ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਲੋਹੜੀ ਦੇ ਤਿਉਹਾਰ ਮੌਕੇ ਵਿਦਿਅਕ ਤੇ ਸਮਾਜਸੇਵੀ ਸੰਸਥਾਵਾਂ ਵਿਚ ਸਮਾਗਮ

Posted On January - 14 - 2020

ਰਿਵਰਲੈਂਡ ਸਕੂਲ ਕਤਲੌਰ ਵਿਚ ਵਿਦਿਆਰਥੀ ਲੋਹੜੀ ਮਨਾਉਂਦੇ ਹੋਏ।

ਪੱਤਰ ਪ੍ਰੇਰਕ
ਰੂਪਨਗਰ, 13 ਜਨਵਰੀ
ਸਰਸਵਤੀ ਦੇਵੀ ਮੁੰਦਰਾ ਚੈਰੀਟਬਲ ਟਰੱਸਟ ਵੱਲੋਂ ਇੱੱਥੇ ਹਵੇਲੀ ਕਲਾਂ ਵਿਚ ਚਲਾਏ ਜਾ ਰਹੇ ਬਜ਼ੁਰਗਾਂ ਦੇ ‘ਆਪਣਾ ਘਰ’ ਵਿਚ ਅੱਜ ਇਨਰਵ੍ਹੀਲ ਕਲੱਬ ਰੂਪਨਗਰ ਦੇ ਮੈਂਬਰਾਂ ਵੱਲੋਂ ਲੋਹੜੀ ਦਾ ਤਿਉਹਾਰ ਬਜ਼ੁਰਗਾਂ ਨਾਲ ਮਿਲ ਕੇ ਉਤਸਾਹ ਨਾਲ ਮਨਾਇਆ ਗਿਆ। ਲੋਹੜੀ ਬਾਲਣ ਦੀ ਰਸਮ ਦਾ ਅਰੰਭ ‘ਆਪਣਾ ਘਰ’ ਵਿੱਚ ਰਹਿ ਰਹੇ ਬਜ਼ੁਰਗ ਵਰਿੰਦਰ ਸ਼ਰਮਾ ਨੇ ਕੀਤਾ।

ਰੂਪਨਗਰ ਦੇ ‘ਆਪਣਾ ਘਰ’ ਵਿੱਚ ਲੋਹੜੀ ਮਨਾਏ ਜਾਣ ਦਾ ਦ੍ਰਿਸ਼।

ਇਸ ਮੌਕੇ ਪੰਜਾਬ ਬਧਿਰ ਵਿਦਿਆਲਿਆ ਸ਼ਾਮਪੁਰਾ ਦੇ ਗੂੰਗੇ ਬੋਲੇ ਬੱਚਿਆਂ ਨੇ ਸੰਸਥਾ ਦੀ ਪ੍ਰਿੰਸੀਪਲ ਨੀਲਮ ਦੱਤਾ ਦੀ ਅਗਵਾਈ ਵਿੱਚ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਅਤੇ ਵਿਨੋਦ ਜੈਨ ਅਤੇ ਧਰਮਪਾਲ ਆਹਲੂਵਾਲੀਆ ਨੇ ਲੋਹੜੀ ਦੇ ਗੀਤ ਨਾਲ ਸਭ ਦਾ ਮਨੋਰੰਜਨ ਕੀਤਾ। ਇਸ ਮੌਕੇ ਆਪਣਾ ਘਰ ਦੇ ਟਰੱਸਟੀਆਂ, ਇਨਰਵ੍ਹੀਲ ਕਲੱਬ ਦੇ ਮੈਂਬਰਾਂ ਅਤੇ ਇਕਤੱਰਤ ਪਤਵੰਤੇ ਸ਼ਹਿਰਆਂ ਨੇ ਇਕ ਦੂਜੇ ਨਾਲ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਸਮਾਜ ਦੇ ਬਜ਼ੁਰਗਾਂ ਦੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ।

