ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਸ਼ਾਮ ਸੁੰਦਰ ਦੀਪਤੀ ਨੂੰ ‘ਜਸਟਿਸ ਪ੍ਰੀਤਮ ਸਿੰਘ ਸਫ਼ੀਰ ਯਾਦਗਾਰੀ ਸਨਮਾਨ’

Posted On January - 14 - 2020

ਤ੍ਰੈਮਾਸਿਕ ‘ਮਿਨੀ’ ਦਾ 125ਵਾਂ ਅੰਕ ਰਿਲੀਜ਼ ਕਰਦੇ ਹੋਏ ਪ੍ਰਧਾਨਗੀ ਮੰਡਲ ਦੇ ਮੈਂਬਰ।

ਖੇਤਰੀ ਪ੍ਰਤੀਨਿਧ
ਬਰਨਾਲਾ, 13 ਜਨਵਰੀ
ਮਿਨੀ ਕਹਾਣੀ ਲੇਖਕ ਮੰਚ ਪੰਜਾਬ ਅਤੇ ਲਿਖਾਰੀ ਸਭਾ ਬਰਨਾਲਾ ਵੱਲੋਂ ਅਦਾਰਾ ਤ੍ਰੈਮਾਸਿਕ ‘ਮਿਨੀ’ ਦੇ ਸਹਿਯੋਗ ਨਾਲ ਗੋਬਿੰਦ ਬਾਂਸਲ ਟਰੱਸਟ ਧਰਮਸ਼ਾਲਾ ਬਰਨਾਲਾ ਵਿਚ ਸੂਬਾ ਪੱਧਰੀ ਮਿਨੀ ਕਹਾਣੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੀਆਂ ਵੱਖ ਵੱਖ ਥਾਵਾਂ ਤੋਂ ਆਏ ਮਿਨੀ ਕਹਾਣੀ ਲੇਖਕਾਂ ਨੇ ਹਿੱਸਾ ਲਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਮੰਚ ਦੇ ਕਨਵੀਨਰ ਹਰਭਜਨ ਸਿੰਘ ਖੇਮਕਰਨੀ, ਲਿਖਾਰੀ ਸਭਾ ਬਰਨਾਲਾ ਦੇ ਕਾਰਜਕਾਰੀ ਪ੍ਰਧਾਨ ਡਾ. ਜੋਗਿੰਦਰ ਸਿੰਘ ਨਿਰਾਲਾ, ਸਾਹਿਤਕਾਰ ਓਮ ਪ੍ਰਕਾਸ਼ ਗਾਸੋ, ਡਾ. ਅਮਰ ਕੋਮਲ ਅਤੇ ਡਾ. ਸ਼ਿਆਮ ਸੁੰਦਰ ਦੀਪਤੀ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਕਰਨਾਲ ਤੋਂ ਡਾ. ਅਸ਼ੋਕ ਭਾਟੀਆ ਨੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਦੀਪਤੀ ਨੂੰ ਈਸ਼ਰ ਸਿੰਘ ਵਾਹਨ ਮੈਮੋਰੀਅਲ ਟਰੱਸਟ ਵੱਲੋਂ ‘ਜਸਟਿਸ ਪ੍ਰੀਤਮ ਸਿੰਘ ਸਫ਼ੀਰ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਆ ਗਿਆ। ਇਸ ਸਨਮਾਨ ਬਾਰੇ ਟਰੱਸਟੀ ਡੀ.ਐੱਮ.ਸਿੰਘ ਨੇ ਚਾਨਣਾ ਪਾਇਆ।
