ਹਰ ਧਰਮ ਦੇ ਲੋਕਾਂ ’ਚ ਉਮੜੀ ਤਾਂਘ ਆਜ਼ਾਦੀ ਦੀ !    ਦੁੱਖ ਦੀ ਗੱਠੜੀ !    ਕੈਨੇਡਾ ਦਾ ਪਾਣੀ ’ਚ ਘਿਰਿਆ ਸ਼ਹਿਰ ਵਿਕਟੋਰੀਆ !    ਝੂਠ ਨੀ ਮਾਏ ਝੂਠ... !    ਕੁਝ ਪਲ !    ਪੰਜਾਬੀ ਸਾਹਿਤ ਆਲੋਚਕ ਦੀ ਸਮੁੱਚੀ ਰਚਨਾਵਲੀ !    ਤਰਕ ਦਾ ਸੰਵਾਦ ਰਚਾਉਂਦੀ ਕਹਾਣੀ !    ਬਿਰਹਾ ਦਾ ਸੁਲਤਾਨ !    ਰਿਸ਼ਤਿਆਂ ਦੀ ਕਲਾਤਮਿਕ ਪੇਸ਼ਕਾਰੀ !    ਸੁਧਾਰ ਦਾ ਮਾਰਗ ਦੱਸਦੀ ਪੁਸਤਕ !    

ਲੁਬਾਣਗੜ੍ਹ ਦੰਗਲ: ਕੁਲਵਿੰਦਰ ਭੁੱਟਾ ਨੇ ਮੀਤ ਕੁਹਾਲੀ ਨੂੰ ਹਰਾਇਆ

Posted On January - 16 - 2020

ਲੁਬਾਣਗੜ੍ਹ ਦੀ ਛਿੰਝ ਦੌਰਾਨ ਪਹਿਲਵਾਨਾਂ ਦੀ ਹੱਥਜੋੜੀ ਕਰਵਾਉਂਦੇ ਹੋਏ ਜਗਮੋਹਨ ਸਿੰਘ ਕੰਗ।

ਮਿਹਰ ਸਿੰਘ
ਕੁਰਾਲੀ, 15 ਜਨਵਰੀ
ਪਿੰਡ ਲੁਬਾਣਗੜ੍ਹ ਵਿੱਚ ਬਾਬਾ ਮੱਖਣ ਸ਼ਾਹ ਲੁਬਾਣਾ ਛਿੰਝ ਕਮੇਟੀ ਅਤੇ ਗ੍ਰਾਮ ਪੰਚਾਇਤ ਵੱਲੋਂ ਪਰਵਾਸੀ ਭਾਰਤੀਆਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੰਗਲ ਕਰਵਾਇਆ ਗਿਆ, ਜਿਸ ਦੌਰਾਨ ਸੈਂਕੜੇ ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਏ। ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
ਮੁੱਖ ਪ੍ਰਬੰਧਕ ਖਜ਼ਾਨ ਸਿੰਘ ਅਤੇ ਸਰਪੰਚ ਨੈਬ ਸਿੰਘ ਦੀ ਦੇਖਰੇਖ ਹੇਠ ਕਰਵਾਈ ਗਈ ਇਸ ਛਿੰਝ ਦੇ ਪਹਿਲੇ ਦੌਰ ਵਿੱਚ ਹੋਏ ਮਹੱਤਵਪੂਰਨ ਕੁਸ਼ਤੀ ਮੁਕਾਬਲਿਆਂ ਵਿੱਚ ਫ਼ਤਹਿ ਬਾਬਾ ਫਲਾਹੀ ਨੇ ਡੈਨੀ ਸਿਆਲਬਾ ਨੂੰ, ਅਮਰੀਕ ਮੰਡ ਚੌਂਤਾ ਨੇ ਹੈਪੀ ਬਲਾੜੀ ਨੂੰ, ਭੋਲਾ ਭੁੱਟਾ ਨੇ ਵਿਕਰਮ ਖਿਜ਼ਰਾਬਾਦ ਨੂੰ, ਮੋਨੂੰ ਲੁਬਾਣਗੜ੍ਹ ਨੇ ਸੱਤਾ ਖਿਜ਼ਰਾਬਾਦ ਨੂੰ, ਜਸ਼ਨ ਚਮਕੌਰ ਸਾਹਿਬ ਨੇ ਬਾਘਾ ਕੁਹਾਲੀ ਨੂੰ ਕ੍ਰਮਵਾਰ ਚਿੱਤ ਕੀਤਾ। ਇਸ ਤੋਂ ਇਲਾਵਾ ਜੱਸਾ ਬਾਹੜੂਵਾਲ ਤੇ ਸੁੱਖ ਮੰਡ ਚੌਂਤਾ, ਹਰਦੀਪ ਚਮਕੌਰ ਸਾਹਿਬ ਤੇ ਨਵੀਨ ਭੁੱਟਾ, ਸੱਤੂ ਬਲਾੜੀ ਤੇ ਯੂਸਫ ਮਾਛੀਵਾੜਾ, ਮਨੀ ਡੂਮਛੇੜੀ ਤੇ ਸੱਤਾ ਬਾਹੜੂਵਾਲ ਅਤੇ ਰਾਹੁਲ ਕੰਸਾਲਾ ਤੇ ਗੌਰਵ ਬਾਹੜੂਵਾਲ ਵਿਚਕਾਰ ਹੋਏ ਮੁਕਾਬਲੇ ਬੇਸਿੱਟਾ ਰਹੇ।
ਕੁਲਵਿੰਦਰ ਭੁੱਟਾ ਅਤੇ ਮੀਤ ਕੁਹਾਲੀ ਵਿਚਕਾਰ ਹੋਈ ਝੰਡੀ ਦੀ ਕੁਸ਼ਤੀ ਦੌਰਾਨ ਦੋਵੇਂ ਪਹਿਲਵਾਨ ਕਰੀਬ 20 ਮਿੰਟ ਤੱਕ ਇੱਕ ਦੂਜੇ ਦੀ ਪਿੱਠ ਲਗਾਉਣ ਵਿੱਚ ਅਸਫਲ ਰਹੇ। ਅੰਕਾਂ ਦੇ ਆਧਾਰ ’ਤੇ ਹੋਏ ਫੈਸਲੇ ਵਿੱਚ ਕੁਲਵਿੰਦਰ ਭੁੱਟਾ ਨੂੰ ਜੇਤੂ ਐਲਾਨਿਆ ਗਿਆ। ਮੁੱਖ ਮਹਿਮਾਨ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਜੇਤੂਆਂ ਨੂੰ ਸਨਮਾਨਿਤ ਕੀਤਾ। ਇਸ ਦੰਗਲ ਮੌਕੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।


Comments Off on ਲੁਬਾਣਗੜ੍ਹ ਦੰਗਲ: ਕੁਲਵਿੰਦਰ ਭੁੱਟਾ ਨੇ ਮੀਤ ਕੁਹਾਲੀ ਨੂੰ ਹਰਾਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.