ਨੰਗਲ ਵਿਚ ਸਮਾਗਮ ਦੌਰਾਨ ਹਾਜ਼ਰ ਰਾਣਾ ਕੇਪੀ ਸਿੰਘ ਤੇ ਹੋਰ।

ਨੰਗਲ (ਰਾਕੇਸ਼ ਸੈਣੀ): ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਅੱਜ ਇਲਾਕੇ ਵਿਚ ਵੱਖ ਵੱਖ ਥਾਵਾਂ ’ਤੇ ਲੋਹੜੀ ਦੇ ਸਮਾਗਮਾਂ ਵਿਚ ਸ਼ਿਰਕਤ ਕੀਤੀ। ਪੁਰਾਣਾ ਗੁਰਦਾਵਾ ਖੇਤਰ ਵਿਚ ਬਲਾਕ ਕਾਂਗਰਸ ਦੇ ਪ੍ਰਧਾਨ ਸੰਜੇ ਸਾਹਨੀ ਵੱਲੋਂ ਲੜਕੀਆਂ ਦੀ ਲੋਹੜੀ ਪਾਈ ਗਈ। ਇਸ ਮੌਕੇ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਪੰਜਾਬ ’ਚ ਸਾਂਝੇ ਤਿਉਹਾਰ ਵਜੋਂ ਰਲ-ਮਿਲ ਕੇ ਮਨਾਇਆ ਜਾਂਦਾ ਹੈ।
ਮੋਰਿੰਡਾ (ਸੰਜੀਵ ਤੇਜਪਾਲ): ਬਾਲਮਿਕੀ ਸਭਾ ਰਸੂਲਪੁਰ ਵੱਲੋਂ ਸਮਾਜ ਵੈੱਲਫੇਅਰ ਭਵਨ ਦੇ ਸਹਿਯੋਗ ਨਾਲ ਬਾਲਮੀਕੀ ਭਵਨ ਰਸੂਲਪੁਰ ਵਿਚ ‘ਲੋਹੜੀ ਧੀਆਂ ਦੀ’ ਬੈੱਨਰ ਹੇਠ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਸਭਾ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਮਾਸਟਰ ਸੁਰਿੰਦਰ ਸਿੰਘ ਨੇ ‘ਮੇਰਾ ਪਿੰਡ’ ਕਵਿਤਾ ਸੁਣਾ ਕੇ ਕੀਤੀ ਜਦਕਿ ਬੱਚਿਆਂ ਨੇ ਨਸ਼ਿਆਂ ਅਤੇ ਦੇਸ਼ ਭਗਤੀ ਦੀਆਂ ਕਵਿਤਾਵਾਂ ਸੁਣਾ ਕੇ ਹਾਜ਼ਰੀ ਲਗਵਾਈ। ਸਭਾ ਦੇ ਮੈਂਬਰਾਂ ਅਤੇ ਪਿੰਡ ਦੇ ਪਤਵੰਤਿਆਂ ਵੱਲੋਂ ਸਮਾਗਮ ਵਿਚ ਪਹੁੰਚੀਆਂ ਨਵਜੰਮੀਆਂ ਦਸ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਭ ਤੋਂ ਛੋਟੀ ਉਮਰ ਦੀ ਨਵਜੰਮੀ ਲੜਕੀ ਅੰਬਰਜੋਤ ਕੌਰ ਮਾਤਾ ਕੁਲਦੀਪ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਕੇ ਤੌਹਫੇ ਦਿਤੇ ਗਏ। ਇਸੇ ਦੌਰਾਨ ਭਾਈ ਨੰਦ ਲਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿਚ ਵੀ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਨ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਸਕੂਲ ਦੇ ਪ੍ਰਿੰਸੀਪਲ ਯੋਗਿਤਾ ਰਾਵਲ ਤੇ ਸੁਖਪਾਲ ਸਿੰਘ ਨੇ ਲੋਹੜੀ ਬਾਲਣ ਦੀ ਰਸਮ ਅਦਾ ਕੀਤੀ। ਇਸ ਮੌਕੇ ਕਲੱਬ ਵੱਲੋਂ ਨਵ-ਜੰਮੀਆਂ ਬੱਚੀਆਂ ਦੀਆਂ ਮਾਵਾਂ ਨੂੰ ਬੱਚੀਆਂ ਵਾਸਤੇ ਗਰਮ ਸੂਟ ਅਤੇ ਖਾਣ-ਪੀਣ ਦਾ ਸਾਮਾਨ ਦੇ ਕੇ ਸਨਮਾਨਿਤ ਕੀਤਾ। ਇਸੇ ਦੌਰਾਨ ਰਾਜਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਰਮਾਜਰਾ ਵਿਚ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਲੋਹੜੀ ਦਾ ਤਿਉਹਾਰ ਮਨਾਇਆ। ਵਿਦਿਆਰਥੀਆਂ ਨੇ ਲੋਹੜੀ ਨਾਲ ਸਬੰਧਿਤ ਰੰਗੋਲੀ ਵੀ ਬਣਾਈ।

