ਹਰ ਧਰਮ ਦੇ ਲੋਕਾਂ ’ਚ ਉਮੜੀ ਤਾਂਘ ਆਜ਼ਾਦੀ ਦੀ !    ਦੁੱਖ ਦੀ ਗੱਠੜੀ !    ਕੈਨੇਡਾ ਦਾ ਪਾਣੀ ’ਚ ਘਿਰਿਆ ਸ਼ਹਿਰ ਵਿਕਟੋਰੀਆ !    ਝੂਠ ਨੀ ਮਾਏ ਝੂਠ... !    ਕੁਝ ਪਲ !    ਪੰਜਾਬੀ ਸਾਹਿਤ ਆਲੋਚਕ ਦੀ ਸਮੁੱਚੀ ਰਚਨਾਵਲੀ !    ਤਰਕ ਦਾ ਸੰਵਾਦ ਰਚਾਉਂਦੀ ਕਹਾਣੀ !    ਬਿਰਹਾ ਦਾ ਸੁਲਤਾਨ !    ਰਿਸ਼ਤਿਆਂ ਦੀ ਕਲਾਤਮਿਕ ਪੇਸ਼ਕਾਰੀ !    ਸੁਧਾਰ ਦਾ ਮਾਰਗ ਦੱਸਦੀ ਪੁਸਤਕ !    

ਵਾਰਨਰ ਤੇ ਫਿੰਚ ਦੀ ਨ੍ਹੇਰੀ ਅੱਗੇ ਭਾਰਤ ਢੇਰੀ

Posted On January - 15 - 2020

ਭਾਰਤ ਦਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਮੈਚ ਦੌਰਾਨ ਇੱਕ ਸ਼ਾਟ ਲਾਉਂਦਾ ਹੋਇਆ। -ਫੋਟੋ: ਪੀਟੀਆਈ

