ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਮੋਤੀ ਮਹਿਲ ਪੁੱਜਣ ਲਈ ਬੇਰੁਜ਼ਗਾਰ ਹੈਲਥ ਵਰਕਰਾਂ ਦਾ ਜਥਾ ਤਿਆਰ

Posted On January - 13 - 2020

ਪਟਿਆਲਾ ’ਚ ਪੱਕਾ ਮੋਰਚਾ ਲਾ ਕੇ ਬੈਠੇ ਬੇਰੁਜ਼ਗਾਰ ਹੈਲਥ ਵਰਕਰ।

ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਜਨਵਰੀ
ਖਾਲੀ ਪਈਆਂ ਇੱਕ ਹਜ਼ਾਰ ਅਸਾਮੀਆਂ ’ਤੇ ਭਰਤੀ ਦੀ ਮੰਗ ਲਈ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ 13 ਜਨਵਰੀ ਨੂੰ ਗੁਪਤ ਤਰੀਕੇ ਨਾਲ਼ ਮੁੱਖ ਮੰਤਰੀ ਦੀ ਨਿੱਜੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵਿੱਚ ਪਹੁੰਚ ਕੇ ਲੋਹੜੀ ਮੰਗਣ ਦੇ ਕੀਤੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਵਰਕਰਾਂ ਦਾ ਪੰਦਰਾਂ ਮੈਂਬਰੀ ਗੁਪਤ ਜਥਾ ਤਿਆਰ ਕੀਤਾ ਗਿਆ ਹੈ। ਜਥੇ ਦੀ ਕੋਸ਼ਿਸ਼ ਹੋਵੇਗੀ ਕਿ ਉਹ ਹਰ ਹਾਲ ’ਚ ਮਹਿਲ ਦੇ ਗੇਟ ਤੱਕ ਜ਼ਰੂਰ ਅੱਪੜੇ। ਉਥੇ ਰੋਸ ਵਜੋਂ ਰੁਜ਼ਗਾਰ ਦੀ ਲੋਹੜੀ ਮੰਗੀ ਜਾਵੇਗੀ। ਇਸ ਗੁਪਤ ਕਾਰਵਾਈ ਦੀ ਅਗਵਾਈ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ ਕਰ ਰਹੇ ਹਨ।
ਯੂਨੀਅਨ ਦਾ ਤਰਕ ਹੈ ਕਿ ਕਾਫ਼ਲੇ ਦੇ ਰੂਪ ’ਚ ਤਾਂ ਪੁਲੀਸ ਘੇਰ ਲਵੇਗੀ, ਜਿਸ ਕਰਕੇ ਹੀ ਗੁਪਤ ਵਿਉਂਤਬੰਦੀ ਉਲੀਕੀ ਗਈ ਹੈ। ਵਰਕਰ ਮਿਸ਼ਨ ਨੂੰ ਅੰਜਾਮ ਦੇਣ ਲਈ ਭੇਸ ਬਦਲ ਕੇ ਵੀ ਜਾ ਸਕਦੇ ਹਨ। ਦੋ ਹਫ਼ਤਿਆਂ ਤੋਂ ਇਥੇ ਚੱਲ ਰਹੇ ਧਰਨੇ ਵਿਚ ਅੱਜ ਭਾਵੇਂ ਹੋਰ ਵਰਕਰ ਪੁੱਜੇ ਸਨ ਪਰ ਗ੍ਰਿਫ਼ਤਾਰੀ ਦੇ ਡਰੋਂ ਗੁਪਤ ਜਥੇ ਦੇ ਮੈਂਬਰਾਂ ਨੂੰ ਇਸ ਕੈਂਪ ਤੋਂ ਦੂਰ ਰੱਖਿਆ ਗਿਆ ਹੈ। ਸ੍ਰੀ ਢਿੱਲਵਾਂ ਦਾ ਕਹਿਣਾ ਸੀ ਕਿ ਇਹ ਐਕਸ਼ਨ ਸ਼ਾਂਤਮਈ ਹੋਵੇਗਾ। ਪ੍ਰਧਾਨ ਦਾ ਕਹਿਣਾ ਹੈ ਕਿ ਹੈਲਥ ਵਰਕਰਾਂ ਸਬੰਧੀ ਕੋਰਸ 2012 ਤੋਂ ਬੰਦ ਹੈ, ਜਿਸ ਕਰਕੇ ਮੰਗ ਹੈ ਕਿ ਕੋਰਸ ਕਰ ਚੁੱਕੇ ਸਮੂਹ ਵਰਕਰਾਂ ਨੂੰ ਉਮਰ ਹੱਦ ’ਚ ਪੰਜ ਸਾਲ ਦੀ ਛੋਟ ਦੇ ਦੇ ਭਰਤੀ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਅੱਠ ਦਸੰਬਰ ਨੂੰ ਮਹਿਲ ਵੱਲ ਮਾਰਚ ਤੋਂ ਪਹਿਲਾਂ ਹੀ ਵਰਕਰਾਂ ਨੂੰ ਚੁੱਕ ਕੇ ਥਾਣੇ ਡੱਕ ਦਿੱਤਾ ਗਿਆ ਸੀ। ਫੇਰ ਸਿਹਤ ਮੰਤਰੀ ਨੇ 30 ਦਸੰਬਰ ਨੂੰ ਭਰਤੀ ਦਾ ਇਸ਼ਤਿਹਾਰ ਜਾਰੀ ਕਰਨ ਦਾ ਵਾਅਦਾ ਕੀਤਾ ਸੀ ਪਰ ਅਜਿਹਾ ਨਾ ਹੋਣ ’ਤੇ ਹੀ ਹੁਣ ਦੋ ਹਫਤਿਆਂ ਤੋਂ ਮੁੜ ਧਰਨਾ ਜਾਰੀ ਹੈ।

