ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਰਾਜਸਥਾਨ ’ਚ ਟਿੱਡੀ ਦਲ ਦੇ ਹਮਲੇ ਮਗਰੋਂ ਪੰਜਾਬ ’ਚ ਚੌਕਸੀ ਵਧਾਈ

Posted On January - 15 - 2020

ਰਾਜਿੰਦਰ ਕੁਮਾਰ
ਬੱਲੂਆਣਾ (ਅਬੋਹਰ), 14 ਜਨਵਰੀ

ਰਾਜਸਥਾਨ ਦੇ ਸਰਹੱਦੀ ਇਲਾਕੇ ਵਿਚ ਟਿੱਡੀ ਦਲ ਦੇ ਹਮਲੇ ਨੂੰ ਨਾਕਾਮ ਕਰਨ ਲਈ ਦਵਾਈ ਛਿੜਕਦੇ ਹੋਏ ਕਿਸਾਨ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਸਵੀਰ।

ਰਾਜਸਥਾਨ ਦੇ ਭਰਤਪੁਰ ਅਤੇ ਜੈਸਲਮੇਰ ਜ਼ਿਲ੍ਹਿਆਂ ਵਿਚ ਟਿੱਡੀ ਦਲ ਦੇ ਹਮਲੇ ਤੋਂ ਬਾਅਦ ਪੰਜਾਬ ਵਿਚ ਚੌਕਸੀ ਵਧਾ ਦਿੱਤੀ ਗਈ ਹੈ। ਪਾਕਿਸਤਾਨ ਨਾਲ ਲੱਗਦੇ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿਚ ਹਮਲਾ ਕਰਨ ਮਗਰੋਂ ਟਿੱਡੀ ਦਲ ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਵਿਚ ਵੀ ਪੁੱਜ ਗਿਆ। ਟਿੱਡੀ ਦਲ ਦੇ ਇਸ ਜ਼ਿਲ੍ਹੇ ਦੇ ਅਨੂਪਗੜ੍ਹ ਅਤੇ ਵਿਜੇ ਨਗਰ ਕਸਬਿਆਂ ਵਿਚ ਸਰਗਰਮ ਹੋਣ ਮਗਰੋਂ ਰਾਜਸਥਾਨ ਦੇ ਖੇਤੀਬਾੜੀ ਵਿਭਾਗ ਤੋਂ ਇਲਾਵਾ ਇਲਾਕੇ ਦੇ ਕਿਸਾਨ ਰਵਾਇਤੀ ਤਰੀਕੇ ਵਰਤ ਕੇ ਟਿੱਡੀ ਦਲ ਨਾਲ ਨਿੱਬੜਨ ਲਈ ਸਰਗਰਮ ਹੋ ਗਏ ਹਨ।
ਇਸੇ ਤਰ੍ਹਾਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਾਕਿਸਤਾਨ ਬਾਰਡਰ ਅਤੇ ਰਾਜਸਥਾਨ ਦੀ ਹੱਦ ਨਾਲ ਲੱਗਦੇ ਟੇਲ ਵਾਲੇ ਇਲਾਕਿਆਂ ਵਿਚ ਕਿਸਾਨ ਚੌਕਸ ਹੋ ਗਏ ਹਨ। ਸਰ੍ਹੋਂ ਦੀ ਖੜ੍ਹੀ ਫ਼ਸਲ ਨੂੰ ਟਿੱਡੀ ਦਲ ਤੋਂ ਬਚਾਉਣ ਲਈ ਕਿਸਾਨਾਂ ਨੇ ਰਵਾਇਤੀ ਤਰੀਕਾ ਅਪਣਾਉਂਦਿਆਂ ਪੀਪੇ, ਥਾਲੀਆਂ ਵਜਾਉਣ ਤੋਂ ਇਲਾਵਾ ਉੱਚੀ ਆਵਾਜ਼ ਵਿਚ ਮਿਊਜ਼ਿਕ ਦਾ ਪ੍ਰਬੰਧ ਕਰ ਲਿਆ ਹੈ ਤਾਂ ਕਿ ਅਚਨਚੇਤ ਹੋਣ ਵਾਲੇ ਟਿੱਡੀ ਦਲ ਦੇ ਹਮਲੇ ਤੋਂ ਫ਼ਸਲਾਂ ਨੂੰ ਬਚਾਇਆ ਜਾ ਸਕੇ। ਟਿੱਡੀ ਦਲ ਦੀ ਸਰਗਰਮੀ ਦੀ ਪੁਸ਼ਟੀ ਕਰਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਖੇਤੀਬਾੜੀ ਅਫ਼ਸਰ ਮਨਜੀਤ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਵਾਲੇ ਪਾਸਿਓਂ ਰਾਜਸਥਾਨ ਦੇ ਕੁਝ ਇਲਾਕਿਆਂ ਵਿਚ ਟਿੱਡੀ ਦੇ ਹਮਲੇ ਮਗਰੋਂ ਜ਼ਿਲ੍ਹੇ ਵਿਚ ਐਮਰਜੈਂਸੀ ਹਾਲਾਤ ਐਲਾਨ ਦਿੱਤੇ ਗਏ ਹਨ। ਟਿੱਡੀ ਦਲ ਤੋਂ ਬਚਾਅ ਲਈ ਸਬੰਧਤ ਦਵਾਈਆਂ ਦਾ ਸਟਾਕ ਰੱਖਣ ਦੀਆਂ ਹਦਾਇਤਾਂ ਦਵਾਈ ਨਿਰਮਾਤਾ ਕੰਪਨੀਆਂ ਨੂੰ ਦਿੱਤੀਆਂ ਗਈਆਂ ਹਨ। ਚੰਡੀਗੜ੍ਹ ਵਿਚ ਕੰਟਰੋਲ ਰੂਮ ਬਣਾਇਆ ਗਿਆ ਹੈ, ਜਿੱਥੇ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਟਿੱਡੀ ਦਲ ਦੀਆਂ ਸੰਭਾਵਿਤ ਸਰਗਰਮੀਆਂ ਬਾਬਤ ਰਿਪੋਰਟਾਂ ਦੇਣ ਦੇ ਨਾਲ ਨਾਲ ਰਾਜਸਥਾਨ ਸਰਕਾਰ ਨਾਲ ਵੀ ਰਾਬਤਾ ਕਾਇਮ ਕੀਤਾ ਹੋਇਆ ਹੈ। ਜ਼ਿਲ੍ਹੇ ਦੇ ਚਾਰ ਬਲਾਕਾਂ ਵਿਚ ਤਾਇਨਾਤ ਮਹਿਕਮੇ ਦੇ ਕਰੀਬ 100 ਮੁਲਾਜ਼ਮਾਂ ਨੂੰ ਪਿੰਡਾਂ ਵੱਲ ਕੂਚ ਕਰਨ ਲਈ ਕਿਹਾ ਗਿਆ ਹੈ।
ਉਧਰ, ਗੁਆਂਢੀ ਸੂਬੇ ਰਾਜਸਥਾਨ ਵਿਚ ਟਿੱਡੀ ਦਲ ਨੂੰ ਭਜਾਉਣ ਲਈ ਹੈਲੀਕਾਪਟਰ ਰਾਹੀਂ ਸਪਰੇਅ ਕਰਨ ਤੋਂ ਇਲਾਵਾ ਸਰਕਾਰ ਨੇ ਕਿਸਾਨਾਂ ਲਈ ਖ਼ਜ਼ਾਨੇ ਦੇ ਮੂੰਹ ਖੋਲ੍ਹ ਦਿੱਤੇ ਹਨ। ਸਰ੍ਹੋਂ, ਬਾਜਰੇ ਅਤੇ ਛੋਲਿਆਂ ਦੀ ਫ਼ਸਲ ਦੀ ਰਾਖੀ ਲਈ ਟਿੱਡੀ ਦਲ ਨੂੰ ਠਿਕਾਣੇ ਲਗਾਉਣ ਵਾਸਤੇ ਮੁਫ਼ਤ ਦਵਾਈਆਂ ਦੇਣ ਦਾ ਐਲਾਨ ਹੋ ਚੁੱਕਾ ਹੈ।


Comments Off on ਰਾਜਸਥਾਨ ’ਚ ਟਿੱਡੀ ਦਲ ਦੇ ਹਮਲੇ ਮਗਰੋਂ ਪੰਜਾਬ ’ਚ ਚੌਕਸੀ ਵਧਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.