ਮੁੰਬਈ, 14 ਜਨਵਰੀ
ਡੇਵਿਡ ਵਾਰਨਰ ਤੇ ਕਪਤਾਨ ਐਰੋਨ ਫਿੰਚ ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ ਆਸਟਰੇਲੀਆ ਖ਼ਿਲਾਫ਼ ਪਹਿਲਾ ਇੱਕ ਰੋਜ਼ਾ ਕੌਮਾਂਤਰੀ ਮੈਚ ਇੱਕਪਾਸੜ ਬਣਾ ਦੇ ਅੱਜ ਇੱਥੇ 74 ਗੇਂਦਾਂ ਬਾਕੀ ਰਹਿੰਦਿਆਂ ਰਿਕਾਰਡ ਦਸ ਵਿਕਟਾਂ ਨਾਲ ਜਿੱਤ ਲਿਆ। ਸ਼ਿਖਰ ਧਵਨ (91 ਗੇਂਦਾਂ ’ਚ 74 ਦੌੜਾਂ) ਅਤੇ ਕੇਐੱਲ ਰਾਹੁਲ (61 ਗੇਂਦਾਂ ’ਚ 47 ਦੌੜਾਂ) ਵੱਲੋਂ ਦੂਜੀ ਵਿਕਟ ਲਈ ਕੀਤੀ ਗਈ 136 ਗੇਂਦਾਂ ’ਚ 121 ਦੌੜਾਂ ਦੀ ਭਾਈਵਾਲੀ ਦਾ ਭਾਰਤ ਕੋਈ ਫਾਇਦਾ ਨਾ ਲੈ ਸਕਿਆ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਮੈਦਾਨ ’ਚ ਉੱਤਰੀ ਭਾਰਤੀ ਟੀਮ 49.1 ਓਵਰਾਂ ’ਚ 255 ਦੌੜਾਂ ਬਣਾ ਕੇ ਆਊਟ ਹੋ ਗਈ।
ਟੀਚੇ ਦਾ ਪਿੱਛਾ ਕਰਨ ਉੱਤਰੇ ਵਾਰਨਰ ਤੇ ਫਿੰਚ ਨੇ ਭਾਰਤ ਦੇ ਮਜ਼ਬੂਤ ਹਮਲੇ ਖ਼ਿਲਾਫ਼ ਸ਼ੁਰੂ ਤੋਂ ਹੀ ਹਮਲਾਵਰ ਪਾਰੀ ਖੇਡੀ ਜਿਸ ਨਾਲ ਆਸਟਰੇਲੀਆ ਨੇ 37.4 ਓਵਰਾਂ ’ਚ ਬਿਨਾਂ ਕਿਸੇ ਨੁਕਸਾਨ ਦੇ 258 ਦੌੜਾਂ ਬਣਾ ਦੇ ਜਿੱਤ ਦਰਜ ਕੀਤੀ। ਵਾਰਨਰ ਨੇ 112 ਗੇਂਦਾਂ ’ਚ ਨਾਬਾਦ 128 ਦੌੜਾਂ ਬਣਾਈਆਂ ਜਿਨ੍ਹਾਂ ’ਚ 17 ਚੌਕੇ ਤੇ 3 ਛੱਕੇ ਸ਼ਾਮਲ ਹਨ। ਫਿੰਚ ਨੇ 114 ਗੇਂਦਾਂ ’ਚ 110 ਦੌੜਾਂ ਬਣਾਈਆਂ ਜਿਨ੍ਹਾਂ ’ਚ 13 ਚੌਕੇ ਤੇ 2 ਛੱਕੇ ਸ਼ਾਮਲ ਹਨ। ਆਸਟਰੇਲੀਆ ਨੇ ਤਿੰਨ ਮੈਚਾਂ ਦੀ ਲੜੀ ’ਚ 1-0 ਨਾਲ ਲੀਡ ਹਾਸਲ ਕਰ ਲਈ ਹੈ।ਇਹ ਪੰਜਵਾਂ ਮੌਕਾ ਹੈ ਜਦੋਂ ਭਾਰਤ ਨੇ ਇੱਕਰੋਜ਼ਾ ਮੈਚ ’ਚ ਕੋਈ ਮੈਚ ਦਸ ਵਿਕਟਾਂ ਨਾਲ ਗੁਆਇਆ ਹੈ। ਇਸ ਤੋਂ ਪਹਿਲਾਂ ਆਖਰੀ ਵਾਰ 2005 ’ਚ ਦੱਖਣੀ ਅਫਰੀਕਾ ਨੇ ਕੋਲਕਾਤਾ ’ਚ ਉਸ ਨੂੰ ਦਸ ਵਿਕਟਾਂ ਨਾਲ ਹਰਾਇਆ ਸੀ।
ਇਸ ਤੋਂ ਪਹਿਲਾਂ ਭਾਰਤ ਵੱਲੋਂ ਪਾਰੀ ਦੀ ਸ਼ੁਰੂਆਤ ਕਰਦਿਆਂ ਸ਼ਿਖਰ ਧਵਨ ਨੇ ਨੀਮ ਸੈਂਕੜਾ ਜੜਿਆ ਪਰ ਇਸ ਤੋਂ ਬਾਅਦ ਆਸਟਰੇਲੀਆ ਨੇ ਸ਼ਾਨਦਾਰ ਵਾਪਸੀ ਕਰਦਿਆਂ ਭਾਰਤ ਨੂੰ 255 ਦੌੜਾਂ ’ਤੇ ਆਊਟ ਕਰ ਦਿੱਤਾ।
ਧਵਨ ਨੇ 91 ਗੇਂਦਾਂ ’ਚ 74 ਦੌੜਾਂ ਬਣਾਈਆਂ ਅਤੇ ਇਸ ਦੌਰਾਨ ਉਹ ਚੰਗੀ ਲੈਅ ’ਚ ਦਿਖਾਈ ਦਿੱਤਾ। ਉਨ੍ਹਾਂ ਕੇਐੱਲ ਰਾਹੁਲ (47) ਨਾਲ ਮਿਲ ਕੇ ਦੂਜੀ ਵਿਕਟ ਲਈ 136 ਗੇਂਦਾਂ ’ਤੇ 121 ਦੌੜਾਂ ਦੀ ਭਾਈਵਾਲੀ ਕੀਤੀ। ਇਨ੍ਹਾਂ ਦੋਵਾਂ ਨੇ ਚੰਗੀ ਨੀਂਹ ਰੱਖੀ ਸੀ ਪਰ ਭਾਰਤ ਇਸ ਦਾ ਫਾਇਦਾ ਨਹੀਂ ਚੁੱਕ ਸਕਿਆ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਭਾਰਤ ਨੇ ਸ਼ੁਰੂ ’ਚ ਰੋਹਿਤ ਸ਼ਰਮਾ (10) ਦੀ ਵਿਕਟ ਗੁਆ ਦਿੱਤੀ ਜਿਸ ਨੂੰ ਮਿਸ਼ੈਲ ਸਟਾਰਕ (56 ਦੌੜਾਂ ਦੇ ਕੇ 3 ਵਿਕਟਾਂ) ਦੀ ਗੇਂਦ ’ਤੇ ਡੇਵਿਡ ਵਾਰਨਰ ਨੇ ਮਿੱਡ ਆਫ ’ਤੇ ਕੈਚ ਕੀਤਾ।
ਇਸ ਤੋਂ ਬਾਅਦ ਧਵਨ ਦਾ ਸਾਥ ਦੇਣ ਰਾਹੁਲ ਆਇਆ ਅਤੇ ਇਨ੍ਹਾਂ ਦੋਵਾਂ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਧਵਨ ਨੇ 20ਵੇਂ ਓਵਰ ’ਚ ਆਪਣਾ ਨੀਮ ਸੈਂਕੜਾ ਪੂਰਾ ਕੀਤਾ। ਕੇਐੱਲ ਰਾਹੁਲ 47 ਦੌੜਾਂ ਬਣ ਕੇ ਆਊਟ ਹੋਇਆ। ਉਸ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ (16), ਰਿਸ਼ਭ ਪੰਤ (28), ਰਵਿੰਦਰ ਜਡੇਜਾ (25), ਸ਼ਾਰਦੁਲ ਠਾਕੁਰ (13), ਕੁਲਦੀਪ ਯਾਦਵ (17) ਅਤੇ ਮੁਹੰਮਦ ਸ਼ਮੀ (10) ਲੰਮੀਆਂ ਪਾਰੀਆਂ ਖੇਡਣ ’ਚ ਨਾਕਾਮ ਰਹੇ।
-ਪੀਟੀਆਈ

