ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਸਰਬੀਆ ਨੇ ਸਪੇਨ ਨੂੰ ਹਰਾ ਕੇ ਏਟੀਪੀ ਕੱਪ ਜਿੱਤਿਆ

Posted On January - 13 - 2020

ਸਿਡਨੀ, 12 ਜਨਵਰੀ

ਏਟੀਪੀ ਕੱਪ ਟੈਨਿਸ ਟਰਾਫ਼ੀ ਨਾਲ ਸਰਬਿਆਈ ਟੀਮ। -ਫੋਟੋ: ਏਐੱਫਪੀ

ਨੋਵਾਕ ਜੋਕੋਵਿਚ ਨੇ ਰਵਾਇਤੀ ਵਿਰੋਧੀ ਰਾਫੇਲ ਨਡਾਲ ਨੂੰ ਅੱਜ ਇੱਥੇ ਏਟੀਪੀ ਕੱਪ ਫਾਈਨਲ ਵਿੱਚ ਹਰਾ ਕੇ ਸਰਬੀਆ ਨੂੰ ਚੈਂਪੀਅਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਸ ਨੇ ਇਸ ਦੇ ਨਾਲ ਹੀ ਆਸਟਰੇਲੀਅਨ ਓਪਨ ਵਿੱਚ ਆਪਣੇ ਖ਼ਿਤਾਬ ਨੂੰ ਬਚਾਉਣ ਦੀ ਮੁਹਿੰਮ ਦੀ ਸ਼ਾਨਦਾਰ ਤਿਆਰੀ ਕੀਤੀ। ਵਿਸ਼ਵ ਦਰਜਾਬੰਦੀ ਵਿੱਚ ਦੂਜੇ ਸਥਾਨ ’ਤੇ ਕਾਬਜ਼ ਸਰਬੀਆ ਦੇ ਖਿਡਾਰੀ ਨੇ ਪਹਿਲੀ ਵਾਰ ਖੇਡੇ ਜਾ ਰਹੇ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਰੈਂਕਿੰਗਜ਼ ਵਿੱਚ ਚੋਟੀ ’ਤੇ ਕਾਬਜ਼ ਸਪੇਨ ਦੇ ਖਿਡਾਰੀ ਨੂੰ 6-2, 7-6 ਨਾਲ ਸ਼ਿਕਸਤ ਦੇ ਕੇ ਟੀਮ ਦੀ ਵਾਪਸੀ ਕਰਵਾਈ।
ਇਸ ਤੋਂ ਪਹਿਲਾਂ ਸ਼ੁਰੂਆਤੀ ਮੁਕਾਬਲੇ ਵਿੱਚ ਵਿਸ਼ਵ ਦਰਜਾਬੰਦੀ ਵਿੱਚ ਦਸਵੇਂ ਸਥਾਨ ’ਤੇ ਕਾਬਜ਼ ਸਪੇਨ ਦੇ ਰੌਬਰਟੋ ਬਤਿਸਤਾ ਆਗੁਤ ਨੇ ਸਰਬੀਆ ਦੇ ਡੁਸਾਨ ਲਾਜ਼ੋਵਿਚ ਨੂੰ 7-5, 6-1 ਨਾਲ ਹਰਾਇਆ ਸੀ। ਨਡਾਲ ਥਕਾਵਟ ਦਾ ਹਵਾਲਾ ਦੇ ਕੇ ਡਬਲਜ਼ ਮੁਕਾਬਲੇ ਲਈ ਕੋਰਟ ’ਤੇ ਨਹੀਂ ਉਤਰਿਆ। ਉਸ ਦੀ ਗ਼ੈਰ-ਮੌਜੂਦਗੀ ਵਿੱਚ ਜੋਕੋਵਿਚ ਅਤੇ ਵਿਕਟਰ ਟ੍ਰੋਈਸਿਕ ਦੀ ਜੋੜੀ ਨੂੰ ਫੇਲਿਸਿਆਨੋ ਲੋਪੇਜ਼ ਅਤੇ ਪਾਬਲੋ ਕਾਰੇਰਨੋ ਬੁਸਤਾ ਦੀ ਸਪੇਨ ਦੀ ਜੋੜੀ ਨੂੰ ਹਰਾਉਣ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੋਈ। ਸਰਬੀਆ ਦੀ ਜੋੜੀ ਨੇ ਇਸ ਮੁਕਾਬਲੇ ਨੂੰ 6-3, 6-4 ਨਾਲ ਆਪਣੇ ਨਾਮ ਕੀਤਾ। -ਏਐੱਫਪੀ

 


Comments Off on ਸਰਬੀਆ ਨੇ ਸਪੇਨ ਨੂੰ ਹਰਾ ਕੇ ਏਟੀਪੀ ਕੱਪ ਜਿੱਤਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.