ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਵਿਧਾਇਕ ਹਰਮਿੰਦਰ ਗਿੱਲ ਦੀ ਵਿਵਾਦਿਤ ਵੀਡੀਓ ਵਾਇਰਲ

Posted On January - 13 - 2020

ਨਰਿੰਦਰ ਸਿੰਘ
ਭਿੱਖੀਵਿੰਡ, 12 ਜਨਵਰੀ
ਬੀਤੇ ਦਿਨੀਂ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਦਾ ਮੂੰਹ ਮੋੜ ਕੇ ਹਰੀਕੇ ਪੱਤਣ ਵੱਲ ਕੀਤੇ ਜਾਣ ਅਤੇ ਹਰਿਮੰਦਰ ਸਾਹਿਬ ਪੁੱਜਦੀ ਸੰਗਤ ਨੂੰ ਮੱਛੀ ਖਵਾਉਣ ਵਾਲੇ ਇਤਰਾਜ਼ਯੋਗ ਬਿਆਨ ਦੀ ਵਾਲੀ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਣ ਨਾਲ ਸਿੱਖ ਸੰਗਤ ਵਿੱਚ ਰੋਸ ਪਾਇਆ ਜਾ ਰਿਹਾ ਹੈ। ਵਿਧਾਇਕ ਗਿੱਲ ਦੇ ਇਸ ਬਿਆਨ ਨਾਲ ਸਿੱਖੀ ਸਿਧਾਂਤਾਂ ਨੂੰ ਸੱਟ ਵੱਜੀ ਹੈ ਅਤੇ ਧਾਰਮਿਕ ਗਲਿਆਰਿਆਂ ਵਿੱਚ ਵੀ ਨਵੀਂ ਚਰਚਾ ਛਿੜ ਗਈ ਹੈ।
ਵੀਡੀਓ ਵਿੱਚ ਵਿਧਾਇਕ ਗਿੱਲ ਸ੍ਰੀ ਹਰਿਮੰਦਰ ਸਾਹਿਬ ਆ ਰਹੇ ਸ਼ਰਧਾਲੂਆਂ ਨੂੰ ਹਰੀਕੇ ਪੱਤਣ ਮੱਛੀ ਖਵਾਉਣ ਵਾਸਤੇ ਕਹਿੰੰਦੇ ਸੁਣਾਈ ਦੇ ਰਹੇ ਹਨ। ਉਹ ਕਹਿ ਰਹੇ ਹਨ ਕਿ ਇਸ ਨਾਲ ਜਿੱਥੇ ਹਰੀਕੇ ਝੀਲ ਸੈਰ ਸਪਾਟੇ ਵਾਸਤੇ ਹੋਰ ਵਿਕਸਿਤ ਹੋਵੇਗੀ ਉੱਥੇ ਹਰੀਕੇ ਵਾਸੀਆਂ ਦੇ ਕਾਰੋਬਾਰ ਵਿੱਚ ਕਾਫ਼ੀ ਵਾਧਾ ਹੋਵੇਗਾ।
ਲੋਕਾਂ ਅਨੁਸਾਰ ਹਲਕਾ ਵਿਧਾਇਕ ਵੱਲੋਂ ਦਿੱਤੇ ਬਿਆਨ ਨਾਲ ਜਿੱਥੇ ਸਿੱਖਾਂ ਦੇ ਹਿਰਦਿਆਂ ਨੂੰ ਸੱਟ ਵੱਜੀ ਹੈ ਉੱਥੇ ਗੁਰਸਿੱਖ ਪਰਿਵਾਰ ਨਾਲ ਸਬੰਧਿਤ ਹਲਕਾ ਵਿਧਾਇਕ ਨੂੰ ਇਹੋ ਜਿਹੇ ਬਿਆਨ ਸ਼ੋਭਾ ਨਹੀਂ ਦਿੰਦੇ।
ਜ਼ਿਕਰਯੋਗ ਹੈ ਕਿ ਵਿਧਾਇਕ ਗਿੱਲ ਸਾਬਕਾ ਜਥੇਦਾਰ ਗਿਆਨੀ ਦਲੀਪ ਸਿੰਘ ਦੇ ਪੁੱਤਰ ਹਨ ਜੋ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਤੋਂ ਗੁਰਬਾਣੀ ਦੀ ਕਥਾ ਕਰਦੇ ਰਹੇ ਹਨ।
ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਬਰ ਖੁਸ਼ਵਿੰਦਰ ਸਿੰਘ ਭਾਟੀਆ ਨੇ ਇਸ ਬਿਆਨ ਸਬੰਧੀ ਕਿਹਾ ਕਿ ਗੁਰਸਿੱਖ ਪਰਿਵਾਰ ਨਾਲ ਸਬੰਧਤ ਹਲਕਾ ਵਿਧਾਇਕ ਨੂੰ ਇਹੋ ਜਿਹਾ ਬਿਆਨ ਸ਼ੋਭਾ ਨਹੀਂ ਦਿੰਦਾ, ਕਿਉਂਕਿ ਕੋਈ ਆਮ ਆਦਮੀ ਅਜਿਹਾ ਬੋਲਣ ਦੀ ਗਲਤੀ ਕਰੇ ਤਾਂ ਉਸਦੀ ਗਲਤੀ ਅਣਜਾਣੀ ਹੋ ਸਕਦੀ ਹੈ, ਪਰ ਇੱਕ ਸਿੱਖ ਪਰਿਵਾਰ ਦੇ ਮੈਂਬਰ ਅਤੇ ਜ਼ਿੰਮੇਵਾਰ ਅਹੁਦੇਦਾਰ ਵੱਲੋਂ ਅਜਿਹਾ ਬਿਆਨ ਦੇਣਾ ਜਾਣਬੁੱਝ ਕੇ ਕੀਤੀ ਗਈ ਗਲਤੀ ਹੈ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸੀਨੀਅਰ ਆਗੂ ਬੀਬੀ ਜਗੀਰ ਕੌਰ ਨੇ ਇਸ ਸਬੰਧੀ ਕਿਹਾ ਕਿ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਗੁਰੂ ਸਾਹਿਬ ਦੇ ਦਰਸ਼ਨ ਕਰਨ ਅਤੇ ਸ਼ਬਦ ਗੁਰੂ ਨਾਲ ਜੁੜਨ ਵਾਸਤੇ ਆਉਂਦੇ ਹਨ ਪਰ ਇਹ ਲੋਕ ਸੰਗਤ ਨੂੰ ਗੁਰੂ ਵਾਲੇ ਪਾਸਿਓਂ ਮੋੜ ਕੇ ਮੀਟ ਮੱਛੀਆਂ ਖਾਣ ਵੱਲ ਲਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇੱਕ ਵਿਧਾਇਕ ਨੂੰ ਅਜਿਹਾ ਗ਼ੈਰਜ਼ਿੰਮੇਵਾਰਾਨਾ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ। ਹਰੀਕੇ ਝੀਲ ਨੂੰ ਵਿਕਸਤ ਕਰਨ ਦੇ ਹੋਰ ਵੀ ਕਈ ਤਰੀਕੇ ਹਨ ਪਰ ਸੰਗਤ ਪ੍ਰਤੀ ਗਲਤ ਲਫਜ਼ ਵਰਤਣੇ ਮੰਦਭਾਗੇ ਹਨ।

 


Comments Off on ਵਿਧਾਇਕ ਹਰਮਿੰਦਰ ਗਿੱਲ ਦੀ ਵਿਵਾਦਿਤ ਵੀਡੀਓ ਵਾਇਰਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.