ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਅਸੀਂ ਮਨੁੱਖੀ ਰਿਸ਼ਤਿਆਂ ਦੀ ਕਦਰ ਕਰਨੀ ਛੱਡੀ: ਅਨੰਨਿਆ ਪਾਂਡੇ

Posted On February - 14 - 2020

ਮੁੰਬਈ, 13 ਫਰਵਰੀ
ਅਦਾਕਾਰਾ ਅਨੰਨਿਆ ਪਾਂਡੇ ਦਾ ਕਹਿਣਾ ਹੈ ਕਿ ਭਾਵੇਂ ਉਸ ਨੂੰ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਨਾ ਚੰਗਾ ਲੱਗਦਾ ਹੈ ਪਰ ਉਸ ਦਾ ਮੰਨਣਾ ਹੈ ਕਿ ਇੰਟਰਨੈੱਟ ਲੋਕਾਂ ਨੂੰ ਇਕੱਲੇ ਕਰ ਦਿੰਦਾ ਹੈ। ਪਿਛਲੇ ਵਰ੍ਹੇ ਫਿਲਮ ‘ਸਟੂਡੈਂਟ ਆਫ ਦਿ ਯੀਅਰ 2’ ਨਾਲ ਫਿਲਮ ਜਗਤ ਵਿੱਚ ਕਦਮ ਰੱਖਣ ਵਾਲੀ ਇਸ ਅਭਿਨੇਤਰੀ ਨੇ ਇਥੇ ਚੱਲ ਰਹੇ ਲੈਕਮੇ ਫੈਸ਼ਨ ਵੀਕ ਦੇ ਇੱਕ ਸੈਸ਼ਨ ਦੌਰਾਨ ਕਿਹਾ, ‘‘ਅਸੀਂ ਇੰਸਟਾਗ੍ਰਾਮ ਤੋਂ ਬਹੁਤ ਜ਼ਿਆਦਾ ਹੌਸਲਾ ਅਤੇ ਮਾਨਤਾ ਲੈਂਦੇ ਹਾਂ। ਸੋਚੋ, ਜੇ ਇੱਕ ਦਿਨ ਇੰਸਟਾਗ੍ਰਾਮ ਡਿਲੀਟ ਹੋ ਜਾਵੇ, ਇਸ ਨਾਲ ਸੋਸ਼ਲ ਮੀਡੀਆ ’ਤੇ ਤੁਹਾਡੇ ਸਾਰੇ ਦੋਸਤ, ਲਾਈਕਸ, ਟਿੱਪਣੀਆਂ ਆਦਿ ਸਭ ਗਾਇਬ ਹੋ ਜਾਣਗੇ, ਸਾਡੇ ਕੋਲ ਕੀ ਬਚੇਗਾ ? ਅਸੀਂ ਮਨੁੱਖੀ ਰਿਸ਼ਤਿਆਂ ਅਤੇ ਸੰਪਰਕ ਦੀ ਕਦਰ ਕਰਨੀ ਛੱਡ ਦਿੱਤੀ ਹੈ। ਅਸੀਂ ਕਿਸੇ ਵਿਅਕਤੀ ਨਾਲ ਬਹੁਤ ਘੱਟ ਸਿੱਧੀ ਗੱਲਬਾਤ ਕਰਦੇ ਹਾਂ।’’

-ਪੀਟੀਆਈ


Comments Off on ਅਸੀਂ ਮਨੁੱਖੀ ਰਿਸ਼ਤਿਆਂ ਦੀ ਕਦਰ ਕਰਨੀ ਛੱਡੀ: ਅਨੰਨਿਆ ਪਾਂਡੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.