ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਸੀਏਏ: ਸ਼ਾਹੀਨ ਬਾਗ਼ ’ਚ ਸਰਬ ਧਰਮ ਪ੍ਰਾਰਥਨਾ

Posted On January - 13 - 2020

ਦਿੱਲੀ ਦੇ ਸ਼ਾਹੀਨ ਬਾਗ਼ ’ਚ ਨਾਗਰਿਕਤਾ ਸੋਧ ਐਕਟ ਤੇ ਐੱਨਆਰਸੀ ਖ਼ਿਲਾਫ਼ ਬਣਾਈ ਇਕ ਗ੍ਰੈਫਿਟੀ ਲਾਗੇ ਖੜ੍ਹੇ ਮੁਜ਼ਾਹਰਾਕਾਰੀ। -ਫੋਟੋ: ਪੀਟੀਆਈ

ਨਵੀਂ ਦਿੱਲੀ, 12 ਜਨਵਰੀ
ਵੱਖ ਵੱਖ ਧਰਮਾਂ ’ਚ ਆਸਥਾ ਰੱਖਣ ਵਾਲੇ ਲੋਕਾਂ ਨੇ ਅੱਜ ਇਥੇ ਸ਼ਾਹੀਨ ਬਾਗ਼ ’ਚ ‘ਸਰਵ ਧਰਮ ਸੰਭਾਵਨਾ’ ਸਮਾਗਮ ’ਚ ਸ਼ਿਰਕਤ ਕੀਤੀ। ਸ਼ਾਹੀਨ ਬਾਗ਼ ’ਚ ਪਿਛਲੇ ਲਗਪਗ ਇਕ ਮਹੀਨੇ ਤੋਂ ਨਾਗਰਿਕਤਾ ਕਾਨੂੰਨ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ।
ਸਮਾਗਮ ਦੌਰਾਨ ਜਿੱਥੇ ਹਿੰਦੂ ਤੇ ਸਿੱਖ ਰੀਤੀ ਰਿਵਾਜ਼ਾਂ ਮੁਤਾਬਕ ਕ੍ਰਮਵਾਰ ‘ਹਵਨ’ ਤੇ ਕੀਰਤਨ ਕੀਤਾ ਗਿਆ, ਉਥੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਦਿਆਂ ਇਸ ਵਿਚਲੀਆਂ ‘ਸਮਾਜਿਕ ਤੇ ਧਰਮਨਿਰਪੇਖ’ ਕਦਰਾਂ ਕੀਮਤਾਂ ਦੀ ਕਾਇਮੀ ਲਈ ਸਹੁੰ ਵੀ ਚੁੱਕੀ ਗਈ। ਪ੍ਰਦਰਸ਼ਨਾਂ ਨੂੰ ਵਿਉਂਤਣ ਵਾਲਿਆਂ ’ਚ ਸ਼ੁਮਾਰ ਸੱਯਦ ਤਾਸੀਰ ਅਹਿਮਦ ਨੇ ਕਿਹਾ, ‘ਗੀਤਾ, ਬਾਈਬਲ, ਕੁਰਾਨ ਤੇ ਗੁਰਬਾਣੀ ਵਿੱਚੋਂ ਪਾਠਾਂ ਦਾ ਉਚਾਰਣ ਕੀਤਾ। ਪ੍ਰਦਰਸ਼ਨਾਂ ਦੀ ਹਮਾਇਤ ਕਰਨ ਵਾਲੇ ਵੱਖ ਵੱਖ ਧਰਮਾਂ ਨਾਲ ਸਬੰਧਤ ਲੋਕਾਂ ਨੇ ਮਗਰੋਂ ਸੰਵਿਧਾਨ ਦੀ ਪ੍ਰਸਤਾਵਨਾ ਵੀ ਪੜ੍ਹੀ।’ ਅਹਿਮਦ ਨੇ ਕਿਹਾ ਕਿ ਦੁਪਹਿਰ ਤਕ ਸੈਂਕੜੇ ਲੋਕ ਇਕੱਤਰ ਹੋ ਗਏ। ਐਤਵਾਰ ਦਾ ਦਿਨ ਤੇ ਉਪਰੋ ਮੌਸਮ ਵਿੱਚ ਨਿੱਘ ਕਰਕੇ ਲੋਕ ਜੁੜਦੇ ਗਏ। ਕਾਬਿਲੇਗੌਰ ਹੈ ਕਿ ਪਿਛਲੇ ਇਕ ਮਹੀਨੇ ਤੋਂ ਸ਼ਾਹੀਨ ਬਾਗ਼ ਤੇ ਨੇੜਲੀ ਜਾਮੀਆ ਮਿਲੀਆ ਇਸਲਾਮੀਆ ਵਿੱਚ ਸੀਏਏ ਤੇ ਐੱਨਆਰਸੀ ਦਾ ਵਿਰੋਧ ਕੀਤਾ ਜਾ ਰਿਹੈ। ਜ਼ੈਨੁਲ ਅਬੀਦੀਨ(44) ਨੇ ਸੀਏਏ ਨੂੰ ਖ਼ਤਮ ਕਰਨ ਦੀ ਮੰਗ ਕਰਦਿਆਂ 16 ਦਸੰਬਰ ਤੋਂ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਤੇ ਪੰਦਰਾਂ ਦਿਨਾਂ ਮਗਰੋਂ ਸਰਿਤਾ ਵਿਹਾਰ ਦੀ ਮੇਹਰੂਨਿਸਾ (40) ਵੀ ਜ਼ੈਨੁਲ ਦੇ ਨਾਲ ਹੋ ਗਈ। ਇਸ ਦੌਰਾਨ ਮੁੰਬਈ ਦੇ ਸਬ-ਅਰਬਨ ਜੋਗੇਸ਼ਵਰੀ ਵਿੱਚ ਹਜ਼ਾਰਾਂ ਸ਼ਹਿਰੀਆਂ ਨੇ ਇਕੱਤਰ ਹੋ ਕੇ ਤਜਵੀਜ਼ਤ ਐੱਨਆਰਸੀ ਤੇ ਐੱਨਪੀਆਰ ਦਾ ਵਿਰੋਧ ਕੀਤਾ। ਪ੍ਰਦਰਸ਼ਨਕਾਰੀਆ ਨੇ ਜੇਐੱਨਯੂ ਕੈਂਪਸ ’ਚ 5 ਜਨਵਰੀ ਦੀ ਰਾਤ ਨੂੰ ਨਕਾਬਪੋਸ਼ ਹਮਲਾਵਰਾਂ ਵੱਲੋਂ ਕੀਤੀ ਬੁਰਛਾਗਰਦੀ ਦੀ ਨਿਖੇਧੀ ਕੀਤੀ। ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ ਦੇ ਜਨਰਲ ਸਕੱਤਰ ਫ਼ਾਹਦ ਅਹਿਮਦ ਨੇ ਕਿਹਾ ਕਿ ਉਹ ਮਿਲਾਤ ਨਗਰ ਖੇਤਰ ਵਿੱਚ ‘ਹਮ ਭਾਰਤ ਕੇ ਲੋਗ’ ਦੀ ਸਰਪ੍ਰਸਤੀ ਹੇਠ ਇਕੱਠੇ ਹੋਏੇ। ਅਹਿਮਦ ਨੇ ਪ੍ਰਧਾਨ ਮੰਤਰੀ ਦੇ ‘26 ਇੰਚ ਦਾ ਸੀਨਾ’ ਟਿੱਪਣੀ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਸ੍ਰੀ ਮੋਦੀ ਨੂੰ ਸੀਏਏ, ਐੱਨਆਰਸੀ ਤੇ ਐੱਨਪੀਆਰ ’ਤੇ ਵਿਚਾਰ ਚਰਚਾ ਲਈ ਦੇਸ਼ ਭਰ ’ਚੋਂ 56 ਵਿਦਿਆਰਥੀਆਂ ਨੂੰ ਸੱਦਣਾ ਚਾਹੀਦਾ ਹੈ।’ ਉਨ੍ਹਾਂ ਪ੍ਰਧਾਨ ਮੰਤਰੀ ਦੀ ਚੁੱਪੀ ’ਤੇ ਵੀ ਉਜਰ ਜਤਾਇਆ
ਉਧਰ ਜੰਮੂ ਤੇ ਕਸ਼ਮੀਰ ਪੀਪਲਜ਼ ਫੋਰਮ ਨੇ ਅੱਜ ਸੀਏਏ ਦੇ ਹੱਕ ਵਿੱਚ ਜਨਤਕ ਰੈਲੀ ਕੀਤੀ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਵਿਰੋਧੀ ਪਾਰਟੀਆਂ ‘ਸਿਆਸੀ ਮੁਫ਼ਾਦਾਂ’ ਲਈ ਦੇਸ਼ ਦੇ ਲੋਕਾਂ ਨੂੰ ਇਸ ਮੁੱਦੇ ’ਤੇ ਗੁੰਮਰਾਹ ਕਰ ਰਹੀਆਂ ਹਨ। ਜੰਮੂ ਸ਼ਹਿਰ ਦੇ ਪਰੇਡ ਖੇਤਰ ’ਚ ਹੋਈ ਇਸ ਰੈਲੀ ਵਿੱਚ ਸੂਬੇ ਦੇ ਦੋ ਸਾਬਕਾ ਮੁੱਖ ਮੰਤਰੀਆਂ ਨਿਰਮਲ ਸਿੰਘ ਤੇ ਕਵਿੰਦਰ ਗੁਪਤਾ ਤੋਂ ਇਲਾਵਾ ਸਾਬਕਾ ਡੀਜੀਪੀ ਐੱਸ.ਪੀ.ਵੈਦ ਵੀ ਮੌਜੂਦ ਸਨ।