ਰਿਸ਼ਭ ਪੰਤ ਦੇ ਸਿਰ ’ਚ ਸੱਟ ਵੱਜੀ

ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਅੱਜ ਆਸਟਰੇਲੀਆ ਖ਼ਿਲਾਫ਼ ਮੈਚ ਦੌਰਾਨ ਸਿਰ ’ਚ ਸੱਟ ਵੱਜਣ ਕਾਰਨ ਵਿਕਟਕੀਪਿੰਗ ਲਈ ਨਹੀਂ ਉੱਤਰਿਆ ਅਤੇ ਉਸ ਦੀ ਥਾਂ ਕੇ ਐੱਲ ਰਾਹੁਲ ਨੇ ਇਹ ਜ਼ਿੰਮੇਵਾਰੀ ਸੰਭਾਲੀ। ਬੀਸੀਸੀਆਈ ਦੇ ਬੁਲਾਰੇ ਨੇ ਕਿਹਾ ਕਿ ਬੱਲੇਬਾਜ਼ੀ ਕਰਦਿਆਂ ਰਿਸ਼ਭ ਪੰਤ ਦੇ ਹੈਲਮੇਟ ’ਤੇ ਗੇਂਦ ਵੱਜ ਗਈ ਜਿਸ ਕਾਰਨ ਉਸ ਨੂੰ ਪ੍ਰੇਸ਼ਾਨੀ ਹੋ ਰਹੀ ਸੀ। ਉਸ ਦੀ ਗ਼ੈਰ ਹਾਜ਼ਰੀ ’ਚ ਕੇਐੱਲ ਰਾਹੁਲ ਨੇ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸੰਭਾਲੀ। ਪੰਤ ਅਜੇ ਨਿਗਰਾਨੀ ਹੇਠ ਹੈ। ਮੈਦਾਨ ’ਚ ਫੀਲਡਿੰਗ ਲਈ ਮਨੀਸ਼ ਪਾਂਡੇ ਨੂੰ ਉਤਾਰਿਆ ਗਿਆ।

ਸੀਏਏ ਤੇ ਐਨਪੀਆਰ ਦਾ ਵਿਰੋਧ

ਭਾਰਤ ਤੇ ਆਸਟਰੇਲੀਆ ਵਿਚਾਲੇ ਵਾਣਖੇੜੇ ਸਟੇਡੀਅਮ ’ਚ ਖੇਡੇ ਗਏ ਮੈਚ ਦੌਰਾਨ ਦਰਸ਼ਕਾਂ ਵਿੱਚ ਵਿਦਿਆਰਥੀਆਂ ਦਾ ਇੱਕ ਗਰੁੱਪ ਸੀਏਏ ਤੇ ਕੌਮੀ ਨਾਗਰਿਕਤਾ ਰਜਿਸਟਰ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਾ ਦਿਖਾਈ ਦਿੱਤਾ। ਚਿੱਟੀਆਂ ਟੀ-ਸ਼ਰਟਾਂ ਪਾਈ ਇਨ੍ਹਾਂ ਵਿਦਿਆਰਥੀਆਂ ਨੇ ‘ਨੋ ਐਨਪੀਆਰ’ ਅਤੇ ‘ਨੋ ਐੱਨਪੀਸੀ’ ਦਾ ਬੈਨਰ ਫੜਿਆ ਹੋਇਆ ਸੀ। ਇਹ ਵਿਦਿਆਰਥੀ ਹਾਲਾਂਕਿ ਮੈਚ ਖਤਮ ਹੋਣ ਤੋਂ ਪਹਿਲਾਂ ਹੀ ਜਾ ਚੁੱਕੇ ਸਨ। ਇਹ ਵਿਦਿਆਰਥੀ ਮੁੰਬਈ ਅਗੇਂਸਟ ਸੀਏਏ ਨਾਲ ਜੁੜੇ ਹੋਏ ਸੀ। ਗਰੁੱਪ ਦੇ ਫਵਾਹ ਅਹਿਮਦ ਨੇ ਦੱਸਿਆ ਕਿ ਇਨ੍ਹਾਂ ’ਚ 26 ਦੇ ਕਰੀਬ ਵਿਦਿਆਰਥੀ ਸ਼ਾਮਲ ਸਨ।


Comments Off on ਵਾਰਨਰ ਤੇ ਫਿੰਚ ਦੀ ਨ੍ਹੇਰੀ ਅੱਗੇ ਭਾਰਤ ਢੇਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.