ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਆਰਫ਼ ਕਾ ਸੁਣ ਵਾਜਾ ਰੇ

Posted On February - 26 - 2020

ਜਦੋਂ ਅਸੀਂ ਵਸਤਾਂ ਦੇ ਇਕੋ ਪਾਸੇ ਨੂੰ ਵੇਖਣ ਲਈ ਜ਼ਿਦ ਕਰਦੇ ਹਾਂ ਅਤੇ ਜਦ ਅਸੀਂ ਦੋ ਵਿਰੋਧੀ ਹਾਲਾਤ ਵਿਚਕਾਰ ਸਥਿਤ ਡੂੰਘੀ ਸਹਿਮਤੀ ਨੂੰ ਵੇਖਣ ਤੋਂ ਟਲਦੇ ਹਾਂ ਤਾਂ ਸਮਝੋ ਇਹ ‘ਸਵੇਰੇ ਤਿੰਨ’ ਵਾਲੀ ਹਾਲਤ ਹੈ।
ਇਹ ‘ਸਵੇਰੇ ਤਿੰਨ’ ਅਸਲ ਵਿੱਚ ਹੈ ਕੀ?
ਬਾਂਦਰਾਂ ਨੂੰ ਸਿਖਲਾਈ ਦੇਣ ਵਾਲਾ ਇਕ ਉਸਤਾਦ ਆਪਣੇ ਬਾਂਦਰਾਂ ਕੋਲ ਗਿਆ ਤੇ ਕਹਿਣ ਲੱਗਾ, ‘‘ਅੱਜ ਤੋਂ ਤੁਹਾਨੂੰ ਸਾਰਿਆਂ ਨੂੰ ਤਿੰਨ ਫ਼ਲ ਸਵੇਰੇ ਤੇ ਚਾਰ ਸ਼ਾਮ ਨੂੰ ਮਿਲਿਆ ਕਰਨਗੇ।’’
ਇਹ ਗੱਲ ਸੁਣ ਕੇ ਬਾਂਦਰਾਂ ਨੂੰ ਬਹੁਤ ਗੁੱਸਾ ਆਇਆ। ਤਾਂ ਉਸਤਾਦ ਨੇ ਕਿਹਾ, ‘‘ਠੀਕ ਹੈ, ਗੁੱਸਾ ਨਾ ਕਰੋ। ਮੈਂ ਚਾਰ ਫ਼ਲ ਸਵੇਰੇ ਤੇ ਤਿੰਨ ਫ਼ਲ ਸ਼ਾਮ ਨੂੰ ਦੇਵਾਂਗਾ।’’ ਇਹ ਗੱਲ ਸੁਣ ਕੇ ਸਾਰੇ ਬਾਂਦਰ ਸ਼ਾਂਤ ਹੋ ਗਏ।
ਦੋਵੇਂ ਤਰ੍ਹਾਂ ਕਰਨ ਨਾਲ ਫ਼ਲਾਂ ਦੀ ਗਿਣਤੀ ਵਿੱਚ ਕੋਈ ਫ਼ਰਕ ਨਹੀਂ ਪੈਣਾ ਸੀ। ਪਰ ਇਕ ਤਰਤੀਬ ਬਾਂਦਰਾਂ ਨੂੰ ਬੁਰੀ ਲੱਗੀ ਤੇ ਦੂਸਰੀ ਤਰਤੀਬ ਨਾਲ ਉਨ੍ਹਾਂ ਦੀ ਤਸੱਲੀ ਹੋ ਗਈ। ਉਸਤਾਦ ਬਾਹਰੀ ਹਾਲਾਤ ਅਨੁਸਾਰ ਆਪਣੇ ਇੰਤਜ਼ਾਮ ਨੂੰ ਬਦਲਣ ਲਈ ਤਿਆਰ ਸੀ। ਇਸ ਤਰ੍ਹਾਂ ਕਰਨ ਨਾਲ ਉਸ ਨੇ ਕੁਝ ਨਹੀਂ ਗੁਆਇਆ।
ਅਸਲੀ ਸਮਝਦਾਰ ਉਹ ਹੈ ਜਿਹੜਾ ਸਵਾਲ ਦੇ ਦੋਹਾਂ ਪਾਸਿਆਂ ਨੂੰ ਬਿਨਾਂ ਪੱਖਪਾਤ ਦੇ ਵਿਚਾਰਦਾ ਹੈ ਅਤੇ ਦੋਹਾਂ ਨੂੰ ਤਾਓ ਦੀ ਰੌਸ਼ਨੀ ’ਚ ਪਰਖਦਾ ਹੈ।
‘ਇਕੋ ਸਮੇਂ ਦੋ ਰਾਹਾਂ ’ਤੇ ਚੱਲਣਾ’ ਇਸੇ ਲਈ ਕਿਹਾ ਜਾਂਦਾ ਹੈ।
-ਪਰਮਿੰਦਰ ਸੋਢੀ
ਸੰਪਰਕ: +81-90596-68670


Comments Off on ਆਰਫ਼ ਕਾ ਸੁਣ ਵਾਜਾ ਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.