ ਇਕ ਮਹਾਨ ਇਤਿਹਾਸਕ ਚਿੱਤਰਕਾਰ ਦੀ ਤਰ੍ਹਾਂ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ। ਉਹ ਚਿੱਤਰਾਂ ਦਾ ਵਿਸ਼ਾ ਵਸਤੂ ਪ੍ਰਦਰਸ਼ਤ ਕਰਨ ਲਈ ਬਹੁਤ ਸੰਵੇਦਨਸ਼ੀਲ ਸੀ। ਉਸਨੇ ‘ਸਮਰਾਟ ਮੈਕਸਮਿਲਨ (1867-68) ਨੂੰ ਸਜ਼ਾ-ਏ-ਮੌਤ’ ਚਿੱਤਰ ਨੂੰ ਬਹੁਤ ਚਲਾਕੀ ਨਾਲ ਸਿਰਜਿਆ ਜਿਸ ਰਾਹੀਂ ਉਹ ਆਪਣੀ ਗੱਲ ਵੀ ਕਹਿੰਦਾ ਹੈ ਅਤੇ ਫਰਾਂਸੀਸੀ ਕੌਮੀ ਭਾਵਨਾਵਾਂ ਨੂੰ ਵੀ ਭੜਕਣ ਦਿੰਦਾ ਹੈ।
ਸੰਪਰਕ: 98146-93368

ਰਣਦੀਪ ਮੱਦੋਕੇ


Comments Off on ਆਲੋਚਨਾ ਤੋਂ ਉੱਪਰ ਉੱਠਿਆ ਕਲਾਕਾਰ ਐਡੂਆਰਡ ਮਾਨੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.