ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਸਟੋਇਨਸ ਨੂੰ ਅਪਸ਼ਬਦ ਬੋਲਣ ਕਾਰਨ ਜੁਰਮਾਨਾ

Posted On January - 6 - 2020

ਮੈਲਬਰਨ, 5 ਜਨਵਰੀ
ਆਸਟਰੇਲਿਆਈ ਹਰਫ਼ਨਮੌਲਾ ਮਾਰਕਸ ਸਟੋਇਨਸ ’ਤੇ ਘਰੇਲੂ ਟੀ-20 ਬਿੱਗ ਬੈਸ਼ ਲੀਗ ਮੈਚ ਦੌਰਾਨ ਕੇਨ ਰਿਚਰਡਸਨ ਨੂੰ ਅਪਸ਼ਬਦ ਬੋਲਣ ਕਾਰਨ ਅੱਜ ਜੁਰਮਾਨਾ ਲਾਇਆ ਗਿਆ। ਮੈਲਬਰਨ ਸਟਾਰਜ਼ ਦੇ ਇਸ ਖਿਡਾਰੀ ਨੇ ਕ੍ਰਿਕਟ ਆਸਟਰੇਲੀਆ ਦੇ ਜ਼ਾਬਤੇ ਦੀ ਉਲੰਘਣਾ ਦਾ ਦੋਸ਼ੀ ਕਰਾਰ ਦੇਣ ਪਿੱਛੋਂ ਮੁਆਫ਼ੀ ਮੰਗ ਲਈ, ਪਰ ਉਸ ਨੂੰ 7,500 ਆਸਟਰੇਲਿਆਈ ਡਾਲਰ (5,200 ਡਾਲਰ) ਦਾ ਜੁਰਮਾਨਾ ਲਾਇਆ ਗਿਆ। ਸਟੋਇਨਸ ਨੇ ਸ਼ਨਿੱਚਰਵਾਰ ਨੂੰ ਮੈਲਬਰਨ ਰੈਨੇਗੇਡਜ਼ ਟੀਮ ਖ਼ਿਲਾਫ਼ ਮੈਚ ਦੌਰਾਨ ਇਸ ਤੇਜ਼ ਗੇਂਦਬਾਜ਼ ਨੂੰ ਅਪਸ਼ਬਦ ਬੋਲੇ ਸਨ।
ਉਸ ਨੇ ਕਿਹਾ, ‘‘ਮੈਂ ਉਸ ਸਮੇਂ ਭਾਵਨਾਵਾਂ ਵਿੱਚ ਵਹਿ ਗਿਆ ਅਤੇ ਅਜਿਹਾ ਬੋਲ ਦਿੱਤਾ।’’ ਉਸ ਨੇ ਕਿਹਾ, ‘‘ਮੈਨੂੰ ਤੁਰੰਤ ਇਸ ਦਾ ਅਹਿਸਾਸ ਹੋਇਆ ਕਿ ਮੈਂ ਗ਼ਲਤ ਸੀ ਅਤੇ ਮੈਂ ਕੇਨ ਅਤੇ ਅੰਪਾਇਰਾਂ ਤੋਂ ਮੁਆਫ਼ੀ ਮੰਗ ਲਈ।’’ ਛੇ ਹਫ਼ਤੇ ਪਹਿਲਾਂ ਤੇਜ਼ ਗੇਂਦਬਾਜ਼ ਜੇਮਜ਼ ਪੈਟਿਨਸਨ ਨੇ ਵੀ ਇੱਕ ਖਿਡਾਰੀ ਨੂੰ ਅਪਸ਼ਬਦ ਬੋਲੇ ਸਨ ਅਤੇ ਉਸ ’ਤੇ ਪਾਬੰਦੀ ਲਾਈ ਗਈ ਸੀ। ਇਸ ਸਮੇਂ ਉਹ ਆਸਟਰੇਲੀਆ ਲਈ ਨਿਊਜ਼ੀਲੈਂਡ ਖ਼ਿਲਾਫ਼ ਸਿਡਨੀ ਵਿੱਚ ਤੀਜੇ ਟੈਸਟ ਵਿੱਚ ਖੇਡ ਰਿਹਾ ਹੈ। -ਏਐੱਫਪੀ

 


Comments Off on ਸਟੋਇਨਸ ਨੂੰ ਅਪਸ਼ਬਦ ਬੋਲਣ ਕਾਰਨ ਜੁਰਮਾਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.