ਹਰ ਧਰਮ ਦੇ ਲੋਕਾਂ ’ਚ ਉਮੜੀ ਤਾਂਘ ਆਜ਼ਾਦੀ ਦੀ !    ਦੁੱਖ ਦੀ ਗੱਠੜੀ !    ਕੈਨੇਡਾ ਦਾ ਪਾਣੀ ’ਚ ਘਿਰਿਆ ਸ਼ਹਿਰ ਵਿਕਟੋਰੀਆ !    ਝੂਠ ਨੀ ਮਾਏ ਝੂਠ... !    ਕੁਝ ਪਲ !    ਪੰਜਾਬੀ ਸਾਹਿਤ ਆਲੋਚਕ ਦੀ ਸਮੁੱਚੀ ਰਚਨਾਵਲੀ !    ਤਰਕ ਦਾ ਸੰਵਾਦ ਰਚਾਉਂਦੀ ਕਹਾਣੀ !    ਬਿਰਹਾ ਦਾ ਸੁਲਤਾਨ !    ਰਿਸ਼ਤਿਆਂ ਦੀ ਕਲਾਤਮਿਕ ਪੇਸ਼ਕਾਰੀ !    ਸੁਧਾਰ ਦਾ ਮਾਰਗ ਦੱਸਦੀ ਪੁਸਤਕ !    

ਰੇਲਵੇ ਸਟੇਸ਼ਨ ਦੇ ਸਿਆਸੀਕਰਨ ਖ਼ਿਲਾਫ਼ ਨਿੱਤਰੇ ਬੁੱਧੀਜੀਵੀ

Posted On January - 16 - 2020

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 15 ਜਨਵਰੀ
‘ਭਾਰਤੀ ਰੇਲਵੇ ਸਟੇਸ਼ਨ ਵਿਕਾਸ ਕਾਰਪੋਰੇਸ਼ਨ’ ਵੱਲੋਂ ਸ੍ਰੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦਾ ਵਿਕਾਸ ਕਰਨ ਦੇ ਨਾਂ ’ਤੇ ਇਸਦਾ ਕਥਿਤ ਤੌਰ ’ਤੇ ਸਿਆਸੀਕਰਨ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਨਿਸ਼ਾਨ ‘ਕਮਲ ਦਾ ਫੁੱਲ’ ਵਰਗਾ ਤਲਾਬ ਬਣਾਉਣ ਦੀਆਂ ਕਨਸੋਆਂ ਮਿਲਣ ’ਤੇ ਬੁੱਧੀਜੀਵੀ ਵਰਗ ’ਚ ਚਿੰਤਾ ਪਾਈ ਜਾ ਰਹੀ ਹੈ। ਲੰਬਾ ਸਮਾਂ ਅੰਮ੍ਰਿਤਸਰ ’ਚ ਸਾਹਿਤਕ ਤੌਰ ’ਤੇ ਸਰਗਰਮ ਰਹਿਣ ਮਗਰੋਂ ਮੁਕਤਸਰ ਦੇ ਸਰਕਾਰੀ ਕਾਲਜ ਤੋਂ ਬਤੌਰ ਪ੍ਰਿੰਸੀਪਲ ਸੇਵਾਮੁਕਤ ਹੋਏ ਲੇਖਕ ਪ੍ਰੋ. ਲੋਕ ਨਾਥ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ 1577 ਵਿੱਚ ਕੀਤੀ ਸੀ, ਫਿਰ 1589 ਵਿੱਚ ਸਾਂਈ ਮੀਆਂ ਮੀਰ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਅਤੇ 1830 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦੀ ਸੇਵਾ ਕੀਤੀ। ਉਸ ਮਗਰੋਂ ਆਜ਼ਾਦੀ ਦੀਆਂ ਲਹਿਰਾਂ ਦੌਰਾਨ ਇਹ ਸ਼ਹਿਰ ਕਿਸੇ ਸਿਆਸਤ ਨਾਲ ਨਹੀਂ ਜੁੜਿਆ ਤਾਂ ਹੁਣ ਵੀ ਭਾਜਪਾ ਸਰਕਾਰ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਸਿਆਸੀਕਰਨ ਕਰਨਾ ਬਹੁਤ ਚਿੰਤਾਜਨਕ ਹੈ। ਉਨ੍ਹਾਂ ਨੇ ਬੁੱਧੀਜੀਵੀਆਂ ਤੇ ਆਮ ਲੋਕਾਂ ਨੂੰ ਇਸ ਦਾ ਵਿਰੋਧ ਕਰਨ ਤੇ ਕਿਸੇ ਵੀ ਹੀਲੇ ਅਜਿਹਾ ਨਾ ਹੋਣ ਦੇਣ ਦੀ ਅਪੀਲ ਕੀਤੀ।
ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨੇ ਇਸ ਯੋਜਨਾ ਨੂੰ ਮੰਦਭਾਗੀ ਦੱਸਦਿਆਂ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਇਸ ਨਾਲ ਕਿਸੇ ਸਮੇਂ ਵੀ ਤਣਾਅ ਪੈਦਾ ਹੋ ਸਕਦਾ ਹੈ। ਅੰਮ੍ਰਿਤਸਰ ’ਚ ਬਹੁਤ ਸਾਰੇ ਬੁੱਧੀਜੀਵੀ, ਸਾਹਿਤਕਾਰ, ਕਲਾਕਾਰ ਤੇ ਇਮਾਰਤਸਾਜ਼ੀ ਦੇ ਮਾਹਿਰ ਵੀ ਬੈਠੇ ਹਨ ਅਤੇ ਉਨ੍ਹਾਂ ਨਾਲ ਰਾਬਤਾ ਕਰਨ ਮਗਰੋਂ ਹੀ ਕੋਈ ਵਿਉਂਤਬੰਦੀ ਕਰਨੀ ਚਾਹੀਦੀ ਹੈ। ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ ਦੇ ਪ੍ਰੋ. ਪਰਮਜੀਤ ਸਿੰਘ ਢੀਂਗਰਾ (ਡਾ.) ਨੇ ਕਿਹਾ ਕਿ ਸਿੱਖ ਇਮਾਰਤਸਾਜ਼ੀ ਦਾ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਹੈ। ਹੁਣ ਜਦੋਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਤਾਂ ਇਸ ਤੱਥ ਨੂੰ ਧਿਆਨ ਵਿੱਚ ਰੱਖਿਆ ਜਾਣਾ ਜ਼ਰੂਰੀ ਹੈ। ਸਿੱਖ ਆਰਕੀਟੈਕਟ ਵਿੱਚ ਕਮਲ ਦਾ ਫੁੱਲ ਕਿਤੇ ਨਹੀਂ ਮਿਲਦਾ ਇਸ ਪਿੱਛੇ ਸਿਆਸਤ ਨਜ਼ਰ ਆਉਂਦੀ ਹੈ। ਅੰਮ੍ਰਿਤ ਸਰੋਵਰ ਦੀ ਆਪਣੀ ਵਿਲੱਖਣ ਦਿੱਖ ਤੇ ਪਛਾਣ ਹੈ ਮਾਡਲੀ ਸੂਝ ਉਥੋਂ ਹੀ ਲੈਣੀ ਚਾਹੀਦੀ ਹੈ।


Comments Off on ਰੇਲਵੇ ਸਟੇਸ਼ਨ ਦੇ ਸਿਆਸੀਕਰਨ ਖ਼ਿਲਾਫ਼ ਨਿੱਤਰੇ ਬੁੱਧੀਜੀਵੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.