ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਵਿਰੋਧੀਆਂ ਵੱਲੋਂ ਕੇਜਰੀਵਾਲ ਦੇ ਮੁਕਾਬਲੇ ਉੱਘੇ ਉਮੀਦਵਾਰ ਮੈਦਾਨ ’ਚ ਉਤਾਰਨ ਦੀ ਯੋਜਨਾ

Posted On January - 13 - 2020

ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜਨਵਰੀ
ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਉਪਰ ਸਭ ਦੀ ਨਜ਼ਰ ਟਿੱਕੀ ਰਹੇਗੀ ਕਿ ਇਸ ਹਲਕੇ ਤੋਂ ‘ਆਪ’ ਦੇ ਉਮੀਦਵਾਰ ਅਰਵਿੰਦ ਕੇਜਰੀਵਾਲ ਦੇ ਹੋਣ ਕਰ ਕੇ ਚੋਣ ਘਮਾਸਾਨ ਮੱਚੇਗਾ। ਇਸੇ ਕਰ ਕੇ ਭਾਜਪਾ ਤੇ ਕਾਂਗਰਸ ਦੀ ਕੋਸ਼ਿਸ਼ ਹੋਵੇਗੀ ਕਿ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇਸੇ ਹਲਕੇ ’ਚ ਘੇਰੀ ਰੱਖਿਆ ਜਾਵੇ। ਭਾਜਪਾ ਤੇ ਕਾਂਗਰਸ ਦੀ ਕੋਸ਼ਿਸ਼ ਹੈ ਕਿ ਕੇਜਰੀਵਾਲ ਦੇ ਮੁਕਾਬਲੇ ਵੱਡੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਜਾਣ ਤਾਂ ਜੋ ਕਿ ਮੁਕਾਬਲੇ ਨੂੰ ਸਖ਼ਤ ਤੇ ਰੌਚਕ ਬਣਾ ਕੇ ਮੁੱਖ ਮੰਤਰੀ ਦਾ ਸਮਾਂ ਇਸ ਖੇਤਰ ਵਿੱਚ ਲੁਆਇਆ ਜਾਵੇ। ਭਾਜਪਾ ਤੇ ਕਾਂਗਰਸ ਉਮੀਦ ਲਾਈ ਬੈਠੀਆਂ ਹਨ ਕਿ ਦੋ ਵਾਰ ਲੋਕਾਂ ਨਾਲ ਲੁਭਾਵਣੇ ਵਾਅਦੇ ਕਰ ਕੇ ਜਿੱਤਣ ਵਾਲੇ ਕੇਜਰੀਵਾਲ ਲਈ ਤੀਜੀ ਚੋਣ ਸੌਖੀ ਨਹੀਂ ਹੈ। ਇਸ ਹਲਕੇ ਵਿੱਚ ਜਾਤੀ ਸਮੀਕਰਨ ਨਹੀਂ ਚੱਲਦੇ ਤੇ ਸਰਕਾਰੀ ਮੁਲਾਜ਼ਮਾਂ ਦੀ ਬਹੁਤਾਦ ਵਾਲੇ ਹਲਕੇ ਦੇ ਵੋਟਰ ਸੂਝਵਾਨ ਮੰਨੇ ਜਾਂਦੇ ਹਨ। ਕੇਜਰੀਵਾਲ ਦੇ ਮੁਕਾਬਲੇ ਕਾਂਗਰਸ ਕਿਸੇ ਬਾਹਰੀ ਉਮੀਦਵਾਰ ਉਪਰ ਦਾਅ ਲਾ ਸਕਦੀ ਹੈ ਤੇ ਭਾਜਪਾ ਵੱਲੋਂ ਵੀ ਅਜਿਹੇ ‘ਕ੍ਰਿਸ਼ਮਈ’ ਨੌਜਵਾਨ ਉਮੀਦਵਾਰ ਦੀ ਤਲਾਸ਼ ਦੱਸੀ ਜਾ ਰਹੀ ਹੈ, ਜੋ ਕੇਜਰੀਵਾਲ ਨੂੰ ਇਸੇ ਹਲਕੇ ਵਿੱਚ ‘ਬੰਨ੍ਹੀ’ ਰੱਖਣ ਦੀ ਹਿੰਮਤ ਰੱਖਦਾ ਹੋਵੇ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਕੇਜਰੀਵਾਲ ਨੇ ਭਾਜਪਾ ਉਮੀਦਵਾਰ ਨੂਪੁਰ ਸ਼ਰਮਾ ਨੂੰ 31,583 ਦੇ ਵੱਡੇ ਫਰਕ ਨਾਲ ਹਰਾਇਆ। ਇਥੇ ਕਾਂਗਰਸ ਉਮੀਦਵਾਰ ਕਿਰਨ ਵਾਲੀਆ ਨੂੰ ਸਿਰਫ 4781 ਵੋਟਾਂ ਮਿਲੀਆਂ ਤੇ ਉਸ ਦੀ ਜ਼ਮਾਨਤ ਜ਼ਬਤ ਹੋ ਗਈ। ਇਸ ਤੋਂ ਪਹਿਲਾਂ 2013 ਦੀਆਂ ਚੋਣਾਂ ’ਚ ਵੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਕੇਜਰੀਵਾਲ ਦੇ ਖਿਲਾਫ 25,864 ਵੋਟਾਂ ਨਾਲ ਹਾਰ ਗਈ ਸੀ, ਜਦਕਿ ਭਾਜਪਾ ਉਮੀਦਵਾਰ ਵਿਜੇਂਦਰ ਗੁਪਤਾ 26,317 ਵੋਟਾਂ ਦੇ ਨਾਲ ਤੀਜੇ ਸਥਾਨ ’ਤੇ ਸੀ।


Comments Off on ਵਿਰੋਧੀਆਂ ਵੱਲੋਂ ਕੇਜਰੀਵਾਲ ਦੇ ਮੁਕਾਬਲੇ ਉੱਘੇ ਉਮੀਦਵਾਰ ਮੈਦਾਨ ’ਚ ਉਤਾਰਨ ਦੀ ਯੋਜਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.