ਡਾ. ਨਿਰਾਲਾ ਨੇ ਪੰਜਾਬੀ ਮਿਨੀ ਕਹਾਣੀ ਦੇ ਸ਼ੁਰੂਆਤੀ ਦੌਰ ਦੇ ਇਤਿਹਾਸ ਨੂੰ ਚੇਤੇ ਕਰਦਿਆਂ ਵਰਤਮਾਨ ਸੰਦਰਭ ਵਿਚ ਗੱਲਬਾਤ ਕੀਤੀ। ਡਾ. ਅਸ਼ੋਕ ਭਾਟੀਆ ਨੇ ਕਿਹਾ ਕਿ ਮਿਨੀ ਕਹਾਣੀ ਲੇਖਕਾਂ ਨੂੰ ਇਸ ਵਿਧਾ ਵਿਚ ਨਵੇਂ ਪ੍ਰਯੋਗ ਕਰਨੇ ਚਾਹੀਦੇ ਹਨ ਅਤੇ ਯਥਾਰਥ ਦੀ ਵਿਹਾਰਕਤਾ ਨੂੰ ਪੇਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਲੇਖਕ ਨਿਯਮਾਂਵਲੀ ਦੇ ਡਰ ਕਾਰਨ ਬੇਹਤਰ ਰਚਨਾਵਾਂ ਦੀ ਸਿਰਜਣਾ ਕਰਨ ਤੋਂ ਖੁੰਝ ਜਾਂਦੇ ਹਨ, ਜਿਸ ਕਾਰਨ ਪਾਠਕਾਂ ਅਤੇ ਵਿਧਾ ਦਾ ਨੁਕਸਾਨ ਹੁੰਦਾ ਹੈ। ਇਸ ਮਗਰੋਂ ਤ੍ਰੈਮਾਸਿਕ ‘ਮਿਨੀ’ ਦਾ 125ਵਾਂ ਅੰਕ, ‘ਮੇਲਾ’, ‘ਸ਼ਬਦ ਤ੍ਰਿੰਜਣ’, ‘ਛਿਣ’, ‘ਗੁਫ਼ਤਗੂ’ ਮੈਗਜ਼ੀਨਾਂ ਦੇ ਨਵੇਂ ਅੰਕ, ਡਾ. ਸ਼ਿਆਮ ਸੁੰਦਰ ਦੀਪਤੀ ਦੀਆਂ ਪੁਸਤਕਾਂ ‘ਮੇਰਾ ਵੱਖਰਾਪਣ ਅੱਖਰਦਾ ਹੈ’ ਅਤੇ ‘ਮਨ ਦੀਆਂ ਪਰਤਾਂ’, ਜਗਦੀਸ਼ ਰਾਏ ਕੁਲਰੀਆਂ ਦਾ ਮਿੰਨੀ ਕਹਾਣੀ ਸੰਗ੍ਰਹਿ ‘ਜਦੋਂ ਇਤਿਹਾਸ ਬਣਦਾ ਹੈ’, ਕੁਲਵਿੰਦਰ ਕੌਸ਼ਲ ਦਾ ਮਿਨੀ ਕਹਾਣੀ ਸੰਗ੍ਰਹਿ ‘ਪੁੱਠੇ ਦਿਮਾਗ ਦਾ ਬੰਦਾ’, ਤੇਜਿੰਦਰ ਚੰਡਿਹੋਕ ਦਾ ਮਿਨੀ ਕਹਾਣੀ ਸੰਗ੍ਰਹਿ ‘ਹਵਾ ’ਚ ਲਟਕਦੇ ਕਦਮ’, ਡਾ. ਅਸ਼ੋਕ ਭਾਟੀਆ ਦਾ ਬਾਲ ਲਘੂਕਥਾ ਸੰਗ੍ਰਹਿ ‘ਬਾਲਕਾਂਡ’, ਉਜਵਲਾ ਕੇਲਕਰ ਵੱਲੋਂ ਮਰਾਠੀ ਵਿਚ ਅਨੁਵਾਦਿਤ ਪੰਜਾਬੀ ਮਿਨੀ ਕਹਾਣੀ ਸੰਗ੍ਰਹਿ ‘ਪ੍ਰਤੀਨਿਧਕ ਪੰਜਾਬੀ ਲਘੂਕਥਾ’ ਪ੍ਰਧਾਨਗੀ ਮੰਡਲ ਅਤੇ ਲੇਖਕਾਂ ਵੱਲੋਂ ਰਿਲੀਜ਼ ਕੀਤੇ ਗਏ। ਰਣਜੀਤ ਅਜ਼ਾਦ ਕਾਂਝਲਾ ਨੇ ਜਗਦੀਸ਼ ਰਾਏ ਕੁਲਰੀਆਂ ਬਾਰੇ ਸ਼ਬਦ ਚਿੱਤਰ ਪੜ੍ਹਿਆ।
