ਹਰ ਧਰਮ ਦੇ ਲੋਕਾਂ ’ਚ ਉਮੜੀ ਤਾਂਘ ਆਜ਼ਾਦੀ ਦੀ !    ਦੁੱਖ ਦੀ ਗੱਠੜੀ !    ਕੈਨੇਡਾ ਦਾ ਪਾਣੀ ’ਚ ਘਿਰਿਆ ਸ਼ਹਿਰ ਵਿਕਟੋਰੀਆ !    ਝੂਠ ਨੀ ਮਾਏ ਝੂਠ... !    ਕੁਝ ਪਲ !    ਪੰਜਾਬੀ ਸਾਹਿਤ ਆਲੋਚਕ ਦੀ ਸਮੁੱਚੀ ਰਚਨਾਵਲੀ !    ਤਰਕ ਦਾ ਸੰਵਾਦ ਰਚਾਉਂਦੀ ਕਹਾਣੀ !    ਬਿਰਹਾ ਦਾ ਸੁਲਤਾਨ !    ਰਿਸ਼ਤਿਆਂ ਦੀ ਕਲਾਤਮਿਕ ਪੇਸ਼ਕਾਰੀ !    ਸੁਧਾਰ ਦਾ ਮਾਰਗ ਦੱਸਦੀ ਪੁਸਤਕ !    

ਹਸਪਤਾਲੋਂ ਛੁੱਟੀ ਹੋਣ ਮਗਰੋਂ ਮੋਮੋਟਾ ਵਤਨ ਪਰਤਿਆ

Posted On January - 16 - 2020

ਟੋਕੀਓ, 15 ਜਨਵਰੀ
ਸਿਖ਼ਰਲਾ ਬੈਡਮਿੰਟ ਖਿਡਾਰੀ ਕੈਂਟੋ ਮੋਮੋਟਾ ਨੂੰ ਅੱਜ ਮਲੇਸ਼ੀਆ ਦੇ ਹਸਪਤਾਲ ਤੋਂ ਛੁੱਟੀ ਮਿਲ ਗਈ ਅਤੇ ਉਹ ਆਪਣੇ ਵਤਨ ਜਪਾਨ ਪਹੁੰਚ ਗਿਆ। ਦੋ ਦਿਨ ਪਹਿਲਾਂ ਮਲੇਸ਼ੀਆ ’ਚ ਇਕ ਸੜਕ ਹਾਦਸੇ ਵਿੱਚ ਉਸ ਦੇ ਡਰਾਈਵਰ ਦੀ ਮੌਤ ਹੋ ਗਈ ਸੀ ਅਤੇ ਉਹ ਜ਼ਖ਼ਮੀ ਹੋ ਗਿਆ ਸੀ ਅਤੇ ਇਲਾਜ ਲਈ ਹਸਪਤਾਲ ’ਚ ਭਰਤੀ ਸੀ। ਉਸ ਦੇ ਚਿਹਰੇ ਅਤੇ ਸ਼ਰੀਰ ’ਤੇ ਸੱਟਾਂ ਲੱਗੀਆਂ ਹਨ। ਸੋਮਵਾਰ ਨੂੰ ਤੜਕੇ ਕੁਆਲਾਲੰਪੁਰ ਕੌਮਾਂਤਰੀ ਹਵਾਈ ਅੱਡੇ ਵੱਲ ਜਾਂਦੇ ਹੋਏ ਉਸ ਦੀ ਕਾਰ ਹਾਦਸਾਗ੍ਰਸਤ ਹੋ ਗਈ ਸੀ। ਮੋਮੋਟਾ ਨੇ ਗੂੜ੍ਹੀ ਰੰਗ ਦੀ ਟੋਪੀ ਪਹਿਨੀ ਹੋਈ ਸੀ ਅਤੇ ਚਿਹਰਾ ਢਕਿਆ ਹੋਇਆ ਸੀ। ਉਸ ਨੇ ਇੱਥੇ ਇੰਤਜ਼ਾਰ ਕਰ ਰਹੇ ਮੀਡੀਆ ਨਾਨ ਗੱਲਬਾਤ ਨਹੀਂ ਕੀਤੀ। ਉਸ ਤੋਂ ਇਲਾਵਾ ਇਕ ਸਹਾਇਕ ਕੋਚ, ਫਿਜ਼ਿਓਥੈਰੇਪਿਸਟ ਤੇ ਬੈਡਮਿੰਟਨ ਅਧਿਕਾਰੀਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਹਾਦਸੇ ਨੂੰ ਮੋਮੋਟਾ ਦੀ ਇਸ ਸਾਲ ਦੀ ਟੋਕੀਓ ਓਲੰਪਕਿ ਦੀਆਂ ਤਿਆਰੀਆਂ ਲਈ ਵੱਡੇ ਝਟਕੇ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਜਪਾਨ ਬੈਡਮਿੰਟਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਕਿੰਜੀ ਜੈਨੀਆ ਨੇ ਕਿਹਾ ਕਿ ਹੁਣ ਮੋਮੋਟਾ 11 ਮਾਰਚ ਤੋਂ ਸ਼ੁਰੂ ਹੋਣ ਵਾਲੀ ਆਲ ਇੰਗਲੈਂਡ ਚੈਂਪੀਅਨਸ਼ਿਪ ’ਚ ਵਾਪਸੀ ਦੀ ਕੋਸ਼ਿਸ਼ ਕਰੇਗਾ। -ਏਐੱਫਪੀ

 


Comments Off on ਹਸਪਤਾਲੋਂ ਛੁੱਟੀ ਹੋਣ ਮਗਰੋਂ ਮੋਮੋਟਾ ਵਤਨ ਪਰਤਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.