ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਰਣਜੀ ਟਰਾਫ਼ੀ: ਪੰਜਾਬ ਖ਼ਿਲਾਫ਼ ਦਿੱਲੀ ਦਾ ਪੱਲੜਾ ਭਾਰੀ

Posted On January - 6 - 2020

ਮੁਹਾਲੀ, 5 ਜਨਵਰੀ

ਦਿੱਲੀ ਦੇ ਕੁੰਵਰ ਬਿਧੁੜੀ ਦੀ ਵਿਕਟ ਲੈਣ ਮਗਰੋਂ ਖ਼ੁਸ਼ ਹੁੰਦਾ ਹੋਇਆ ਪੰਜਾਬ ਦਾ ਅਰਸ਼ਦੀਪ ਸਿੰਘ। -ਫੋਟੋ: ਵਿੱਕੀ ਘਾਰੂ

ਨਿਤੀਸ਼ ਰਾਣਾ ਦੀ 92 ਦੌੜਾਂ ਦੀ ਪਾਰੀ ਮਗਰੋਂ ਤੇਜ਼ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦਿੱਲੀ ਨੇ ਪੰਜਾਬ ਖ਼ਿਲਾਫ਼ ਰਣਜੀ ਟਰਾਫ਼ੀ ਗਰੁੱਪ ‘ਏ’ ਮੈਚ ਵਿੱਚ ਅੱਜ ਇੱਥੇ ਆਪਣਾ ਪੱਲੜਾ ਭਾਰੀ ਰੱਖਿਆ। ਧਰੁਵ ਸ਼ੋਰੀ ਦੀਆਂ 96 ਦੌੜਾਂ ਮਗਰੋਂ ਰਾਣਾ ਨੇ ਵੀ ਠਰੰਮੇ ਵਾਲੀ ਬੱਲੇਬਾਜ਼ੀ ਕੀਤੀ। ਹੇਠਲੇ ਮੱਧ ਕ੍ਰਮ ਵਿੱਚ ਜੌਂਟੀ ਸਿੱਧੂ ਨੇ 41 ਅਤੇ ਲਲਿਤ ਯਾਦਵ ਨੇ 39 ਦੌੜਾਂ ਦਾ ਯੋਗਦਾਨ ਪਾਇਆ, ਜਿਸ ਨਾਲ ਦਿੱਲੀ ਨੇ ਪਹਿਲੀ ਪਾਰੀ ਵਿੱਚ 339 ਦੌੜਾਂ ਬਣਾ ਕੇ 26 ਦੌੜਾਂ ਦੀ ਲੀਡ ਹਾਸਲ ਕੀਤੀ।
ਪੰਜਾਬ ਨੇ ਪਹਿਲੀ ਪਾਰੀ ਵਿੱਚ 313 ਦੌੜਾਂ ਬਣਾਈਆਂ ਸਨ। ਪੰਜਾਬ ਦੀ ਦੂਜੀ ਪਾਰੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਨੇ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਚਾਰ ਵਿਕਟਾਂ ’ਤੇ 44 ਦੌੜਾਂ ਬਣਾਈਆਂ ਹਨ। ਪਹਿਲੀ ਪਾਰੀ ਵਿੱਚ ਅੰਪਾਇਰਾਂ ਨਾਲ ਬਹਿਸਣ ਕਾਰਨ ਵਿਵਾਦਾਂ ਵਿੱਚ ਘਿਰਿਆ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਸਿਰਫ਼ ਚਾਰ ਦੌੜਾਂ ਬਣਾ ਕੇ ਪੈਵਿਲੀਅਨ ਪਰਤ ਗਿਆ। ਉਸ ਨੂੰ ਸੁਬੋਧ ਭਾਟੀ ਨੇ ਤੀਜੇ ਓਵਰ ਵਿੱਚ ਆਊਟ ਕੀਤਾ। ਸਿਮਰਜੀਤ ਸਿੰਘ ਨੇ ਇਸ ਮਗਰੋਂ ਸਨਵੀਰ ਸਿੰਘ (11 ਦੌੜਾਂ) ਅਤੇ ਗੁਰਕੀਰਤ ਸਿੰਘ (15 ਦੌੜਾਂ) ਨੂੰ ਪੈਵਿਲੀਅਨ ਭੇਜਿਆ, ਜਦਕਿ ਕੁੰਵਰ ਬਿਧੁੜੀ ਨੇ ਅਨਮੋਲਪ੍ਰੀਤ ਸਿੰਘ ਨੂੰ ਖਾਤਾ ਵੀ ਨਹੀਂ ਖੋਲ੍ਹਣ ਦਿੱਤਾ। ਦਿਨ ਦੀ ਖੇਡ ਖ਼ਤਮ ਹੋਣ ਤੱਕ ਕਪਤਾਨ ਮਨਦੀਪ ਸਿੰਘ ਅੱਠ ਅਤੇ ਸ਼ਰਦ ਲੂੰਬਾ ਛੇ ਦੌੜਾਂ ’ਤੇ ਖੇਡ ਰਹੇ ਸਨ। ਪੰਜਾਬ ਚੌਥੇ ਦਿਨ ਸਿਰਫ਼ 18 ਦੌੜਾਂ ਨਾਲ ਅੱਗੇ ਚੱਲ ਰਿਹਾ ਹੈ।
ਦੂਜੇ ਪਾਸੇ ਜੈਪੁਰ ਵਿੱਚ ਰਾਜਸਥਾਨ ਨੇ ਅਸ਼ੋਕ ਮਨੇਰੀਆ ਦੀਆਂ 79 ਦੌੜਾਂ ਦੀ ਮਦਦ ਨਾਲ ਆਂਧਰਾ ਖ਼ਿਲਾਫ਼ ਆਪਣੀ ਦੂਜੀ ਪਾਰੀ ਵਿੱਚ ਅੱਠ ਵਿਕਟਾਂ ’ਤੇ 243 ਦੌੜਾਂ ਬਣਾ ਕੇ 137 ਦੌੜਾਂ ਦੀ ਲੀਡ ਹਾਸਲ ਕਰ ਲਈ। ਮਨੇਰੀਆ ਤੋਂ ਇਲਾਵਾ ਰਾਜੇਸ਼ ਬਿਸ਼ਨੋਈ ਨੇ 49 ਦੌੜਾਂ ਬਣਾਈਆਂ। ਕੋਲਕਾਤਾ ਵਿੱਚ ਚੱਲ ਰਹੇ ਮੈਚ ਦੌਰਾਨ ਤੀਜੇ ਦਿਨ ਵੀ ਖੇਡ ਪ੍ਰਭਾਵਿਤ ਰਹੀ ਅਤੇ ਸਿਰਫ਼ 45 ਓਵਰ ਹੀ ਸੁੱਟੇ ਜਾ ਸਕੇ। ਗੁਜਰਾਤ ਨੇ ਸੱਤ ਵਿਕਟਾਂ ’ਤੇ 169 ਦੌੜਾਂ ਬਣਾਈਆਂ ਹਨ। ਉਸ ਵੱਲੋਂ ਪ੍ਰਿਯੰਕ ਪੰਚਾਲ ਨੇ ਸਭ ਤੋਂ ਵੱਧ 40 ਦੌੜਾਂ ਦੀ ਪਾਰੀ ਖੇਡੀ, ਜਦਕਿ ਰਸ ਕਲਾਰੀਆ 33 ਦੌੜਾਂ ’ਤੇ ਖੇਡ ਰਹੇ ਹਨ। ਬੰਗਾਲ ਲਈ ਅਕਸ਼ਦੀਪ ਨੇ ਚਾਰ ਅਤੇ ਇਸ਼ਾਨ ਪੋਰੇਲ ਨੇ ਤਿੰਨ ਵਿਕਟਾਂ ਲਈਆਂ ਹਨ।
