ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਸਰਕਾਰੇ ਤੇਰੇ ਕੰਮ ਅਵੱਲੇ, ਮਾਸੂਮ ਵਿਚਾਰੇ ਠੰਢ ਨੇ ਝੰਬੇ

Posted On January - 17 - 2020

ਗੋਪਾਲ ਨਗਰ ਦੇ ਗੁਰੂ ਘਰ ਵਿਚ ਚੱਲ ਰਿਹਾ ਆਂਗਣਵਾੜੀ ਕੇਂਦਰ। -ਫੋਟੋ: ਵਿਜੇ ਕੁਮਾਰ

ਮਨੋਜ ਸ਼ਰਮਾ
ਬਠਿੰਡਾ, 16 ਜਨਵਰੀ
ਸ਼ਹਿਰ ਦੇ ਗੋਪਾਲ ਨਗਰ ਖੇਤਰ ਵਿਚ ਚੱਲ ਰਹੇ ਆਂਗਣਵਾੜੀ ਸੈਂਟਰ ਦੇ ਬੱਚੇ ਠੰਢ ਵਿੱਚ ਪੜ੍ਹਨ ਲਈ ਮਜਬੂਰ ਹੋ ਗਏ ਹਨ। ਭਾਵੇਂ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਰਾਹੀ ਸਹੂਲਤਾਂ ਦੇਣ ਦਾ ਦਮਗਜ਼ੇ ਮਾਰੇ ਜਾਂਦੇ ਹਨ ਪਰ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਗਲੀ ਮਹੱਲਿਆਂ ਵਿਚ ਚੱਲ ਰਹੇ ਹਨ। ਗੋਪਾਲ ਨਗਰ ਦੀ ਗੱਲ ਕੀਤੀ ਜਾਵੇ ਤਾਂ ਇਹ ਸੈਂਟਰ ਗੁਰੂ ਘਰ ਦੇ ਵਿਹੜੇ ਵਿੱਚ ਚੱਲਦਾ ਹੈ ਜਿੱਥੇ ਆਰਜ਼ੀ ਸ਼ੈੱਡ ਬਣਾ ਕੇ ਬੁੱਤਾ ਸਾਰਿਆ ਜਾ ਰਿਹਾ ਹੈ।
ਇੱਥੇ ਕੰਮ ਕਰਦੀ ਆਂਗਣਵਾੜੀ ਵਰਕਰ ਸਰੋਜ ਬਾਲਾ ਦਾ ਕਹਿਣਾ ਹੈ ਉਸ ਦੇ ਸੈਂਟਰ ਵਿੱਚ 8 ਬੱਚੇ ਹਨ, ਬੇਸ਼ੱਕ ਬਹੁਤੇ ਬੱਚਿਆਂ ਨੇ ਪ੍ਰੀ-ਨਰਸਰੀ ਕਲਾਸਾਂ ਜੁਆਇਨ ਕਰ ਲਈਆਂ ਹਨ ਪਰ ਇੰਨੇ ਘੱਟ ਬੱਚੇ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਸੈਂਟਰਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਦੱਸਿਆ ਕਿ ਠੰਢ ਦੇ ਮੌਸਮ ਵਿੱਚ ਠੰਢੇ ਮੈਟ ’ਤੇ ਬੈਠਣ ਲਈ ਮਜਬੂਰ ਹਨ।
ਸ਼ਹਿਰ ਦੇ ਪੂਜਾ ਵਾਲੇ ਮਹੱਲੇ ਅੰਦਰ ਵੀ ਇੱਕ ਕਮਰੇ ਵਿੱਚ 4 ਸੈਂਟਰ ਤੇ 40 ਦੇ ਕਰੀਬ ਬੱਚੇ ਮੈਟ ’ਤੇ ਬੈਠਣ ਲਈ ਮਜਬੂਰ ਹਨ। ਇੱਥੇ ਕੰਮ ਕਰਦੇ ਵਰਕਰਾਂ ਨੇ ਦੱਸਿਆ ਕਿ ਇੱਕੋ ਕਮਰੇ ਵਿੱਚ ਬੱਚਿਆਂ ਦੇ ਖਾਣ-ਪੀਣ ਦੇ ਸਾਮਾਨ ਤੋਂ ਇਲਾਵਾ ਹੋ ਖੇਡ ਪ੍ਰਕਿਰਿਆ ਨਾਲ ਸਬੰਧਿਤ ਸਮੱਗਰੀ ਅਤੇ ਹੋਰ ਖਾਣਾ ਬਣਾਉਣ ਵਾਲਾ ਸਾਜੋ-ਸਮਾਨ ਪਿਆ ਹੈ ਅਤੇ ਇੱਕ ਹੁੰਮ੍ਹਸ ਭਰੇ ਕਮਰੇ ਵਿਚ ਬੱਚਿਆਂ ਨੂੰ ਬਿਠਾਉਣਾ ਮਜਬੂਰੀ ਬਣ ਗਈ ਹੈ। ਆਂਗਣਵਾੜੀ ਯੂਨੀਅਨ ਦੇ ਪ੍ਰੈੱਸ ਸਕੱਤਰ ਪ੍ਰਤਿਭਾ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 250 ਦੇ ਕਰੀਬ ਆਂਗਣਵਾੜੀ ਸੈਂਟਰ ਚੱਲ ਰਹੇ ਹਨ ਪਰ ਜਿਨ੍ਹਾਂ ਵਿੱਚ 60 ਫ਼ੀਸਦੀ ਸੈਂਟਰਾਂ ਵਿੱਚ ਬੇਸ਼ੱਕ ਲੋੜ੍ਹਾ ਪੀਣ ਯੋਗ ਪਾਣੀ ਅਤੇ ਪਖਾਨੇ ਆਦਿ ਦਾ ਪ੍ਰਬੰਧ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੰਨ੍ਹੇ-ਮੁੰਨੇ ਬੱਚਿਆਂ ਲਈ ਸਮੇਂ ਸਿਰ ਪੋਸਟਕ ਭੋਜਨ ਅਤੇ ਹੋਰ ਸਮਗਰੀ ਟੀਮ ਸਿਰ ਭੇਜੀ ਜਾਵੇ ਅਤੇ ਸੈਂਟਰ ਦੀ ਇਮਾਰਤ ਲਈ ਫ਼ੰਡ ਮੁਹੱਈਆ ਕਰਵਾਏ ਜਾਣ ਅਤੇ ਆਂਗਣਵਾੜੀ ਵਰਕਰਾਂ ਦੀ ਤਨਖ਼ਾਹਾਂ ਸਮੇਤ ਰਹਿੰਦੀਆਂ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣ।


Comments Off on ਸਰਕਾਰੇ ਤੇਰੇ ਕੰਮ ਅਵੱਲੇ, ਮਾਸੂਮ ਵਿਚਾਰੇ ਠੰਢ ਨੇ ਝੰਬੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.