ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਉਣ ਲਈ ਪਤੰਗਬਾਜ਼ਾਂ ਨੇ ਤਿਆਰੀ ਕੱਸੀ

Posted On January - 13 - 2020

ਸਤਵਿੰਦਰ ਬਸਰਾ
ਲੁਧਿਆਣਾ, 12 ਜਨਵਰੀ

ਲੁਧਿਆਣਾ ’ਚ ਇੱਕ ਆਦਮ ਕੱਦ ਪਤੰਗ ਲਈ ਜਾਂਦਾ ਰਿਕਸ਼ੇਵਾਲਾ। ਫੋਟੋ: ਹਿਮਾਂਸ਼ੂ

ਪੰਜਾਬ ਵਿੱਚ ਹੀ ਨਹੀਂ ਦੇਸ਼ ਦੇ ਹੋਰ ਰਾਜਾਂ ਵਿੱਚ ਵੀ ਲੋਹੜੀ ਦਾ ਤਿਉਹਾਰ ਹਰ ਸਾਲ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ’ਤੇ ਇਕੱਲੇ ਲੁਧਿਆਣਾ ਵਿੱਚ ਹੀ ਹਰ ਸਾਲ ਲੋਕ ਕਰੋੜਾਂ ਰੁਪਏ ਸਿਰਫ ਪਤੰਗ ਤੇ ਡੋਰ ਖ੍ਰੀਦਣ ‘ਤੇ ਹੀ ਖਰਚ ਕਰ ਦਿੰਦੇ ਹਨ। ਲੋਹੜੀ ਦੀ ਤਿਆਰੀ ਲਈ ਅੱਜ ਸ਼ਹਿਰ ਦੇ ਪਤੰਗ ਬਾਜ਼ਾਰਾਂ ਵਿੱਚ ਪਤੰਗ ਖ੍ਰੀਦਣ ਵਾਲਿਆਂ ਦੀ ਪੂਰੀ ਰੌਣਕ ਰਹੀ।
ਲੋਹੜੀ ਦਾ ਤਿਉਹਾਰ ਮੌਸਮ ’ਚ ਆਈ ਤਬਦੀਲੀ, ਸੂਰਜ ਦੇਵਤਾ ਦੀ ਪੂਜਾ ਅਤੇ ਮਾਘੀ ਮਹੀਨੇ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਬਹੁਤ ਸਾਰੇ ਨੌਜਵਾਨ ਇਸ ਤਿਓਹਾਰ ਨੂੰ ਪਤੰਗ ਉਡਾ ਕਿ ਮਨਾਉਂਦੇ ਹਨ। ਲੁਧਿਆਣਾ ਪਤੰਗਾਂ ਤੇ ਡੋਰ ਦੀ ਵੱਡੀ ਮੰਡੀ ਹੋਣ ਕਰਕੇ ਦੂਰ-ਦੁਰਾਡੇ ਸ਼ਹਿਰਾਂ ਦੇ ਪਤੰਗਬਾਜ਼ ਵੀ ਇੱਥੋ ਪਤੰਗ ਖ੍ਰੀਦਣ ਆਉਂਦੇ ਹਨ। ਸੋਮਵਾਰ ਨੂੰ ਲੋਹੜੀ ਹੋਣ ਕਰਕੇ ਪਤੰਗਬਾਜ਼ਾਂ ਨੇ ਅੱਜ ਹੀ ਪਤੰਗਾਂ ਤੇ ਡੋਰਾਂ ਦੀ ਖ੍ਰੀਦਦਾਰੀ ਕਰਕੇ ਆਪਣੀ ਤਿਆਰੀ ਪੂਰੀ ਕਰ ਲਈ ਹੈ। ਸ਼ਹਿਰ ਵਿੱਚ ਪਤੰਗਾਂ ਦੀਆਂ ਵੱਡੀਆਂ ਦੁਕਾਨਾਂ ਸਥਾਨਕ ਦਰੇਸੀ ਮੈਦਾਨ ਨੇੜੇ ਹੋਣ ਕਰਕੇ, ਪਤੰਗਬਾਜ਼ਾਂ ਦੀ ਭੀੜ ਵੀ ਇੱਥੇ ਹੀ ਜਿਆਦਾ ਦੇਖਣ ਨੂੰ ਮਿਲੀ ਹੈ। ਸ਼ਹਿਰ ਦੀ ਲਗਭਗ ਹਰ ਨੁੱਕਰ ‘ਤੇ ਨੌਜਵਾਨ ਆਪਣੇ ਵਾਹਨਾਂ ‘ਤੇ ਆਦਮ ਕੱਦ ਅਤੇ ਛੋਟੇ ਪਤੰਗ ਲਈ ਜਾਂਦੇ ਆਮ ਦੇਖੇ ਗਏ। ਇਨਾਂ ਤੋਂ ਇਲਾਵਾ ਘੁਮਾਰ ਮੰਡੀ, ਜਵਾਹਰ ਨਗਰ, ਸਮਰਾਲਾ ਚੌਂਕ, ਜੋਧੇਵਾਲ ਬਸਤੀ, ਡਵੀਜ਼ਨ ਨੰਬਰ ਤਿੰਨ, ਟਰੰਕਾਂ ਵਾਲਾ ਬਾਜ਼ਾਰ, ਫੀਲਡ ਗੰਜ, ਸ਼ਿੰਗਾਰ ਸਿਨੇਮਾ ਰੋਡ, ਗਊਸ਼ਾਲਾ ਰੋਡ ‘ਤੇ ਵੀ ਕਈ ਦੁਕਾਨਦਾਰਾਂ ਨੇ ਵਿਕਰੀ ਲਈ ਪਤੰਗ ਰੱਖੇ ਹੋਏ ਸਨ। ਬਾਜ਼ਾਰ ’ਚ ਇੱਕ ਵੱਡੀ ਪਤੰਗ ਦੀ ਕੀਮਤ 150 ਤੋਂ 1200 ਰੁਪਏ ਤੱਕ ਜਦੋਂਕਿ ਛੋਟੇ ਪਤੰਗਾਂ ਦੀ ਕੀਮਤ 5 ਰੁਪਏ ਤੋਂ 40-50 ਰੁਪਏ ਤੱਕ ਦੱਸੀ ਜਾ ਰਹੀ ਸੀ। ਸੋਹਣੇ ਡਿਜ਼ਾਇਨਾਂ ਵਾਲੇ ਕਾਗਜ਼ ਅਤੇ ਪਲਾਸਟਿਕ ਦੇ ਪਤੰਗ ਨੌਜਵਾਨਾਂ ਨੂੰ ਦੂਰੋਂ ਹੀ ਆਪਣੇ ਵੱਲ ਖਿਚ ਰਹੇ ਸਨ।
ਇਹ ਵੀ ਮਹਿਸੂਸ ਹੋਇਆ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਈ ਨੌਜਵਾਨਾਂ ਨੇ ਪਲਾਸਟਿਕ ਦੀ ਥਾਂ ਦੇਸੀ ਡੋਰ ਖ੍ਰੀਦਣ ਨੂੰ ਤਰਜ਼ੀਹ ਦਿੱਤੀ। ਦਰੇਸੀ ਮੈਦਾਨ ‘ਤੇ ਡੋਰ ਸੂਤਣ ਵਾਲਿਆਂ ਕੋਲ ਵੀ ਡੋਰ ਸੁਤਵਾਉਣ ਵਾਲਿਆਂ ਦੀ ਭੀੜ ਲੱਗੀ ਹੋਈ ਸੀ। ਇਸੇ ਤਰ੍ਹਾਂ ਮੂੰਗਫਲੀ, ਖਿੱਲਾਂ, ਰਿਓੜੀਆਂ, ਗੱਚਕ ਆਦਿ ਦੀਆਂ ਦੁਕਾਨਾਂ ਤੋਂ ਵੀ ਲੋਕਾਂ ਨੇ ਭਾਰੀ ਖ੍ਰੀਦਦਾਰੀ ਕੀਤੀ।

 


Comments Off on ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਉਣ ਲਈ ਪਤੰਗਬਾਜ਼ਾਂ ਨੇ ਤਿਆਰੀ ਕੱਸੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.