ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਮਹਾਰਾਣੀ ਨੇ ਪੋਤੇ ਹੈਰੀ ਤੇ ਮੇਘਨ ਨੂੰ ਸੱਦਿਆ

Posted On January - 13 - 2020

ਸ਼ਹਿਜ਼ਾਦਾ ਹੈਰੀ ਅਤੇ ਮੇਗਨ ਮਰਕਲ, ਮਹਾਰਾਣੀ ਐਲਿਜ਼ਾਬੈਥ

ਲੰਡਨ, 12 ਜਨਵਰੀ
ਬਰਤਾਨੀਆ ਦੇ ਪ੍ਰਿੰਸ ਹੈਰੀ ਅਤੇ ਉਸ ਦੀ ਪਤਨੀ ਮੇਘਨ ਵੱਲੋਂ ਸ਼ਾਹੀ ਪਰਿਵਾਰ ਦੀਆਂ ਜਿੰਮੇਵਾਰੀਆਂ ਚੁੱਕਣ ਤੋਂ ਦਿੱਤੇ ਜਵਾਬ ਕਾਰਨ ਪੈਦਾ ਹੋਏ ਸੰਕਟ ਦੇ ਨਿਬੇੜੇ ਲਈ ਮਹਾਰਾਣੀ ਐਲਿਜ਼ਾਬੈੱਥ ਦੋਇਮ ਅੱਜ ਆਪਣੇ ਪੋਤੇ ਅਤੇ ਪੋਤ ਨੂੰਹ ਨਾਲ ਆਹਮੋ ਸਾਹਮਣੀ ਮੀਟਿੰਗ ਕਰੇਗੀ ਤਾਂ ਜੋ ਇਸ ਸੰਕਟ ਦਾ ਕੋਈ ਸੌਖਾਲਾ ਹੱਲ ਨਿਕਲ ਸਕੇ। ਇਹ ਮੀਟਿੰਗ ਮਹਾਰਾਣੀ ਦੀ ਨੌਰਫੋਕ ਸਥਿਤ ਸੈਂਡਰਿੰਘਮ ਅਸਟੇਟ ਵਿੱਚ ਹੋਵੇਗੀ। ਮੀਟਿੰਗ ਵਿੱਚ ਡਿਊਕ ਆਫ ਸਸੈਕਸ ਪ੍ਰਿੰਸ ਹੈਰੀ, ਉਸ ਦਾ ਭਰਾ ਤੇ ਡਿਊਕ ਆਫ ਕੈਂਬਰਿਜ ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦਾ ਪਿਤਾ ਸ਼ਹਿਜ਼ਾਦਾ ਚਾਰਲਸ ਮਿਲ ਕੇ ਬੈਠਣਗੇ ਅਤੇ ਮੇਘਨ ਜੋ ਕਿ ਕੈਨੇਡਾ ਵਿੱਚ ਆਪਣੇ ਅੱਠ ਮਹੀਨੇ ਦੇ ਪੁੱਤਰ ਨਾਲ ਰਹਿ ਰਹੀ ਹੈ, ਫੋਨ ਉੱਤੇ ਮੀਟਿੰਗ ਵਿੱਚ ਹਿੱਸਾ ਲੈ ਸਕਦੀ ਹੈ। 93 ਸਾਲ ਪੁਰਾਣੇ ਸ਼ਾਹੀ ਪਰਿਵਾਰ ਵਿੱਚ ਪਹਿਲੀ ਵਾਰ ਹੈਰੀ ਦੇ ਨਾਲ ਆਹਮੋ ਸਾਹਮਣੇ ਮੀਟਿੰਗ ਹੋ ਰਹੀ ਹੈ, ਇਹ ਸਸੈਕਸ ਦਾ ਸੰਕਟ ਪੈਦਾ ਹੋਣ ਬਾਅਦ ਹੀ ਸੰਭਵ ਹੋਈ ਹੈ।ਇਸ ਮੀਟਿੰਗ ਵਿੱਚ ਜੇ ਹੈਰੀ ਅਤੇ ਮੇਘਨ ਸ਼ਾਹੀ ਪਰਿਵਾਰ ਦਾ ਆਪਣਾ ਰੁਤਬਾ ਮੁੜ ਤੋਂ ਹਾਸਲ ਕਰਦੇ ਹਨ ਤਾਂ ਹੈਰੀ ਅਤੇ ਮੇਘਨ ਦਾ ਭਵਿੱਖ ਦਾ ਰੋਲ ਤੈਅ ਹੋਵੇਗਾ। ਬੁੱਧਵਾਰ ਨੂੰ ਇਸ ਜੋੜੇ ਨੇ ਇਹ ਐਲਾਨ ਕਰਕੇ ਧਮਾਕਾ ਕਰ ਦਿੱਤਾ ਸੀ ਕਿ ਉਹ ਸ਼ਾਹੀ ਪਰਿਵਾਰ ਦੀ ਮੋਹਰੀ ਭੂਮਿਕਾ ਨਿਭਾਉਣ ਤੋਂ ਲਾਂਭੇ ਹੋ ਰਹੇ ਹਨ। ਇਨ੍ਹਾਂ ਦੇ ਸਮੇਂ ਵਿੱਚ ਬਰਤਾਨੀਆਂ ਤੇ ਉੱਤਰੀ ਅਮਰੀਕਾ ਵਿੱਚ ਪਾੜਾ ਪਿਆ ਹੈ। ਇਹ ਜੋੜਾ ਆਪਣੀ ਆਰਥਿਕ ਆਜ਼ਾਦੀ ਹਾਸਲ ਕਰਨੀ ਚਾਹੁੰਦਾ ਹੈ। ਜੇ ਇਹ ਜੋੜਾ ਆਪਣਾ ਸ਼ਾਹੀ ਰੁਤਬਾ ਤਿਆਗ ਦਿੰਦਾ ਹੈ ਤਾਂ ਇਨ੍ਹਾਂ ਉੱਤੇ ਟੈਕਸ ਨਿਜ਼ਾਮ ਲਾਗੂ ਹੋ ਜਾਵੇਗਾ।

-ਪੀਟੀਆਈ


Comments Off on ਮਹਾਰਾਣੀ ਨੇ ਪੋਤੇ ਹੈਰੀ ਤੇ ਮੇਘਨ ਨੂੰ ਸੱਦਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.