ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਰੇਲ ਮੰਤਰੀ ਵੱਲੋਂ ਰੇਲਵੇ ’ਚ ਪ੍ਰਾਈਵੇਟ ਭਾਈਵਾਲੀ ਦੀ ਵਕਾਲਤ

Posted On January - 13 - 2020

ਇੰਦੌਰ, 12 ਜਨਵਰੀ
ਰੇਲ ਮੰਤਰੀ ਪਿਯੂਸ਼ ਗੋਇਲ ਨੇ ਅੱਜ ਮਰਹੂਮ ਅਦਾਕਾਰਾ ਅਸ਼ੋਕ ਕੁਮਾਰ ਵੱਲੋਂ 1968 ’ਚ ਰਿਸ਼ੀਕੇਸ਼ ਮੁਖਰਜੀ ਵੱਲੋਂ ਬਣਾਈ ਗਈ ਫਿਲਮ ‘ਆਸ਼ੀਰਵਾਦ’ ਵਿੱਚ ਗਾਏ ਗੀਤ ‘ਰੇਲਗਾੜੀ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਪ੍ਰਾਈਵੇਟ ਖੇਤਰ ਦੇ ਸਹਿਯੋਗ ਨਾਲ ਰੇਲਵੇ ਦਾ ਸੁਧਾਰ ਕਰਨਾ ਚਾਹੁੰਦੇ ਹਨ।
ਉਨ੍ਹਾਂ ਰੇਲਵੇ ਦੇ ਨਿੱਜੀਕਰਨ ਸਬੰਧੀ ਕਿਆਸਅਰਾਈਆਂ ਨੂੰ ਰੱਦ ਕਰਦਿਆਂ ਕਿਹਾ ਕਿ ਰੇਲਵੇ ਦੇ ਵਿਕਾਸ ਲਈ ਜਨਤਕ-ਪ੍ਰਾਈਵੇਟ ਭਾਈਵਾਲੀ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕੁਝ ਰੇਲ ਗੱਡੀਆਂ ਅਸ਼ੋਕ ਕੁਮਾਰ ਦੇ ਗੀਤ ‘ਰੇਲਗਾੜੀ’ ਦੀ ਤਰ੍ਹਾਂ ਬਹੁਤ ਹੌਲੀ ਚੱਲ ਰਹੀਆਂ ਹਨ। ਉਨ੍ਹਾਂ ਕਿਹਾ, ‘ਅਸੀਂ ਹੌਲੀ ਗੱਡੀਆਂ ਦਾ ਯੁੱਗ ਖਤਮ ਕਰਨਾ ਚਾਹੁੰਦੇ ਹਾਂ ਤੇ ਤੇਜ਼ ਰਫ਼ਤਾਰ ਵਾਲੀਆਂ ਗੱਡੀਆਂ ਤੇ ਬਿਜਲਈ ਰੇਲ ਗੱਡੀਆਂ ਚਲਾਉਣਾ ਚਾਹੁੰਦੇ ਹਾਂ ਜਿਵੇਂ ਮੁੰਬਈ ਦੇ ਉੱਪ ਨਗਰੀ ਇਲਾਕਿਆਂ ’ਚ ਚੱਲਦੀਆਂ ਹਨ।’ ਰੇਲਵੇ ’ਚ ਨਿੱਜੀ ਭਾਈਵਾਲੀ ਦੀ ਸ਼ਮੂਲੀਅਤ ਦੇ ਵਿਰੋਧ ਬਾਰੇ ਉਨ੍ਹਾਂ ਕਿਹਾ ਕਿ ਆਮ ਲੋਕ ਇਸ ਯੋਜਨਾ ਦਾ ਵਿਰੋਧ ਨਹੀਂ ਕਰ ਰਹੇ ਬਲਕਿ ਉਹ ਇਸ ਦਾ ਸਵਾਗਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਅਗਲੇ 12 ਸਾਲਾਂ ਅੰਦਰ ਰੇਲਵੇ ’ਚ 50 ਲੱਖ ਕਰੋੜ ਰੁਪਏ ਦਾ ਨਿਵੇਸ਼ ਚਾਹੁੰਦੇ ਹਨ ਤਾਂ ਜੋ ਮੁਸਾਫ਼ਰਾਂ ਨੂੰ ਚੰਗੀਆਂ ਸਹੂਲਤਾਂ ਮਿਲ ਸਕਣ। -ਪੀਟੀਆਈ

ਕੇਰਲ ਸਰਕਾਰ ਤੋਂ ਸਹਿਯੋਗ ਨਾ ਮਿਲਣ ਕਾਰਨ ਸ਼ਬਰੀਮਾਲਾ ਰੇਲ ਲਿੰਕ ’ਚ ਦੇਰੀ
ਨਵੀਂ ਦਿੱਲੀ: ਰੇਲ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਕੇਰਲ ਸਰਕਾਰ ਤੋਂ ਸਹਿਯੋਗ ਨਾ ਮਿਲਣ ਕਾਰਨ ਸ਼ਬਰੀਮਾਲਾ ਰੇਲ ਨੈੱਟਵਰਕ ’ਚ ਦੇਰੀ ਹੋਈ ਹੈ ਤੇ ਇਸ ਦੇਰੀ ਕਾਰਨ ਇਸ ਪ੍ਰਾਜੈਕਟ ਦਾ ਖਰਚਾ 512 ਫੀਸਦ ਵੱਧ ਗਿਆ ਹੈ। ਇਸ ਸਮੇਂ ਸ਼ਬਰੀਮਾਲਾ ਨੂੰ ਕੋਈ ਸਿੱਧੀ ਰੇਲ ਸੇਵਾ ਨਹੀਂ ਹੈ। ਇੱਥੋਂ ਸਭ ਤੋਂ ਨੇੜਲੇ ਰੇਲਵੇ ਸਟੇਸ਼ਨ ਕੋਟਿਆਮ, ਤਿਰੂਵੱਲਾ ਤੇ ਚੇਂਗਾਨੁਰ ਹਨ ਜੋ 90 ਕਿਲੋਮੀਟਰ ਦੂਰ ਹਨ। -ਪੀਟੀਆਈ

 


Comments Off on ਰੇਲ ਮੰਤਰੀ ਵੱਲੋਂ ਰੇਲਵੇ ’ਚ ਪ੍ਰਾਈਵੇਟ ਭਾਈਵਾਲੀ ਦੀ ਵਕਾਲਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.