ਹਰ ਧਰਮ ਦੇ ਲੋਕਾਂ ’ਚ ਉਮੜੀ ਤਾਂਘ ਆਜ਼ਾਦੀ ਦੀ !    ਦੁੱਖ ਦੀ ਗੱਠੜੀ !    ਕੈਨੇਡਾ ਦਾ ਪਾਣੀ ’ਚ ਘਿਰਿਆ ਸ਼ਹਿਰ ਵਿਕਟੋਰੀਆ !    ਝੂਠ ਨੀ ਮਾਏ ਝੂਠ... !    ਕੁਝ ਪਲ !    ਪੰਜਾਬੀ ਸਾਹਿਤ ਆਲੋਚਕ ਦੀ ਸਮੁੱਚੀ ਰਚਨਾਵਲੀ !    ਤਰਕ ਦਾ ਸੰਵਾਦ ਰਚਾਉਂਦੀ ਕਹਾਣੀ !    ਬਿਰਹਾ ਦਾ ਸੁਲਤਾਨ !    ਰਿਸ਼ਤਿਆਂ ਦੀ ਕਲਾਤਮਿਕ ਪੇਸ਼ਕਾਰੀ !    ਸੁਧਾਰ ਦਾ ਮਾਰਗ ਦੱਸਦੀ ਪੁਸਤਕ !    

ਸ੍ਰੀਲੰਕਾ ਵੱਲੋਂ 15 ਮੈਂਬਰੀ ਟੀਮ ਦਾ ਐਲਾਨ

Posted On January - 15 - 2020

ਕੋਲੰਬੋ, 14 ਜਨਵਰੀ
ਸ੍ਰੀਲੰਕਾ ਨੇ ਜ਼ਿੰਬਾਬਵੇ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਲਈ ਅੱਜ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਆਈਸੀਸੀ ਵੱਲੋਂ ਲਗਾਈ ਪਾਬੰਦੀ ਹਟਣ ਮਗਰੋਂ ਜ਼ਿੰਬਾਬਵੇ ਦੀ ਇਹ ਪਹਿਲੀ ਲੜੀ ਹੋਵੇਗੀ। ਦੋਵੇਂ ਟੈਸਟ ਮੈਚ ਹਰਾਰੇ ’ਚ ਖੇਡੇ ਜਾਣਗੇ। ਪਹਿਲਾ ਮੈਚ ਐਤਵਾਰ ਨੂੰ ਜਦਕਿ ਦੂਜਾ ਮੈਚ 28 ਜਨਵਰੀ ਨੂੰ ਸ਼ੁਰੂ ਹੋਵੇਗਾ। ਜ਼ਿੰਬਾਬਵੇ ਨੇ ਆਪਣਾ ਆਖਰੀ ਟੈਸਟ ਮੈਚ ਨਵੰਬਰ 2018 ’ਚ ਬੰਗਲਾਦੇਸ਼ ਖ਼ਿਲਾਫ਼ ਖੇਡਿਆ ਸੀ। ਸ੍ਰੀਲੰਕਾ ਦੀ ਟੀਮ ’ਚ ਦਿਮੁਥ ਕਰੁਣਾਰਤਨੇ (ਕਪਤਾਨ), ਓਸ਼ਾਦਾ ਫਰਨਾਂਡੋ, ਕੁਸਲ ਮੈਂਡਿਸ, ਐਂਜਲੋ ਮੈਥਿਊਜ਼, ਦਿਨੇਸ਼ ਚੰਦੀਮਲ, ਲਾਹਿਰੂ ਥਿਰੀਮਾਨੇ, ਧਨੰਜੈ ਡਿਸਿਲਵਾ, ਨਿਰੋਸ਼ਨ ਡਿਕਵੇਲਾ, ਦਿਲਰੁਵਾਨ ਪਰੇਰਾ, ਲਸਿਥ ਐਂਬੁਲਡਨੀਆ, ਲਾਹਿਰੂ ਕੁਮਾਰਾ, ਵਿਸ਼ਵਾ ਫਰਨਾਂਡੋ ਕਾਸੁਨ ਰਾਜਿਤਾ, ਲਕਸ਼ਮਣ ਸੰਦਾਕਨ ਅਤੇ ਸੁਰੰਗਾ ਲਕਮਲ ਸ਼ਾਮਲ ਹਨ।
-ਪੀਟੀਆਈ


Comments Off on ਸ੍ਰੀਲੰਕਾ ਵੱਲੋਂ 15 ਮੈਂਬਰੀ ਟੀਮ ਦਾ ਐਲਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.