ਸਮਾਗਮ ਦਾ ਦੂਸਰਾ ਸੈਸ਼ਨ ‘ਜੁਗਨੂੰਆਂ ਦੇ ਅੰਗ ਸੰਗ’ ਨਾਂ ਹੇਠ ਸ਼ੁਰੂ ਹੋਇਆ। ਇਸ ਵਿਚ ਮਮਤਾ ਸੇਤੀਆ ਸੇਖਾ, ਰਣਜੀਤ ਅਜ਼ਾਦ ਕਾਂਝਲਾ, ਮਹਿੰਦਰ ਪਾਲ ਮਿੰਦਾ, ਕੁਲਵਿੰਦਰ ਕੌਸ਼ਲ, ਜਸਵੀਰ ਸ਼ਰਮਾ ਦੱਦਾਹੂਰ, ਤੇਜਿੰਦਰ ਚੰਡਿਹੋਕ, ਪੰਮੀ ਹਬੀਬ, ਡਾ. ਚਰਨ ਸਿੰਘ, ਸੁਰਿੰਦਰ ਮਾਣੂੰਕੇ ਗਿੱਲ, ਦਵਿੰਦਰਜੀਤ ਬੁਜ਼ਰਗ, ਸੁਖਦੇਵ ਸਿੰਘ ਔਲਖ, ਬਲਜੀਤ ਕੌਰ, ਅਜਮੇਰ ਸਿੰਘ ਦੀਵਾਨਾ, ਸੁਖਦਰਸ਼ਨ ਗਰਗ, ਇੰਦਰਪਾਲ ਕੌਰ, ਜਸਬੀਰ ਢੰਡ, ਹਰਪ੍ਰੀਤ ਸਿੰਘ ਰਾਣਾ, ਜਗਤਾਰ ਸਿੰਘ ਬੈਂਸ, ਸੁਖਵਿੰਦਰ ਦਾਨਗੜ੍ਹ, ਸੋਮਨਾਥ ਕਲਸੀਆਂ, ਅੰਮ੍ਰਿਤ ਬਰਨਾਲਾ, ਡੀ.ਐੱਮ. ਸਿੰਘ, ਸੁਰਜੀਤ ਦੇਵਲ, ਬੂਟਾ ਖਾਨ ਸੁੱਖੀ ਤੇ ਬਿਕਰਮਜੀਤ ਨੂਰ ਨੇ ਮਿਨੀ ਕਹਾਣੀਆਂ ਦਾ ਪਾਠ ਕੀਤਾ। ਪ੍ਰੋ. ਗੁਰਦੀਪ ਢਿੱਲੋਂ, ਨਿਰੰਜਣ ਬੋਹਾ, ਡਾ. ਨਾਇਬ ਸਿੰਘ ਮੰਡੇਰ, ਸ਼ਿਆਮ ਸੁੰਦਰ ਅਗਰਵਾਲ, ਦਰਸ਼ਨ ਸਿੰਘ ਬਰੇਟਾ, ਭੋਲਾ ਸਿੰਘ ਸੰਘੇੜਾ, ਸਨੇਹ ਗੋਸਵਾਮੀ ਨੇ ਪੜ੍ਹੀਆਂ ਗਈਆਂ ਮਿਨੀ ਕਹਾਣੀਆਂ ’ਤੇ ਚਰਚਾ ਕੀਤੀ। ਹਰਭਜਨ ਸਿੰਘ ਖੇਮਕਰਨੀ ਨੇ ਧੰਨਵਾਦ ਕਰਦਿਆਂ ਪੰਜਾਬੀ ਮਿਨੀ ਕਹਾਣੀ ਲੇਖਕ ਮੰਚ ਦੇ ਆਗਾਮੀ ਪ੍ਰੋਗਰਾਮਾਂ ਦੀ ਰੂਪਰੇਖਾ ਸਾਂਝੀ ਕੀਤੀ।


Comments Off on ਸ਼ਾਮ ਸੁੰਦਰ ਦੀਪਤੀ ਨੂੰ ‘ਜਸਟਿਸ ਪ੍ਰੀਤਮ ਸਿੰਘ ਸਫ਼ੀਰ ਯਾਦਗਾਰੀ ਸਨਮਾਨ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.