ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਅਧਿਆਪਕ ਤੇ ਪੰਚਾਇਤ ਲੈ ਗਏ ਪੂਰੇ ਨੰਬਰ

Posted On February - 14 - 2020

ਰਾਜਿੰਦਰ ਕੁਮਾਰ
ਬੱਲੂਆਣਾ, 13 ਫਰਵਰੀ
ਥਾਣਾ ਬਹਾਵਵਾਲਾ ਨੇ ਨਾਬਾਲਗ ਸਕੂਲੀ ਵਿਦਿਆਰਥਣ ’ਤੇ ਮਾੜੀ ਨਜ਼ਰ ਰੱਖਣ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਬਾਅਦ ਇਥੋਂ ਦੀ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਪਿੰਡ ਕੰਧਵਾਲਾ ਅਮਰਕੋਟ ਲਾਗੇ ਢਾਣੀ ਨਾਈਆਂ ਵਿਚ 70 ਸਾਲ ਦੀ ਔਰਤ ਨਾਲ ਉਸ ਦੀ 14 ਸਾਲਾ ਦੀ ਪੋਤਰੀ ਰਹਿ ਰਹੀ ਹੈ, ਜੋ ਪਿੰਡ ਦੇ ਸਰਕਾਰੀ ਸਕੂਲ ਦੀ ਹੋਣਹਾਰ ਵਿਦਿਆਰਥਣ ਹੈ। ਲੜਕੀ ਨੂੰ ਪਿੰਡ ਦੇ ਅਮਰਜੀਤ ਸਿੰਘ ਉਰਫ਼ ਅੰਬੀ ਵਲੋਂ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਪਿੰਡ ਵਾਸੀਆਂ ਵਲੋਂ ਪੁਲੀਸ ਨੂੰ ਦਿੱਤੀ ਗਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਤਾ ਦੀ ਮੌਤ ਤੋਂ ਬਾਅਦ ਇਹ ਬੱਚੀ ਆਪਣੀ ਦਾਦੀ ਕੋਲ ਰਹਿ ਕੇ ਪੜ੍ਹਈ ਕਰ ਰਹੀ ਹੈ ਪਰ ਇਹ ਨੌਜਵਾਨ ਉਸ ਨੂੰ ਤੰਗ ਕਰ ਰਿਹਾ ਸੀ। ਨਾਲ ਹੀ ਇਹ ਦੱਸਿਆ ਗਿਆ ਕਿ ਕੁਝ ਦਿਨ ਪਹਿਲਾਂ ਰਾਤ ਸਮੇਂ ਇਹ ਨੌਜਵਾਨ ਕੰਧ ਟੱਪ ਕੇ ਬਜ਼ੁਰਗ ਔਰਤ ਦੇ ਘਰ ਵਿਚ ਦਾਖਲ ਹੋ ਗਿਆ ਪਰ ਦਾਦੀ-ਪੋਤੀ ਵਲੋਂ ਰੌਲਾ ਪਾਉਣ ‘ਤੇ ਅੰਬੀ ਉੱਥੋਂ ਭੱਜ ਗਿਆ। ਇਸ ਤੋਂ ਘਬਰਾਈ ਬੱਚੀ ਪੇਕੇ ਰਹਿੰਦੀ ਆਪਣੀ ਮਾਂ ਕੋਲ ਚਲੀ ਗਈ। ਕੁਝ ਦਿਨ ਸਕੂਲ ਨਾ ਆਉਣ ‘ਤੇ ਅਧਿਆਪਕ ਉਸ ਦੇ ਘਰ ਪਹੁੰਚੇ ਤਾਂ ਉਸ ਦੀ ਬਜ਼ੁਰਗ ਦਾਦੀ ਨੇ ਸਾਰੀ ਘਟਨਾ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ। ਇਸ ਤੋਂ ਬਾਅਦ ਅਧਿਆਪਕਾਂ ਦੀ ਪਹਿਲ ‘ਤੇ ਪੰਚਾਇਤ ਨੇ ਮਾਮਲਾ ਪੁਲੀਸ ਦੇ ਧਿਆਨ ਵਿਚ ਲਿਆਂਦਾ। ਪੁਲੀਸ ਨੇ ਤੁਰੰਤ ਅੰਬੀ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਪਰਚਾ ਦਰਜ ਕਰ ਲਿਆ।


Comments Off on ਅਧਿਆਪਕ ਤੇ ਪੰਚਾਇਤ ਲੈ ਗਏ ਪੂਰੇ ਨੰਬਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.