ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ

Posted On February - 17 - 2020

ਸੁਖਜੀਤ ਮਾਨ
ਬਠਿੰਡਾ, 16 ਫਰਵਰੀ
ਅਸਲਾ ਲਾਇਸੈਂਸ ਬਣਵਾਉਣ ਲਈ ਇਥੇ ਸਿਵਲ ਹਸਪਤਾਲ ‘ਚੋਂ ਡੋਪ ਟੈਸਟ ਕਰਵਾਉਣ ਪੁੱਜੇ ਵਿਅਕਤੀ ‘ਤੇ ਕਥਿਤ ਤੌਰ ‘ਤੇ ਫਾਰਮਾਂ ’ਤੇ ਨਕਲੀ ਮੋਹਰਾਂ ਲਾਉਣ ਦਾ ਥਾਣਾ ਕੋਤਵਾਲੀ ‘ਚ ਮਾਮਲਾ ਦਰਜ ਕੀਤਾ ਗਿਆ ਹੈ।
ਐੱਸਐੱਮਓ ਨੂੰ ਸ਼ੱਕ ਹੋਣ ‘ਤੇ ਜਦੋਂ ਪੁੱਛ ਪੜਤਾਲ ਸ਼ੁਰੂ ਹੋਈ ਤਾਂ ਇਹ ਭੇਤ ਖੁੱਲ੍ਹਿਆ। ਫ਼ਾਈਲ ਲੈ ਕੇ ਪੁੱਜਾ ਵਿਅਕਤੀ ਜਾਅਲਸਾਜੀ ਦੀ ਭਿਣਕ ਪੈਂਦਿਆਂ ਹੀ ਮੌਕੇ ‘ਤੇ ਫ਼ਾਈਲ ਸੁੱਟ ਕੇ ਫ਼ਰਾਰ ਹੋ ਗਿਆ। ਗੁਰਤੇਜ ਸਿੰਘ ਵਾਸੀ ਪਿੰਡ ਗਹਿਰੀ ਭਾਗੀ ਅਸਲਾ ਲਾਇਸੈਂਸ ਬਣਵਾਉਣ ਲਈ ਹੋਣ ਵਾਲੇ ਡੋਪ ਟੈਸਟ ਲਈ ਸਿਵਲ ਹਸਪਤਾਲ ਆਇਆ। ਉਸ ਦੀ ਫਾਈਲ ‘ਤੇ ਪੈਥਾਲੋਜੀ ਅਫਸਰ ਤੋਂ ਹੋਣ ਵਾਲੇ ਸਾਰੇ ਟੈਸਟਾਂ ਦੀ ਰਿਪੋਰਟ ‘ਤੇ ਸਬੰਧਤ ਵਿਭਾਗ ਦੀ ਮੋਹਰ ਲੱਗੀ ਹੋਈ ਸੀ।
ਫਾਈਲ ਉੱਪਰ ਸਿਰਫ ਐੱਸਐੱਮਓ ਦੇ ਹਸਤਾਖਰ ਹੋਣੇ ਬਾਕੀ ਸਨ, ਜਦੋਂ ਗੁਰਤੇਜ ਸਿੰਘ ਇਹ ਹਸਤਾਖਰ ਕਰਵਾਉਣ ਲਈ ਐੱਸਐੱਮਓ ਦਫਤਰ ਪੁੱਜਾ ਤਾਂ ਬਾਕੀ ਮੋਹਰਾਂ ਲੱਗੀਆਂ ਵੇਖ ਕੇ ਐੱਸਐੱਮਓ ਸਤੀਸ਼ ਗੋਇਲ ਨੇ ਵੀ ਹਸਤਾਖਰ ਕਰ ਦਿੱਤੇ। ਇਸੇ ਦੌਰਾਨ ਜਦੋਂ ਐੱਸਐੱਮਓ ਨੂੰ ਕੁੱਝ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਹਸਤਾਖਰ ਕਰਵਾਉਣ ਆਏ ਵਿਅਕਤੀ ਨੂੰ ਰੋਕ ਕੇ ਇਸ ਫਾਈਲ ਸਬੰਧੀ ਪਹਿਲਾਂ ਹੋ ਚੁੱਕੀ ਕਾਰਵਾਈ ਬਾਰੇ ਹਸਪਤਾਲ ਸਟਾਫ਼ ਤੋਂ ਜਾਣਕਾਰੀ ਮੰਗੀ ਤਾਂ ਗੁਰਤੇਜ ਸਿੰਘ ਫ਼ਾਈਲ ਸੁੱਟ ਕੇ ਭੱਜ ਗਿਆ।
ਇਸ ਕਥਿਤ ਜਾਅਲਸਾਜ਼ੀ ਦੇ ਮਾਮਲੇ ਵਿੱਚ ਐੱਸਐੱਮਓ ਨੇ ਥਾਣਾ ਕੋਤਵਾਲੀ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਗੁਰਤੇਜ ਸਿੰਘ ਵਾਸੀ ਭਾਗੀਵਾਂਦਰ ਦੇ ਮੈਡੀਕਲ ਪ੍ਰੋਫਾਰਮੇ ’ਤੇ ਡੋਪ ਟੈਸਟ, ਸਾਈਕੈਟਰਸਿਟ ਵਿਭਾਗ ਅਤੇ ਕਾਊਂਟਰ ਸਾਈਨ ਅਤੇ ਮੋਹਰਾਂ ਫਰਜ਼ੀ ਸਨ।
ਪੁਲੀਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਪਰ ਮੁਲਜ਼ਮ ਫ਼ਰਾਰ ਹੈ।

 


Comments Off on ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.