ਹਰ ਧਰਮ ਦੇ ਲੋਕਾਂ ’ਚ ਉਮੜੀ ਤਾਂਘ ਆਜ਼ਾਦੀ ਦੀ !    ਦੁੱਖ ਦੀ ਗੱਠੜੀ !    ਕੈਨੇਡਾ ਦਾ ਪਾਣੀ ’ਚ ਘਿਰਿਆ ਸ਼ਹਿਰ ਵਿਕਟੋਰੀਆ !    ਝੂਠ ਨੀ ਮਾਏ ਝੂਠ... !    ਕੁਝ ਪਲ !    ਪੰਜਾਬੀ ਸਾਹਿਤ ਆਲੋਚਕ ਦੀ ਸਮੁੱਚੀ ਰਚਨਾਵਲੀ !    ਤਰਕ ਦਾ ਸੰਵਾਦ ਰਚਾਉਂਦੀ ਕਹਾਣੀ !    ਬਿਰਹਾ ਦਾ ਸੁਲਤਾਨ !    ਰਿਸ਼ਤਿਆਂ ਦੀ ਕਲਾਤਮਿਕ ਪੇਸ਼ਕਾਰੀ !    ਸੁਧਾਰ ਦਾ ਮਾਰਗ ਦੱਸਦੀ ਪੁਸਤਕ !    

ਮੋਹਨ ਬਾਗਾਨ ਨੇ ਪੰਜਾਬ ਐਫਸੀ ਦੀਆਂ ਆਸਾਂ ’ਤੇ ਫੇਰਿਆ ਪਾਣੀ

Posted On January - 15 - 2020

ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ’ਚ ਮੋਹਨ ਬਾਗਾਨ ਤੇ ਪੰਜਾਬ ਐੱਫਸੀ ਵਿਚਾਲੇ ਖੇਡੇ ਗਏ ਮੈਚ ਦੀ ਝਲਕ। -ਫੋਟੋ: ਹਿਮਾਂਸ਼ੂ ਮਹਾਜਨ

ਸਤਵਿੰਦਰ ਬਸਰਾ
ਲੁਧਿਆਣਾ, 14 ਜਨਵਰੀ
ਫੁੱਟਬਾਲ ਹੀਰੋ ਆਈ-ਲੀਗ ਤਹਿਤ ਗੁਰੂ ਨਾਨਕ ਸਟੇਡੀਅਮ ਵਿੱਚ ਮੋਹਨ ਬਾਗਾਨ ਅਤੇ ਪੰਜਾਬ ਦੀਆਂ ਟੀਮਾਂ ਵਿਚਕਾਰ ਰੋਮਾਂਚਕ ਮੁਕਾਬਲਾ ਖੇਡਿਆ ਗਿਆ ਜਿਸ ਵਿੱਚ ਉਮੀਦ ਮੁਤਾਬਕ ਦੋਵੇਂ ਹੀ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।
ਪੰਜਾਬ ਦੀ ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਰਵੱਈਆ ਅਪਣਾਉਂਦੇ ਹੋਏ ਮੋਹਨ ਬਾਗਾਨ ਨੂੰ ਚਿੰਤਾ ਵਿੱਚ ਪਾਈ ਰੱਖਿਆ। ਪਹਿਲੇ ਹਾਫ ਦੇ 20ਵੇਂ ਮਿੰਟ ਵਿੱਚ ਹੀ ਪੰਜਾਬ ਦੇ ਸਟਾਰ ਖਿਡਾਰੀ ਡੀਕਾ ਨੇ ਖੂਬਸੂਰਤ ਗੋਲ ਰਾਹੀਂ ਆਪਣੀ ਟੀਮ ਨੂੰ ਇੱਕ ਗੋਲ ਦੀ ਬੜ੍ਹਤ ਦਿਵਾ ਦਿੱਤੀ। ਇਸਤੋਂ ਬਾਅਦ ਵੀ ਮੋਹਨ ਬਾਗਾਨ ਦੇ ਮੁਕਾਬਲੇ ਪੰਜਾਬ ਦੀ ਟੀਮ ਨੇ ਗੋਲ ਕਰਨ ਦੇ ਜ਼ਿਆਦਾ ਵਧੀਆ ਮੂਵ ਬਣਾਏ ਪਰ ਉਹ ਉਨ੍ਹਾਂ ਨੂੰ ਗੋਲ ਵਿੱਚ ਤਬਦੀਲ ਨਹੀਂ ਕਰ ਸਕੀ। ਪਹਿਲੇ ਹਾਫ ਦੇ ਅਖੀਰ ਤੱਕ ਪੰਜਾਬ ਦੀ ਟੀਮ 1-0 ਨਾਲ ਅੱਗੇ ਰਹੀ। ਦੂਜੇ ਹਾਫ ਦੇ ਸ਼ੁਰੂ ਹੁੰਦਿਆਂ ਹੀ ਦੋਵੇਂ ਟੀਮਾਂ ਵੱਲੋਂ ਫਿਰ ਤੋਂ ਜਵਾਬੀ ਹਮਲੇ ਜਾਰੀ ਰੱਖੇ। ਆਖਰੀ ਪਲਾਂ ਵਿੱਚ ਪਹੁੰਚ ਚੁੱਕੇ ਮੈਚ ਵਿੱਚ ਪੰਜਾਬ ਦਾ ਪੱਖ ਪੂਰੀ ਤਰ੍ਹਾਂ ਹਾਵੀ ਨਜ਼ਰ ਆ ਰਿਹਾ ਸੀ ਪਰ 87ਵੇਂ ਮਿੰਟ ਵਿੱਚ ਮੋਹਨ ਬਾਗਾਨ ਦੇ ਖਿਡਾਰੀ ਸੂਬਾ ਬੋਸ ਨੇ ਪੰਜਾਬ ਦੀ ਡਿਫੈਂਸ ਵੱਲੋਂ ਕੀਤੀ ਗਲਤੀ ਦਾ ਫਾਇਦਾ ਉਠਾਉਂਦੇ ਹੋਏ ਗੋਲ ਕਰਕੇ ਪੰਜਾਬ ਦੇ ਖੇਮੇ ਵਿੱਚ ਖਲਬਲੀ ਮਚਾ ਦਿੱਤੀ ਅਤੇ ਲਗਭਗ ਨਿਸ਼ਚਿਤ ਲੱਗ ਰਹੀ ਹਾਰ ਤੋਂ ਆਪਣੀ ਟੀਮ ਨੂੰ ਬਚਾ ਕੇ ਲੀਗ ਟੇਬਲ ਵਿੱਚ ਨੰਬਰ ਇੱਕ ਉੱਤੇ ਕਾਇਮ ਰੱਖਿਆ। ਇਹ ਮੈਚ 1-1 ਨਾਲ ਡਰਾਅ ਰਹਿਣ ਦੇ ਬਾਅਦ ਦੋਵੇਂ ਹੀ ਟੀਮਾਂ ਨੂੰ 1 -1 ਅੰਕ ਮਿਲਿਆ। ਹੁਣ ਪੰਜਾਬ ਐੱਫਸੀ ਲੀਗ ਟੇਬਲ ਵਿੱਚ ਦੂੱਜੇ ਸਥਾਨ ਉੱਤੇ ਕਾਬਜ਼ ਹੋ ਗਿਆ।


Comments Off on ਮੋਹਨ ਬਾਗਾਨ ਨੇ ਪੰਜਾਬ ਐਫਸੀ ਦੀਆਂ ਆਸਾਂ ’ਤੇ ਫੇਰਿਆ ਪਾਣੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.