ਬੱਸੀ ਪਠਾਣਾਂ ਦੇ ਪਾਈਨ ਗਰੋਵ ਸਕੂਲ ’ਚ ਲੋਹੜੀ ਮਨਾਏ ਜਾਣ ਦਾ ਦ੍ਰਿਸ਼।

ਬਸੀ ਪਠਾਣਾਂ (ਪੱਤਰ ਪ੍ਰੇਰਕ): ਸਥਾਨਕ ਪਾਈਨ ਗਰੋਵ ਪਬਲਿਕ ਸਕੂਲ ਬੱਸੀ ਪਠਾਣਾ ਵਿਚ ਲੋਹੜੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਨਰਸਰੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਜਿੱਥੇ ਲੋਹੜੀ ਨਾਲ ਸਬੰਧਤ ਗੀਤ ਗਾਏ ਤੇ ਗਿੱਧਾ ਵੀ ਪਾਇਆ। ਸਕੂਲ ਪ੍ਰਿੰਸੀਪਲ ਨੀਤੂ ਕੁਮਾਰ, ਚੇਅਰਪਰਸਨ ਵੀਨਾ ਕੌਸ਼ਲ ਤੇ ਚੇਅਰਮੈਨ ਵਿਜੈ ਕੌਸ਼ਲ ਨੇ ਦੱਸਿਆ ਕਿ ਇਸ ਮੌਕੇ ਗੀਤਾਂ ਤੇ ਬੋਲੀਆਂ ਰਾਹੀਂ ਸਮਾਜ ਨੂੰ ਸੁਨੇਹਾ ਵੀ ਦਿੱਤਾ ਗਿਆ ਕਿ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਦੀ ਵੀ ਲੋਹੜੀ ਮਨਾਉਣੀ ਚਾਹੀਦੀ ਹੈ।
ਚਮਕੌਰ ਸਾਹਿਬ (ਸੰਜੀਵ ਬੱਬੀ): ਰਿਵਰਲੈਂਡ ਇੰਟਰਨੈਸ਼ਨਲ ਸਕੂਲ ਵਿੱਚ ਲੋਹੜੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੀ ਪ੍ਰਿੰਸੀਪਲ ਰੁਪਿੰਦਰ ਕੌਰ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਧੂਣੀ ਬਾਲ ਕੇ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਮੁੰਗਫ਼ਲੀ ਤੇ ਰਿਓੜੀਆਂ ਵੰਡੀਆਂ ਗਈਆਂ। ਇਸੇ ਤਰ੍ਹਾਂ ਕੰਗ ਯਾਦਗਾਰੀ ਦਿਹਾਤੀ ਸੰਸਥਾ ਬਸੀ ਗੁੱਜਰਾਂ, ਪੰਜਾਬ ਇੰਟਰਨੈਸ਼ਨਲ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਕੂਲ ਵਿਖੇ ਵੀ ਲੋਹੜੀ ਦਾ ਤਿਉਹਾਰ ਮਨਾਇਆ ਗਿਆ।

ਮੋਰਿੰਡਾ ਵਿਚ ਲੜਕੀਆਂ ਤੇ ਮਾਪਿਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ।

ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਚ ਸਟਾਫ਼ ਅਤੇ ਵਿਦਿਆਰਥੀਆਂ ਨੇ ਮਿਲ ਕੇ ਲੋਹੜੀ ਦਾ ਤਿਉਹਾਰ ਮਨਾਇਆ। ਇਸ ਮੌਕੇ ਭੁੱਗਾ ਜਲਾਇਆ ਗਿਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਆਰਮਡ ਫੋਰਸਿਸ ਅਕੈਡਮੀ ਦੇ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਕਾਲਜ ਪ੍ਰਿੰਸੀਪਲ ਡਾ. ਗੁਰਚਰਨ ਸਿੰਘ ਲਾਂਬਾ ਨੇ ਦੱਸਿਆ ਕਿ ਕਾਲਜ ਵਿਚ ਦੂਸਰੇ ਰਾਜਾਂ ਦੇ ਵਿਦਿਆਰਥੀ ਵੀ ਪੜ੍ਹਦੇ ਹਨ ਅਤੇ ਵਿਦਿਆਰਥੀਆਂ ਦੀ ਮੰਗ ’ਤੇ ਉਕਤ ਪ੍ਰੋਗਰਾਮ ਕੀਤਾ ਗਿਆ। ੇ ਵਿਦਿਆਰਥੀਆਂ ਨੂੰ ਮੂੰਗਫਲੀ ਅਤੇ ਰੇਓੜੀਆਂ ਵੰਡੀਆਂ ਗਈਆਂ।
ਫ਼ਤਹਿਗੜ੍ਹ ਸਾਹਿਬ (ਦਗਸ਼ਨ ਸਿੰਘ ਮਿੱਠਾ): ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਧੀਨ ਆਉਂਦੇ ਪਿੰਡ ਸੱਦੋਮਾਜਰਾ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਵਿਚ ‘ਬੇਟੀ ਬਚਾਓ, ਬੇਟੀ ਪੜ੍ਹਾਓ੦ ਮੁਹਿੰਮ ਤਹਿਤ ਲੜਕੀਆਂ ਦੀ ਲੋਹੜੀ ਮਨਾਈ ਗਈ। ਸਮਾਗਮ ਵਿਚ ਸਮੁੱਚੀ ਪੰਚਾਇਤ ਮੈਂਬਰ, ਸਮਾਜ ਸੇਵੀ, ਦਾਨੀ ਸੱਜਣਾਂ ਤੋਂ ਇਲਾਵਾ ਮਾਪੇ ਵੀ ਸ਼ਾਮਲ ਹੋਏ। ਇਸ ਮੌਕੇ ਮੁੱਖ ਅਧਿਆਪਕ ਗੁਰਨਾਮ ਸਿੰਘ ਚੀਮਾ ਵੱਲੋਂ ਸਕੂਲ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ ਗਿਆ। ਸਰਪੰਚ ਰਣਜੀਤ ਸਿੰਘ ਵੱਲੋਂ ਹਾਜ਼ਰ ਪਤਵੰਤੇ ਸੱਜਣਾਂ ਅਤੇ ਮਾਪਿਆਂ ਨੂੰ ਬੱਚਿਆਂ ਦੇ ਸਰਕਾਰੀ ਸਕੂਲ ਵਿਚ ਦਾਖ਼ਲੇ ਲਈ ਪ੍ਰੇਰਿਤ ਕੀਤਾ ਗਿਆ।

