ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਆਈਟੀ ਵਿਭਾਗ ਦੇ ਸਾਬਕਾ ਅਧਿਕਾਰੀ ਘਰ ਸੀਬੀਆਈ ਦਾ ਛਾਪਾ

Posted On February - 14 - 2020

ਸੁਖਜੀਤ ਮਾਨ
ਬਠਿੰਡਾ, 13 ਫਰਵਰੀ
ਇਨਕਮ ਟੈਕਸ ਵਿਭਾਗ ਵਿਚ ਕਮਿਸ਼ਨਰ ਵਜੋਂ ਸੇਵਾਵਾਂ ਨਿਭਾ ਚੁੱਕੇ ਆਈਆਰਐੱਸ ਨਿਤਿਨ ਗਰਗ ਦੀ ਬਠਿੰਡਾ ਦੇ ਗਣੇਸ਼ਾ ਨਗਰ ਵਿਚ ਸਥਿਤ ਰਿਹਾਇਸ਼ ’ਚ ਅੱਜ ਸੀਬੀਆਈ ਵੱਲੋਂ ਛਾਪਾ ਮਾਰਿਆ ਗਿਆ। ਸੀਬੀਆਈ ਅਧਿਕਾਰੀਆਂ ਨੇ ਇਸ ਜਾਂਚ ਸਬੰਧੀ ਮੁਕੰਮਲ ਜਾਣਕਾਰੀ ਦੇਣ ਤੋਂ ਤਾਂ ਇਨਕਾਰ ਕਰ ਦਿੱਤਾ ਪਰ ਪਤਾ ਲੱਗਿਆ ਹੈ ਕਿ ਜਾਂਚ ਟੀਮ ਕੋਲ ਸ੍ਰੀ ਗਰਗ ਖ਼ਿਲਾਫ਼ ਪਹਿਲਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੇ ਆਮਦਨ ਤੋਂ ਵੱਧ ਸੰਪਤੀ ਬਣਾਈ ਹੈ। ਇਹ ਜਾਂਚ ਉਸੇ ਪੁਰਾਣੇ ਮਾਮਲੇ ਵਿਚ ਕੀਤੀ ਗਈ ਹੈ। ਵੇਰਵਿਆਂ ਮੁਤਾਬਿਕ ਕਰੀਬ ਡੇਢ ਸਾਲ ਪਹਿਲਾਂ ਵੀ ਸੀਬੀਆਈ ਨੇ ਘਰ ਵਿਚੋਂ ਕੁਝ ਦਸਤਾਵੇਜ਼ ਅਤੇ ਇਕ ਲੈਪਟੌਪ ਕਬਜ਼ੇ ਵਿਚ ਲਿਆ ਸੀ। ਟੀਮ ਨੇ ਅੱਜ ਸ੍ਰੀ ਗਰਗ ਸਮੇਤ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਜੁਟਾਈ।


Comments Off on ਆਈਟੀ ਵਿਭਾਗ ਦੇ ਸਾਬਕਾ ਅਧਿਕਾਰੀ ਘਰ ਸੀਬੀਆਈ ਦਾ ਛਾਪਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.