ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਸ਼ਹੀਦ ਰਣਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

Posted On January - 18 - 2020

ਸ਼ਹੀਦ ਰਣਜੀਤ ਦੀ ਅਰਥੀ ਨੂੰ ਮੋਢਾ ਦਿੰਦੀ ਹੋਈ ਉਸ ਦੀ ਮਾਂ ਅਤੇ ਪਤਨੀ।

ਕੇ.ਪੀ. ਸਿੰਘ
ਗੁਰਦਾਸਪੁਰ, 17 ਜਨਵਰੀ
ਬੀਤੀ 13 ਜਨਵਰੀ ਨੂੰ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮਾਛੀਲ ਸੈਕਟਰ ਵਿੱਚ 12 ਹਜ਼ਾਰ ਫੁੱਟ ਦੀ ਉਚਾਈ ’ਤੇ ਮਨਫੀ 30 ਡਿਗਰੀ ਤਾਪਮਾਨ ਵਿੱਚ ਐਲਓਸੀ ’ਤੇ ਗਸ਼ਤ ਕਰ ਰਹੇ ਫ਼ੌਜ ਦੀ 45 ਰਾਸ਼ਟਰੀ ਰਾਈਫਲ ਦੇ ਸਿਪਾਹੀ ਰਣਜੀਤ ਸਿੰਘ ਸਲਾਰੀਆ ਆਪਣੇ ਤਿੰਨ ਹੋਰ ਸਾਥੀਆਂ ਸਣੇ ਬਰਫੀਲੇ ਤੂਫ਼ਾਨ ਕਾਰਨ ਸ਼ਹੀਦ ਹੋ ਗਏ ਸਨ। ਸ਼ਹਾਦਤ ਦੇ ਚਾਰ ਦਿਨ ਮਗਰੋਂ ਜਵਾਨ ਦੀ ਮ੍ਰਿਤਕ ਦੇਹ ਵੀਰਵਾਰ ਸ਼ਾਮ ਸ੍ਰੀਨਗਰ ਤੋਂ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਪਹੁੰਚੀ ਜਿੱਥੋਂ ਤਿੱਬੜੀ ਕੈਂਟ ਲਿਆਂਦਾ ਗਿਆ। ਸ਼ੁੱਕਰਵਾਰ ਉਸ ਨੂੰ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਸਿੱਧਪੁਰ ਲਿਆਂਦੀ ਗਈ ਜਿੱਥੇ ਸੈਨਿਕ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਤਿੱਬੜੀ ਕੈਂਟ ਤੋਂ ਆਈ 2 ਜੈੱਕ ਰਾਈਫਲ ਦੇ ਜਵਾਨਾਂ ਨੇ ਹਥਿਆਰ ਉਲਟੇ ਕਰ ਕੇ ਮਾਤਮੀ ਧੁਨ ਵਜਾਉਂਦਿਆਂ ਤੇ ਹਵਾ ਵਿੱਚ ਗੋਲੀਆਂ ਦਾਗਦਿਆਂ ਸ਼ਹੀਦ ਨੂੰ ਸਲਾਮੀ ਦਿੱਤੀ।
ਫ਼ੌਜ ਵੱਲੋਂ ਸੂਬੇਦਾਰ ਅਜੀਤ ਸਿੰਘ, ਸੂਬੇਦਾਰ ਰਵੀ ਕੁਮਾਰ ਤੇ ਨਾਇਬ ਸੂਬੇਦਾਰ ਸੰਜੀਵ ਕੁਮਾਰ ਸਣੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਹੋਰਾਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਸੈਨਾ ਦੇ ਜਵਾਨ ਤਿਰੰਗੇ ਵਿੱਚ ਰਣਜੀਤ ਦੀ ਮ੍ਰਿਤਕ ਦੇਹ ਨੂੰ ਜਦੋਂ ਸ਼ਮਸ਼ਾਨ ਲਿਜਾਣ ਲੱਗੇ ਤਾਂ ਉਸ ਦੀ ਮਾਂ ਅਤੇ ਭੈਣ ਨੇ ਵੀ ਅਰਥੀ ਨੂੰ ਮੋਢਾ ਦਿੱਤਾ।

ਸ਼ਹੀਦ ਦੀ ਪਤਨੀ ਨੂੰ ਦਿੱਤੀ ਜਾਵੇਗੀ ਨੌਕਰੀ: ਡੀਸੀ

ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੇ ਸੈਨਿਕ ਅਧਿਕਾਰੀਆਂ ਦੇ ਨਾਲ ਸ਼ਹੀਦ ਦੇ ਪਰਿਵਾਰ ਨੂੰ ਤਿਰੰਗਾ ਭੇਟ ਕਰਦਿਆਂ ਕਿਹਾ ਕਿ ਸਰਕਾਰ ਦੀ ਨੀਤੀ ਮੁਤਾਬਕ ਸ਼ਹੀਦ ਦੀ ਪਤਨੀ ਨੂੰ ਉਸ ਦੀ ਯੋਗਤਾ ਮੁਤਾਬਕ ਨੌਕਰੀ ਦਿੱਤੀ ਜਾਵੇਗੀ। ਸੂਬੇਦਾਰ ਰਵੀ ਕੁਮਾਰ ਨੇ ਸ਼ਹੀਦ ਦੇ ਪਰਿਵਾਰ ਨੂੰ ਯੂਨਿਟ ਵੱਲੋਂ 94 ਹਜ਼ਾਰ ਦੀ ਨਗਦ ਰਕਮ ਭੇਟ ਕੀਤੀ।


Comments Off on ਸ਼ਹੀਦ ਰਣਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.