ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਸੜਕਾਂ ਦੇ ਮੁਰੰਮਤ ਕਾਰਜ ਫਰਵਰੀ ਤੋਂ ਪਹਿਲਾਂ ਨਬੇੜਨ ਦੀ ਅਪੀਲ

Posted On January - 14 - 2020

ਪੱਤਰ ਪ੍ਰੇਰਕ
ਰੂਪਨਗਰ, 13 ਜਨਵਰੀ
ਲੋਕ ਜਗਾਓ ਮੰਚ ਪੰਜਾਬ ਦੇ ਚੇਅਰਮੈਨ ਰਣਜੀਤ ਸਿੰਘ ਪਤਿਆਲਾਂ, ਪ੍ਰਧਾਨ ਸੁਰਿੰਦਰ ਸਿੰਘ, ਜਨਰਲ ਸਕੱਤਰ ਗੁਰਵਿੰਦਰ ਸਿੰਘ ਰੋਮੀ, ਸਲਾਹਕਾਰ ਬਲਵਿੰਦਰ ਸਿੰਘ ਗਿੱਲ ਅਤੇ ਬਲਰਾਜ ਸ਼ਰਮਾ ਨੇ ਰੂਪਨਗਰ ਸ਼ਗਿਰ ਦੇ ਲੋਕਾਂ ਨੂੰ ਸ਼ਹਿਰ ਦੀਆਂ ਸੜਕਾਂ ਦੀ ਪੁੱਟ-ਪੁਟਾਈ ਦਾ ਕੰਮ ਫਰਵਰੀ ਤੋਂ ਪਹਿਲਾਂ ਮੁਕੰਮਲ ਕਰਨ ਦੀ ਅਪੀਲ ਕੀਤੀ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਮੰਚ ਦੇ ਆਗੂਆਂ ਨੇ ਕਿਹਾ ਕਿ ਸਬੰਧਤ ਮਹਿਕਮੇ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਰੂਪਨਗਰ ਦੇ ਚੁਗਿਰਦੇ ਦੀਆਂ ਮੁੱਖ ਸੜਕਾਂ 15 ਫਰਵਰੀ ਤੱਕ ਨਵੀਆਂ ਬਣ ਜਾਣਗੀਆਂ। ਉਨ੍ਹਾਂ ਦੱਸਿਆ ਕਿ ਰੂਪਨਗਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਮਿੰਨੀ ਸਕੱਤਰੇਤ) ਤੋਂ ਲੈ ਕੇ ਪੁਰਾਣਾ ਬੱਸ ਅੱਡਾ (ਵਾਇਆ ਬੇਲਾ ਚੌਕ) ਤੱਕ ਸੜਕ ਨਵੀਂ ਬਣਨ ਜਾ ਰਹੀ ਹੈ। ਇਸ ਤੋਂ ਇਲਾਵਾ ਨਗਰ ਕੌਂਸਲ ਦਫਤਰ ਤੋਂ ਲੈ ਕੇ ਨਵੇਂ ਬੱਸ ਅੱਡੇ ਦੇ ਪੁਲ ਤੱਕ ਸੜਕ ’ਚ ਨਵੀਂ ਬਣ ਜਾਵੇਗੀ। ਆਗੂਆਂ ਨੇ ਕਿਹਾ ਕਿ ਨਵੀਂ ਸੜਕ ਬਣਨ ਸਾਰ ਹੀ ਪਾਣੀ/ਸੀਵਰੇਜ, ਟੈਲੀਫੋਨ ਕੇਬਲ ਅਤੇ ਹੋਰ ਕਈ ਤਰ੍ਹਾਂ ਦੀਆਂ ਪਾਈਪਾਂ ਪਾਉਣ ਵਾਲੇ ਸੜਕ ਦੀ ਪੁਟਾਈ ਕਰਨ ਆ ਜਾਂਦੇ ਹਨ। ਉਨ੍ਹਾਂ ਸੜਕਾਂ ਦੇ ਨਾਲ ਵਸਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦੇ ਪੁਟਾਈ ਨਾਲ ਸਬੰਧਤ ਮਹਿਕਮੇ ਦਾ ਲੋੜੀਂਦਾ ਕੰਮ ਬਾਕੀ ਹੈ ਤਾਂ ਇਸੇ ਮਹੀਨਾ ਪੂਰਾ ਕਰ ਲੈਣ।


Comments Off on ਸੜਕਾਂ ਦੇ ਮੁਰੰਮਤ ਕਾਰਜ ਫਰਵਰੀ ਤੋਂ ਪਹਿਲਾਂ ਨਬੇੜਨ ਦੀ ਅਪੀਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.