ਪੁਲੀਸ ਨੇ ਮਹਿਲ ਦੁਆਲ਼ੇ ਵਧਾਈ ਚੌਕਸੀ
ਹੈਲਥ ਵਰਕਰਾਂ ਦੇ ਗੁਪਤ ਐਕਸ਼ਨ ਦੇ ਐਲਾਨ ਮਗਰੋਂ ਪੁਲੀਸ ਨੇ ਮੋਤੀ ਮਹਿਲ ਦੁਆਲ਼ੇ ਚੌਕਸੀ ਵਧਾ ਦਿੱਤੀ ਹੈ। ਐਤਵਾਰ ਰਾਤ ਹੀ ਇਥੇ ਪੁਲੀਸ ਹਰਕਤ ’ਚ ਆ ਗਈ। ਇਸ ਸਬੰਧੀ ਚਾਰ ਡੀਐੱਸਪੀਜ਼ ਤੇ ਕਈ ਥਾਣਾ ਮੁਖੀਆਂ ਦੀ ਅਗਵਾਈ ਹੇਠ ਫੋਰਸ ਤਾਇਨਾਤੀ ਰਹੇਗੀ। ਕਲੋਨੀਆਂ ਵਿਚਲੇ ਗੁਪਤ ਰਸਤਿਆਂ ’ਤੇ ਵੀ ਪਹਿਰਾ ਰਹੇਗਾ। ਮਹਿਲ ਵੱਲ ਜਾਣ ਵਾਲ਼ੇ ਹਰੇਕ ਵਿਅਕਤੀ ’ਤੇ ਨਿਗਾਹ ਰੱਖੀ ਜਾਵੇਗੀ, ਤਾਂ ਜੋ ਹੈਲਥ ਵਰਕਰਾਂ ਵੱਲੋਂ ਕੀਤੇ ਗਏ ਐਲਾਨ ਨੂੰ ਠੁੱਸ ਕੀਤਾ ਜਾ ਸਕੇ। ਇਹ ਪੁਲੀਸ ਲਈ ਇਮਤਿਹਾਨ ਦੀ ਘੜੀ ਹੈ। ਐਸਪੀ ਸਿਟੀ ਵਰੁਣ ਸ਼ਰਮਾ ਦਾ ਕਹਿਣਾ ਸੀ ਕਿ ਮਹਿਲ ਦੁਆਲੇ ਪੂਰੀ ਚੌਕਸੀ ਰਹੇਗੀ, ਜਿਸ ਤਹਿਤ ਸਾਰੇ ਲੋੜੀਂਦੇ ਸੁਰੱਖਿਆ ਪ੍ਰਬੰਧ ਕਰ ਲਏ ਗਏ ਹਨ।

 


Comments Off on ਮੋਤੀ ਮਹਿਲ ਪੁੱਜਣ ਲਈ ਬੇਰੁਜ਼ਗਾਰ ਹੈਲਥ ਵਰਕਰਾਂ ਦਾ ਜਥਾ ਤਿਆਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.