-ਪੀਟੀਆਈ

ਰਾਹਗੀਰ ਰੋਜ਼ਾਨਾ ਦੀ ਪ੍ਰੇਸ਼ਾਨੀ ਤੋਂ ‘ਅੱਕੇ’

ਨੌਇਡਾ(ਯੂਪੀ): ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਵੱਲੋਂ ਨੌਇਡਾ ਤੇ ਦੱਖਣੀ ਦਿੱਲੀ ਦਰਮਿਆਨ ਘੇਰੀ ਸੜਕ ਕਰਕੇ ਕਈ ਰਾਹਗੀਰਾਂ ਨੂੰ ਕੰਮ ਧੰਦਿਆਂ ਲਈ ਰੋਜ਼ਾਨਾ ਲੰਮੇ ਰੂਟਾਂ ਰਾਹੀਂ ਵਲ ਕੇ ਜਾਣਾ ਪੈਂਦਾ ਹੈ। ਰਾਹਗੀਰਾਂ ਨੇ ਕਿਹਾ ਕਿ ਹੁਣ ਉਹ ਰੋਜ਼ ਦੀ ਇਸ ਪ੍ਰੇਸ਼ਾਨੀ ਤੋਂ ‘ਅੱਕ’ ਗਏ ਹਨ। ਰਾਹਗੀਰਾਂ ਮੁਤਾਬਕ ਇਹ ਲੰਮਾ ਪੈਂਡਾ ਨਾ ਸਿਰਫ਼ ਅਕਾਉਂਦਾ ਹੈ ਬਲਕਿ ਇਹ ਸਮੇਂ ਤੇ ਪੈਸੇ ਦੀ ਵੀ ਬਰਬਾਦੀ ਹੈ। ਕਾਲਿੰਦੀ ਕੁੰਜ ਰੋਡ ਰਾਹੀਂ ਲੰਘਦਾ ਰੂਟ ਨੰਬਰ 13ਏ ਨੌਇਡਾ ਤੇ ਦੱਖਣ ਪੂਰਬੀ ਦਿੱਲੀ ਨੂੰ ਅਤੇ ਅੱਗੇ ਫਰੀਦਾਬਾਦ ਨੂੰ ਜੋੜਦਾ ਹੈ। ਇਹ ਰੂਟ ਸ਼ਾਹੀਨ ਬਾਗ਼ ’ਚ ਸ਼ੁਰੂ ਹੋਏ ਸੀਏਏ ਵਿਰੋਧੀ ਪ੍ਰਦਰਸ਼ਨਾਂ ਮਗਰੋਂ ਪਿਛਲੇ 15 ਦਸੰਬਰ ਤੋਂ ਬੰਦ ਹੈ। ਸਵੇਰ ਤੇ ਸ਼ਾਮ ਸਮੇਂ ਇੱਥੇ ਵੱਡੇ ਜਾਮ ਲਗਦੇ ਹਨ। ਨੌਇਡਾ ਟਰੈਫਿਕ ਪੁਲੀਸ ਨੇ ਹਾਲਾਂਕਿ ਰਾਹਗੀਰਾਂ ਨੂੰ ਕਿਸੇ ਵੀ ਅਸੁਵਿਧਾ ਤੋਂ ਬਚਣ ਲਈ ਦਿੱਲੀ-ਨੌਇਡਾ ਡਾਇਰੈਕਟ ਫਲਾਈਓਵਰ ਜਾਂ ਚਿੱਲਾ ਰੈਗੂਲੇਟਰ ਰੂਟ ਲੈਣ ਦੀ ਸਲਾਹ ਦਿੱਤੀ ਹੋਈ ਹੈ।

-ਪੀਟੀਆਈ


Comments Off on ਸੀਏਏ: ਸ਼ਾਹੀਨ ਬਾਗ਼ ’ਚ ਸਰਬ ਧਰਮ ਪ੍ਰਾਰਥਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.