ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਸ਼ਰਨ-ਸਿਤਾਕ ਏਐੱਸਬੀ ਕਲਾਸਿਕ ਟੂਰਨਾਮੈਂਟ ਦੇ ਕੁਆਰਟਰਜ਼ ਫਾਈਨਲ ’ਚ

Posted On January - 16 - 2020

ਆਕਲੈਂਡ, 15 ਜਨਵਰੀ
ਦਿਵਿਜ ਸ਼ਰਨ ਤੇ ਉਸ ਦੇ ਸਾਥੀ ਆਰਟਮ ਸਿਤਾਕ ਨੇ ਜੋਹਨ ਪਿਅਰਜ਼ ਤੇ ਮਾਈਕਲ ਵਿਨਸ ਦੀ ਸਿਖ਼ਰਲਾ ਦਰਜਾ ਪ੍ਰਾਪਤ ਜੋੜੀ ’ਤੇ ਅੱਜ ਇੱਥੇ ਸੰਘਰਸ਼ਪੂਰਨ ਜਿੱਤ ਦਰਜ ਕਰ ਕੇ ਏਟੀਪੀ ਏਐੱਸਬੀ ਕਲਾਸਿਕ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ।
ਭਾਰਤ ਤੇ ਨਿਊਜ਼ੀਲੈਂਡ ਦੀ ਜੋੜੀ ਨੇ ਇਸ 610000 ਡਾਲਰ ਇਨਾਮੀ ਹਾਰਡਕੋਰਟ ਟੂਰਨਾਮੈਂਟ ਦੇ ਪਹਿਲੇ ਗੇੜ ’ਚ ਆਸਟਰੇਲੀਆ ਤੇ ਨਿਊਜ਼ੀਲੈਂਡ ਦੀ ਜੋੜੀ ਨੂੰ 7-6 (4), 7-6(3) ਨਾਲ ਹਰਾਇਆ। ਸ਼ਰਨ ਤੇ ਸਿਤਾਕਾ ਦਾ ਅਗਲਾ ਮੁਕਾਬਲਾ ਸੈਂਡਰ ਗਿੱਲੀ ਤੇ ਜੋਰਾਨ ਵਿਲਿਜੈਨ ਨਾਲ ਹੋਵੇਗਾ ਜਿਨ੍ਹਾਂ ਨੂੰ ਲਿਆਂਡਰੋ ਮੇਅਰ ਤੇ ਜੋਆ ਸੋਸਾ ਖ਼ਿਲਾਫ਼ ਵਾਕਓਵਰ ਮਿਲਿਆ।
ਭਾਰਤ ਦੇ ਰੋਹਨ ਬੋਪੰਨਾ ਤੇ ਫਿਨਲੈਂਡ ਦਾ ਉਸ ਦਾ ਸਾਥੀ ਹੈਨਰੀ ਕੌਂਟੀਨੈਨ ਵੀ ਆਖ਼ਰੀ ਅੱਠ ’ਚ ਪਹੁੰਚ ਗਿਆ ਹੈ। ਉਨ੍ਹਾਂ ਨੇ ਵਾਈਲਡ ਕਾਰਡ ਨਾਲ ਪ੍ਰਵੇਸ਼ ਕਰਨ ਵਾਲੇ ਕੈਮਰਨ ਨੌਰੀ ਤੇ ਰਹੇਟ ਪੁਰਸੇਲ ਨੂੰ 6-4, 6-2 ਨਾਲ ਹਰਾਇਆ। ਉਨ੍ਹਾਂ ਦਾ ਸਾਹਮਣਾ ਹੁਣ ਲਿਊਕ ਬੈਮਬ੍ਰਿਜ ਤੇ ਬੈਨ ਮੈਕਲਾਚਲੈਨ ਨਾਲ ਹੋਵੇਗਾ। -ਪੀਟੀਆਈ


Comments Off on ਸ਼ਰਨ-ਸਿਤਾਕ ਏਐੱਸਬੀ ਕਲਾਸਿਕ ਟੂਰਨਾਮੈਂਟ ਦੇ ਕੁਆਰਟਰਜ਼ ਫਾਈਨਲ ’ਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.