ਹੈਦਰਾਬਾਦ ਵਿੱਚ ਗਰੁੱਪ ‘ਏ’ ਦੇ ਮੈਚ ਵਿੱਚ ਹੀ ਕੇਰਲ ਨੇ ਆਪਣੀ ਦੂਜੀ ਪਾਰੀ ਵਿੱਚ ਸੱਤ ਵਿਕਟਾਂ ’ਤੇ 204 ਦੌੜਾਂ ਬਣਾ ਕੇ 140 ਦੌੜਾਂ ਦੀ ਲੀਡ ਹਾਸਲ ਕਰ ਲਈ। ਇਸ ਤੋਂ ਪਹਿਲਾਂ ਹੈਦਰਾਬਾਦ ਨੇ ਕੇਰਲ ਦੀਆਂ 164 ਦੌੜਾਂ ਦੇ ਜਵਾਬ ਵਿੱਚ ਆਪਣੀ ਪਹਿਲੀ ਪਾਰੀ ਵਿੱਚ 228 ਦੌੜਾਂ ਬਣਾਈਆਂ ਸਨ। -ਪੀਟੀਆਈ

ਸੈਨਾ ਨੇ ਮਹਾਰਾਸ਼ਟਰ ਨੂੰ ਪਾਰੀ ਅਤੇ 94 ਦੌੜਾਂ ਨਾਲ ਹਰਾਇਆ
ਨਵੀਂ ਦਿੱਲੀ: ਸੈਨਾ ਨੇ ਦਿਵੇਸ਼ ਪਠਾਨੀਆ ਅਤੇ ਸਚਿੱਦਾਨੰਦ ਪਾਂਡੇ ਦੀਆਂ ਪੰਜ-ਪੰਜ ਵਿਕਟਾਂ ਦੀ ਮਦਦ ਨਾਲ ਅੱਜ ਇੱਥੇ ਰਣਜੀ ਟਰਾਫ਼ੀ ਗਰੁੱਪ ‘ਸੀ’ ਮੈਚ ਵਿੱਚ ਤੀਜੇ ਦਿਨ ਮਹਾਰਾਸ਼ਟਰ ’ਤੇ ਪਾਰੀ ਅਤੇ 94 ਦੌੜਾਂ ਨਾਲ ਜਿੱਤ ਹਾਸਲ ਕੀਤੀ। ਪਹਿਲੀ ਪਾਰੀ ਵਿੱਚ ਸਿਰਫ਼ 44 ਦੌੜਾਂ ’ਤੇ ਢੇਰ ਹੋਣ ਵਾਲੀ ਮਹਾਰਾਸ਼ਟਰ ਦੀ ਟੀਮ ਨੇ ਦੂਜੀ ਪਾਰੀ ਵਿੱਚ ਸਵੇਰੇ ਪੰਜ ਵਿਕਟਾਂ ’ਤੇ 93 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ, ਪਰ ਇੱਕ ਦੌੜ ਲੈਣ ਮਗਰੋਂ ਟੀਮ ਨੇ ਨੌਸ਼ਾਦ ਐੱਸ ਸ਼ੇਖ (41 ਦੌੜਾਂ) ਦੀ ਵਿਕਟ ਗੁਆ ਲਈ। ਸਲਾਮੀ ਬੱਲੇਬਾਜ਼ ਮੁਰਤਜ਼ਾ ਟ੍ਰੰਕਵਾਲਾ ਕੱਲ੍ਹ ਰਿਟਾਇਰਡ ਹਰਟ ਹੋ ਗਿਆ ਸੀ। ਉਹ ਕ੍ਰੀਜ਼ ’ਤੇ ਉਤਰਿਆ, ਪਰ ਲੰਮੀ ਪਾਰੀ ਨਹੀਂ ਖੇਡ ਸਕਿਆ। ਮਹਾਰਾਸ਼ਟਰ ਦੀ ਪੂਰੀ ਟੀਮ ਦੂਜੀ ਪਾਰੀ ਵਿੱਚ 48.1 ਓਵਰਾਂ ਵਿੱਚ 147 ਦੌੜਾਂ ’ਤੇ ਢੇਰ ਹੋ ਗਈ। ਸੈਨਾ ਨੇ ਇਸ ਤਰ੍ਹਾਂ ਗਰੁੱਪ ‘ਸੀ’ ਵਿੱਚ ਦੂਜੀ ਜਿੱਤ ਦਰਜ ਕੀਤੀ ਅਤੇ ਸੱਤ ਅੰਕ ਆਪਣੀ ਝੋਲੀ ਵਿੱਚ ਪਾਏ। ਸੈਨਾ ਨੇ ਪਹਿਲੀ ਪਾਰੀ ਵਿੱਚ 285 ਦੌੜਾਂ ਬਣਾਈਆਂ ਸਨ। ਇਸੇ ਤਰ੍ਹਾਂ ਮੁੰਬਈ ਵਿੱਚ ਗਰੁੱਪ ‘ਬੀ’ ਮੈਚ ਵਿੱਚ ਕਰਨਾਟਕ ਨੇ ਹਰਫ਼ਨਮੌਲਾ ਪ੍ਰਦਰਸ਼ਨ ਦੀ ਬਦੌਲਤ ਮੁੰਬਈ ਨੂੰ ਢਾਈ ਦਿਨ ਦੇ ਅੰਦਰ ਪੰਜ ਵਿਕਟਾਂ ਨਾਲ ਕਰਾਰੀ ਸ਼ਿਕਸਤ ਦਿੱਤੀ। ਇਹ ਮੁੰਬਈ ਦੀ ਘਰੇਲੂ ਮੈਦਾਨ ’ਤੇ ਲਗਾਤਾਰ ਦੂਜੀ ਹਾਰ ਹੈ। ਇਸ ਤੋਂ ਪਹਿਲਾਂ ਉਸ ਨੂੰ ਰੇਲਵੇ ਤੋਂ ਹਾਰ ਝੱਲਣੀ ਪਈ ਸੀ। ਇਹ ਕਰਨਾਟਕ ਦੀ ਮੁੰਬਈ ਖ਼ਿਲਾਫ਼ 2013-14 ਸੈਸ਼ਨ ਨਾਲ ਚੌਥੀ ਜਿੱਤ ਹੈ। ਜਿੱਤ ਲਈ 126 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕਰਨਾਟਕ ਲਈ ਸਲਾਮੀ ਬੱਲੇਬਾਜ਼ ਆਰ ਸਮਰਥ (34 ਦੌੜਾਂ) ਅਤੇ ਦੇਵਦੱਤ ਪੱਡੀਕਲ (50 ਦੌੜਾਂ) ਨੇ ਮਜ਼ਬੂਤ ਸ਼ੁਰੂਆਤ ਕਰਵਾਈ। ਲੰਚ ਤੱਕ ਟੀਮ ਦਾ ਸਕੋਰ ਬਿਨਾਂ ਵਿਕਟ ਗੁਆਏ 77 ਦੌੜਾਂ ਸੀ, ਪਰ ਲੰਚ ਮਗਰੋਂ ਸ਼ੰਸ਼ਾਕ ਅਰਤਾਡੇ (52 ਦੌੜਾਂ ਦੇ ਕੇ ਚਾਰ ਵਿਕਟਾਂ) ਨੇ ਵਿਕਟਾਂ ਲੈ ਕੇ ਮਹਿਮਾਨਾਂ ਨੂੰ ਝਟਕੇ ਦਿੱਤੇ। ਸ਼੍ਰੇਅਸ ਗੋਪਾਲ ਅਤੇ ਬੀ ਆਰ ਸ਼ਰਤ ਟੀਮ ਨੂੰ ਜਿੱਤ ਤੱਕ ਲੈ ਗਏ। -ਪੀਟੀਆਈ


Comments Off on ਰਣਜੀ ਟਰਾਫ਼ੀ: ਪੰਜਾਬ ਖ਼ਿਲਾਫ਼ ਦਿੱਲੀ ਦਾ ਪੱਲੜਾ ਭਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.