ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਅਸੀਂ ਮੁਲਾਜ਼ਮ ਹਾਂ, ਮੁਲਜ਼ਮ ਨਹੀਂ

Posted On February - 26 - 2020

ਥਰਮਲ ਪਲਾਂਟ ਲਹਿਰਾ ਮੁਹੱਬਤ ਅੱਗੇ ਕੌਮੀ ਮਾਰਗ ’ਤੇ ਜਾਮ ਲਗਾ ਕੇ ਨਾਅਰੇਬਾਜ਼ੀ ਕਰਦੇ ਹੋਏ ਕਾਮੇ।

ਪਵਨ ਗੋਇਲ
ਭੁੱਚੋ ਮੰਡੀ, 25 ਫਰਵਰੀ
ਜੀਐੱਚਟੀਪੀ ਕੰਟਰੈਕਟ ਵਰਕਰਜ਼ ਯੂਨੀਅਨ ਲਹਿਰਾ ਮੁਹੱਬਤ ਦੇ ਵਰਕਰਾਂ ਨੇ ਪਰਿਵਾਰਾਂ ਸਣੇ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ ਵਿੱਚ ਠੇਕਾ ਮੁਲਾਜ਼ਮਾਂ ਦੀ ਵਾਰ-ਵਾਰ ਕਰਵਾਈ ਜਾਂਦੀ ਪੁਲੀਸ ਵੈਰੀਫ਼ਿਕੇਸ਼ਨ ਦੇ ਵਿਰੋਧ ਵਿੱਚ ਕੌਮੀ ਮਾਰਗ ਜਾਮ ਕੀਤਾ। ਮੁਲਾਜ਼ਮਾਂ ਨੇ ਪਹਿਲਾਂ ਬਾਅਦ ਦੁਪਹਿਰ 2 ਵਜੇ ਸਰਵਿਸ ਰੋਡ ‘ਤੇ ਧਰਨਾ ਲਗਾਇਆ ਸੀ ਪਰ ਥਰਮਲ ਦੇ ਪ੍ਰਬੰਧਕਾਂ ਵੱਲੋਂ ਡੇਢ ਘੰਟਾ ਕੋਈ ਸੁਣਵਾਈ ਨਾ ਕਾਰਨ ਮਗਰੋਂ ਉਨ੍ਹਾਂ ਕੌਮੀ ਮਾਰਗ ਜਾਮ ਕਰ ਦਿੱਤਾ। ਇਸ ਨਾਲ ਥਰਮਲ ਦੇ ਪ੍ਰਬੰਧਕਾਂ ਅਤੇ ਪੁਲੀਸ ਪ੍ਰਸ਼ਾਸਨ ਦੇ ਹੱਥਾਂ ਪੈਰਾਂ ਦੀ ਪੈ ਗਈ। ਇੱਕ ਘੰਟੇ ਦੇ ਜਾਮ ਮਗਰੋਂ ਥਰਮਲ ਦੇ ਮੁੱਖ ਭਲਾਈ ਅਫ਼ਸਰ ਸੁਖਵੀਰ ਸਿੰਘ ਸਿੱਧ, ਐੱਚਐੱਸਓ ਨਥਾਣਾ ਰਜਿੰਦਰ ਕੁਮਾਰ ਅਤੇ ਚੌਕੀ ਇੰਚਾਰਜ ਗੁਰਦਰਸ਼ਨ ਸਿੰਘ ਵੱਲੋਂ ਕਾਮਿਆਂ ਦੀ 26 ਫ਼ਰਵਰੀ ਨੂੰ ਸਵੇਰੇ 11 ਵਜੇ ਥਰਮਲ ਮੈਨੇਜਮੈਂਟ ਨਾਲ ਮੀਟਿੰਗ ਕਰਵਾਉਣ ਦੇ ਦਿੱਤੇ ਲਿਖਤੀ ਭਰੋਸੇ ਮਗਰੋਂ ਮੁਲਾਜ਼ਮਾਂ ਨੇ ਜਾਮ ਸਮਾਪਤ ਕੀਤਾ। ਇਸ ਮੌਕੇ ਜਰਨਲ ਸਕੱਤਰ ਜਗਸੀਰ ਸਿੰਘ ਭੰਗੂ ਨੇ ਕਿਹਾ ਕਿ ਕਿਸੇ ਵੀ ਮਹਿਕਮੇ ਵਿੱਚ ਭਰਤੀ ਹੋਣ ਸਮੇਂ ਸਿਰਫ਼ ਇੱਕ ਵਾਰ ਹੀ ਪੁਲੀਸ ਵੈਰੀਫਿਕੇਸ਼ਨ ਕਰਵਾਈ ਜਾਂਦੀ ਹੈ ਪਰ ਥਰਮਲ ਦੇ ਕੱਚੇ ਮੁਲਾਜ਼ਮਾਂ ਨੂੰ ਟੈਂਡਰ ਬਦਲਣ ਤੇ ਵਾਰ ਵਾਰ ਪੁਲੀਸ ਵੈਰੀਫਿਕੇਸ਼ਨ ਕਰਵਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਜੋਰਾ ਸਿੰਘ ਨਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ, ਗੁਰਵਿੰਦਰ ਸਿੰਘ ਪੰਨੂੰ ਸੂਬਾ ਪ੍ਰਧਾਨ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਜੋਨ ਬਠਿੰਡਾ, ਬਾਦਲ ਸਿੰਘ ਭੁੱਲਰ, ਬਲਜਿੰਦਰ ਸਿੰਘ ਮਾਨ, ਬਲਵਿੰਦਰ ਲਹਿਰਾ, ਗੁਰਪ੍ਰੀਤ ਲਹਿਰਾ, ਜਗਤਾਰ ਕੋਟੜਾ, ਗੁਰਪ੍ਰੀਤ ਗੁਰੁਸ਼ਰ, ਭਗਤ ਸਿੰਘ,ਪਰਮਜੀਤ ਮਹਿਰਾਜ਼, ਜਸਵਿੰਦਰ ਭੁੱਚੋ, ਲਵਪ੍ਰੀਤ ਬੇਗਾ, ਨਾਇਬ ਸਿੰਘ, ਕ੍ਰਿਸ਼ਨ ਕੁਮਾਰ, ਹਰਪ੍ਰੀਤ ਸੰਦੋਹਾ, ਸੁਖਵੀਰ ਸੁੱਖੀ, ਮੇਵਾ ਰਾਮ, ਦੁੱਲਾ ਸਿੰਘ, ਯਾਦਵਿੰਦਰ ਮਹਿਰਾਜ਼ ਨੇ ਸੰਬੋਧਨ ਕੀਤਾ।


Comments Off on ਅਸੀਂ ਮੁਲਾਜ਼ਮ ਹਾਂ, ਮੁਲਜ਼ਮ ਨਹੀਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.