ਮੀਂਹ ਕਾਰਨ ਦੁਕਾਨਦਾਰਾਂ ਦੇ ਚਿਹਰੇ ਮੁਰਝਾਏ

ਘਨੌਲੀ ਦੀ ਗੁਰੂਦੁਆਰਾ ਮਾਰਕੀਟ ’ਚ ਮੀਂਹ ਕਾਰਨ ਢਕਿਆ ਹੋਇਆ ਸਾਮਾਨ।

ਜਗਮੋਹਨ ਸਿੰਘ
ਘਨੌਲੀ, 13 ਜਨਵਰੀ
ਪਿਛਲੇ ਕਈ ਦਿਨਾਂ ਤੋਂ ਚਾਵਾਂ ਨਾਲ ਲੋਹੜੀ ਦਾ ਤਿਉਹਾਰ ਮਨਾਉਣ ਦੀਆਂ ਤਿਆਰੀਆਂ ਵਿੱਚ ਰੁੱਝੇ ਲੋਕਾਂ ਦੀਆਂ ਉਮੀਦਾਂ ਤੇ ਬੇਮੌਸਮੀ ਬਰਸਾਤ ਦਾ ਪਾਣੀ ਫਿਰ ਗਿਆ। ਅੱਜ ਘਨੌਲੀ ਖੇਤਰ ਵਿੱਚ ਬਾਅਦ ਦੁਪਹਿਰ ਜਿਵੇਂ ਹੀ ਲੋਕਾਂ ਨੇ ਲੋਹੜੀ ਮਨਾਉਣ ਲਈ ਸਾਮਾਨ ਦੀ ਖਰੀਦਦਾਰੀ ਲਈ ਘਰਾਂ ਤੋਂ ਬਾਹਰ ਨਿਕਲਣਾ ਸ਼ੁਰੂ ਕੀਤਾ, ਉਸੀ ਸਮੇਂ ਮੀਂਹ ਪੈਣਾ ਸ਼ੁਰੂ ਹੋ ਗਿਆ ਜਿਹੜਾ ਕਿ ਕੁੱਝ ਕੁ ਮਿੰਟ ਰੁਕਣ ਤੋਂ ਬਾਅਦ ਦੇਰ ਸ਼ਾਮ ਤੱਕ ਲਗਾਤਾਰ ਜਾਰੀ ਰਿਹਾ।
ਮੌਸਮ ਦੀ ਖਰਾਬੀ ਕਾਰਨ ਅੱਜ ਘਨੌਲੀ ਵਿਚ ਲੱਗਣ ਵਾਲੀ ਕਿਸਾਨ ਮੰਡੀ ਤੋਂ ਇਲਾਵਾ ਮੂੰਗਫਲੀ, ਰਿਓੜੀਆਂ ਵੇਚਣ ਵਾਲੇ ਰੇਹੜੀਆਂ-ਫੜ੍ਹੀਆਂ ਵਾਲਿਆਂ ਦਾ ਕੰਮ ਕਾਫੀ ਪ੍ਰਭਾਵਿਤ ਹੋਇਆ। ਪੱਕੀਆਂ ਦੁਕਾਨਾਂ ਵਾਲਿਆਂ ਨੂੰ ਜ਼ਿਆਦਾ ਫ਼ਰਕ ਨਹੀਂ ਪਿਆ, ਪਰ ਰੇਹੜੀਆਂ ਤੇ ਫੜ੍ਹੀਆਂ ਵਾਲਿਆਂ ਦੀ ਵਿਕਰੀ ਨਾ ਬਰਾਬਰ ਹੀ ਰਹੀ। ਸਾਮਾਨ ਦੀ ਖਰੀਦਦਾਰ ਲਈ ਵੀ ਚਾਰ ਪਹੀਆ ਵਾਹਨਾਂ ਵਾਲੇ ਤਾਂ ਆਪੋ ਆਪਣੇ ਵਾਹਨਾਂ ’ਤੇ ਸਵਾਰ ਹੋ ਕੇ ਬਾਜ਼ਾਰ ਵਿੱਚ ਖਰੀਦਦਾਰੀ ਲਈ ਪੁੱਜ ਗਏ, ਪਰ ਦੋ ਪਹੀਆ ਵਾਹਨਾਂ ਵਾਲੇ ਮੀਂਹ ਤੇਜ਼ ਹੋਣ ਕਾਰਨ ਸਾਮਾਨ ਦੀ ਖਰੀਦਦਾਰੀ ਲਈ ਘਰੋਂ ਬਾਹਰ ਨਹੀਂ ਨਿਕਲ ਸਕੇ, ਜਿਸ ਕਰਕੇ ਦੁਕਾਨਦਾਰਾਂ ਦੇ ਚਿਹਰੇ ਵੀ ਮਾਯੂਸ ਹੀ ਰਹੇ। ਇਸੇ ਤਰ੍ਹਾਂ ਲੋਹੜੀ ਮੌਕੇ ਕੀਤੇ ਜਾਣ ਵਾਲੇ ਸਮਾਗਮਾਂ ਦੇ ਪ੍ਰਬੰਧਕਾਂ ’ਚ ਵੀ ਦਿੱਕਤਾਂ ਆਈਆਂ। ਪਿੰਡ ਮਾਜਰੀ ਗੁੱਜਰਾਂ ਵਿਚ ਢਾਡੀ ਦਰਬਾਰ ਦਾ ਪ੍ਰੋਗਰਾਮ ਅੱਧ ਵਿਚਾਲੇ ਰੋਕ ਕੇ ਸਮੇਂ ਤੋਂ ਪਹਿਲਾਂ ਹੀ ਲੰਗਰ ਸ਼ੁਰੂ ਕਰਨਾ ਪਿਆ।
ਚਮਕੌਰ ਸਾਹਿਬ (ਸੰਜੀਵ ਬੱਬੀ): ਚਮਕੌਰ ਸਾਹਿਬ ਤੇ ਨਜ਼ਦੀਕੀ ਕਸਬੇ ਬੇਲਾ ਤੇ ਬਹਿਰਾਮਪੁਰ ਬੇਟ ਸਮੇਤ ਇਲਾਕੇ ਦੇ ਪਿੰਡਾਂ ਵਿੱਚ ਲੋਹੜੀ ਦਾ ਤਿਉਹਾਰ ਮੀਂਹ ਨੇ ਖਰਾਬ ਕਰਕੇ ਰੱਖ ਦਿੱਤਾ, ਕਿਉਂਕਿ ਦੁਕਾਨਦਾਰਾਂ ਵੱਲੋਂ ਸਜਾਈਆਂ ਗਈਆਂ ਦੁਕਾਨਾਂ ਮੀਂਹ ਕਾਰਨ ਚੁੱਕਣੀਆਂ ਪਈਆਂ, ਜਿਸ ਕਾਰਨ ਦੁਕਾਨਦਾਰਾਂ ਦੇ ਚਿਹਰੇ ਮੁਰਝਾ ਗਏ।
ਇਲਾਕੇ ਅੰਦਰ ਅੱਜ ਸਵੇਰੇ ਦੁਕਾਨਦਾਰਾਂ ਵੱਲੋਂ ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਬਾਜ਼ਾਰਾਂ ਵਿੱਚ ਰਿਓੜੀਆਂ, ਮੂੰਗਫ਼ਲੀ, ਗੱਚਕਾਂ ਸਮੇਤ ਹੋਰ ਸਾਮਾਨ ਮੰਜਿਆਂ ਤੇ ਮੇਜ਼ਾਂ ’ਤੇ ਸਜਾਇਆ ਗਿਆ ਸੀ ਪਰ ਤੇਜ਼ ਮੀਂਹ ਸ਼ੁਰੂ ਹੋਣ ਕਾਰਨ ਜਿੱਥੇ ਕੁਝ ਕੁ ਦੁਕਾਨਦਾਰਾਂ ਦਾ ਸਮਾਨ ਖਰਾਬ ਹੋ ਗਿਆ, ਉੱਥੇ ਹੀ ਖਰੀਦਦਾਰੀ ਨਾ ਹੋਣ ਕਾਰਨ ਉਕਤ ਦੁਕਾਨਦਾਰਾਂ ਨੂੰ ਘਾਟਾ ਪੈਣ ਦਾ ਡਰ ਵੀ ਸਤਾਉਣ ਲੱਗ ਪਿਆ ਹੈ।


Comments Off on ਲੋਹੜੀ ਦੇ ਤਿਉਹਾਰ ਮੌਕੇ ਵਿਦਿਅਕ ਤੇ ਸਮਾਜਸੇਵੀ ਸੰਸਥਾਵਾਂ ਵਿਚ ਸਮਾਗਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.