ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਸਟੋਕਸ ਨੇ ਕੈਚ ਲੈਣ ਦਾ ਨਵਾਂ ਰਿਕਾਰਡ ਬਣਾਇਆ

Posted On January - 6 - 2020

ਕੇਪਟਾਊਨ: ਹਰਫ਼ਨਮੌਲਾ ਬੈੱਨ ਸਟੋਕਸ ਨੇ ਦੱਖਣੀ ਅਫਰੀਕਾ ਖ਼ਿਲਾਫ਼ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਅੱਜ ਜੇਮਜ਼ ਐਂਡਰਸਨ ਦੀ ਗੇਂਦ ’ਤੇ ਐਨਰਿਕ ਨੋਰਜ਼ੇ ਦਾ ਕੈਚ ਲੈ ਕੇ ਇੰਗਲੈਂਡ ਵੱਲੋਂ ਟੈਸਟ ਕ੍ਰਿਕਟ ਵਿੱਚ ਨਵਾਂ ਰਿਕਾਰਡ ਬਣਾਇਆ। ਇਹ ਸਟੋਕਸ ਦਾ ਪੰਜਵਾਂ ਕੈਚ ਸੀ। ਉਸਨੇ ਆਪਣੇ ਸਾਰੇ ਕੈਚ ਸਲਿੱਪ ਵਿੱਚ ਲੈ ਲਏ। ਇੰਗਲੈਂਡ ਦੇ ਪਿਛਲੇ 1019 ਟੈਸਟ ਮੈਚਾਂ ਦੌਰਾਨ 23 ਵਾਰ ਕਿਸੇ ਖਿਡਾਰੀ ਨੇ ਇੱਕ ਪਾਰੀ ਵਿੱਚ ਚਾਰ ਕੈਚ ਲਏ, ਪਰ ਕੋਈ ਵੀ ਪੰਜ ਕੈਚ ਨਹੀਂ ਲੈ ਸਕਿਆ। ਇੰਗਲੈਂਡ ਦੇ ਕਪਤਾਨ ਜੋਏ ਰੂਟ ਨੇ ਬੀਤੇ ਸਾਲ ਲਾਰਡਜ਼ ਵਿੱਚ ਆਇਰਲੈਂਡ ਖ਼ਿਲਾਫ਼ ਪਾਰੀ ਦੌਰਾਨ ਚਾਰ ਕੈਚ ਲਏ ਸਨ। ਸਟੋਕਸ ਨੇ ਪੰਜ ਕੈਚਾਂ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਹੈ। ਟੈਸਟ ਮੈਚਾਂ ਦੌਰਾਨ 11 ਵਾਰ ਖਿਡਾਰੀਆਂ ਨੇ ਅਜਿਹਾ ਕਮਾਲ ਕੀਤਾ ਹੈ। ਸਟੋਕਸ ਤੋਂ ਪਹਿਲਾਂ ਆਸਟਰੇਲੀਆ ਦੇ ਸਟੀਵ ਸਮਿੱਥ ਨੇ 2017-18 ਵਿੱਚ ਨਿਊਲੈਂਡਜ਼ ’ਚ ਹੀ ਇਹ ਉਪਲੱਬਧੀ ਹਾਸਲ ਕੀਤੀ ਸੀ। -ਏਐੱਫਪੀ

 


Comments Off on ਸਟੋਕਸ ਨੇ ਕੈਚ ਲੈਣ ਦਾ ਨਵਾਂ ਰਿਕਾਰਡ ਬਣਾਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.