ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਸੇਰੇਨਾ-ਵੋਜ਼ਨਿਆਕੀ ਦੀ ਜੋੜੀ ਔਕਲੈਂਡ ਟੂਰਨਾਮੈਂਟ ਦੇ ਸੈਮੀ-ਫਾਈਨਲ ’ਚ

Posted On January - 9 - 2020

ਔਕਲੈਂਡ, 8 ਜਨਵਰੀ

ਜਿੱਤ ਦਰਜ ਕਰਨ ਮਗਰੋਂ ਖ਼ੁਸ਼ੀ ਸਾਂਝੀ ਕਰਦੀਆਂ ਹੋਈਆਂ ਸੇਰੇਨਾ ਵਿਲੀਅਮਜ਼ ਅਤੇ ਕੈਰੋਲਾਈਨ ਵੋਜ਼ਨਿਆਕੀ। -ਫੋਟੋ: ਏਐੱਫਪੀ

ਪਹਿਲੀ ਵਾਰ ਡਬਲਜ਼ ਵਿੱਚ ਜੋੜੀ ਬਣਾ ਕੇ ਖੇਡ ਰਹੀਆਂ ਸੇਰੇਨਾ ਅਤੇ ਵਿਲੀਅਮਜ਼ ਅਤੇ ਕੈਰੋਲਾਈਨ ਵੋਜ਼ਨਿਆਕੀ ਨੇ ਅੱਜ ਇੱਥੇ ਆਸਾਨ ਜਿੱਤ ਨਾਲ ਏਐੱਸਬੀ ਕਲਾਸਿਕ ਟੈਨਿਸ ਟੂਰਨਾਮੈਂਟ ਦੇ ਸੈਮੀ-ਫਾਈਨਲ ਵਿੱਚ ਥਾਂ ਬਣਾ ਲਈ।
ਸੇਰੇਨਾ ਅਤੇ ਵੋਜ਼ਨਿਆਕੀ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਜੋੜੀ ਬਣਾ ਕੇ ਖੇਡ ਰਹੀਆਂ ਹਨ। ਉਨ੍ਹਾਂ ਨੇ ਸਵੀਡਨ ਦੀ ਯੋਹਾਨਾ ਲਾਰਸਨ ਅਤੇ ਅਮਰੀਕਾ ਦੀ ਕੈਰੋਲਾਈਨ ਡੋਲਹਾਈਡ ਦੀ ਸੀਨੀਅਰ ਦਰਜਾ ਪ੍ਰਾਪਤ ਜੋੜੀ ਨੂੰ 6-2, 6-1 ਨਾਲ ਹਰਾਇਆ।
ਇਹ ਦੋਵੇਂ ਸਟਾਰ ਖਿਡਾਰਨਾਂ ਹਾਲਾਂਕਿ ਆਸਟਰੇਲੀਅਨ ਓਪਨ ਵਿੱਚ ਜੋੜੀ ਬਣਾ ਕੇ ਨਹੀਂ ਖੇਡਣਗੀਆਂ ਜੋ ਵੋਜ਼ਨਿਆਕੀ ਦਾ ਸੰਨਿਆਸ ਲੈਣ ਤੋਂ ਪਹਿਲਾਂ ਆਖ਼ਰੀ ਗਰੈਂਡ ਸਲੈਮ ਟੂਰਨਾਮੈਂਟ ਹੋਵੇਗਾ। ਇਸ ਮਗਰੋਂ ਉਹ ਮਈ ਵਿੱਚ ਸੇਰੇਨਾ ਖ਼ਿਲਾਫ਼ ਕੋਪੇਨਹੇਗੇਨ ਵਿੱਚ ਪ੍ਰਦਰਸ਼ਨੀ ਮੈਚ ਖੇਡਣਗੀਆਂ। -ਏਪੀ

 


Comments Off on ਸੇਰੇਨਾ-ਵੋਜ਼ਨਿਆਕੀ ਦੀ ਜੋੜੀ ਔਕਲੈਂਡ ਟੂਰਨਾਮੈਂਟ ਦੇ ਸੈਮੀ-ਫਾਈਨਲ ’ਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.