ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਮਦਨ ਲਾਲ ਤੇ ਗੰਭੀਰ ਦਾ ਸਲਾਹਕਾਰ ਕਮੇਟੀ ਮੈਂਬਰ ਬਣਨਾ ਤੈਅ

Posted On January - 13 - 2020

ਨਵੀਂ ਦਿੱਲੀ, 12 ਜਨਵਰੀ
ਵਿਸ਼ਵ ਕੱਪ ਜੇਤੂ ਸਾਬਕਾ ਭਾਰਤੀ ਖਿਡਾਰੀ ਮਦਨ ਲਾਲ ਅਤੇ ਗੌਤਮ ਗੰਭੀਰ ਦਾ ਬੀਸੀਸੀਆਈ ਦਾ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਦਾ ਮੈਂਬਰ ਬਣਨਾ ਲਗਪਗ ਤੈਅ ਹੋ ਗਿਆ ਹੈ, ਜੋ 2020 ਤੋਂ ਚਾਰ ਸਾਲ ਦੇ ਕਾਰਜਕਾਲ ਲਈ ਚੋਣ ਕਮੇਟੀਆਂ ਨੂੰ ਚੁਣੇਗੀ। ਕਮੇਟੀ ਵਿੱਚ ਭਾਰਤੀ ਮਹਿਲਾ ਟੀਮ ਦੀ ਸਾਬਕਾ ਖਿਡਾਰਨ ਸੁਲਕਸ਼ਣਾ ਨਾਈਕ ਤੀਜੀ ਮੈਂਬਰ ਹੋ ਸਕਦੀ ਹੈ। ਮੁੰਬਈ ਦੀ ਨਾਈਕ ਨੇ ਦੋ ਟੈਸਟ ਅਤੇ 46 ਇੱਕ ਰੋਜ਼ਾ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਗੁਪਤਤਾ ਦੀ ਸ਼ਰਤ ’ਤੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਮਦਨ ਲਾਲ, ਗੌਤਮ ਗੰਭੀਰ ਦਾ ਸੀਏਸੀ ਮੈਂਬਰ ਬਣਨਾ ਲਗਪਗ ਤੈਅ ਹੈ।’’ ਭਾਰਤ ਨੂੰ 1983 ਵਿਸ਼ਵ ਕੱਪ ਜੇਤੂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਦਨ ਲਾਲ ਸਭ ਤੋਂ ਸੀਨੀਅਰ ਮੈਂਬਰ ਹੋਣ ਦੇ ਨਾਤੇ ਇਸ ਕਮੇਟੀ ਵਿੱਚ ਪ੍ਰਮੁੱਖ ਹੋਣਗੇ, ਜਦਕਿ ਸਾਲ 2011 ਵਿੱਚ ਟੀਮ ਨੂੰ ਵਿਸ਼ਵ ਜੇਤੂ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲਾ ਗੰਭੀਰ ਅਤੇ ਤੀਜਾ ਮੈਂਬਰ ਉਨ੍ਹਾਂ ਦਾ ਸਹਾਇਕ ਹੋਵੇਗਾ।
ਮਦਨ ਲਾਲ ਤੋਂ ਜਦੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਮੇਰੇ ਲਈ ਇਸ ’ਤੇ ਅਧਿਕਾਰਤ ਪ੍ਰਤੀਕਿਰਿਆ ਦੇਣਾ ਸਹੀ ਹੋਵੇਗਾ ਜਾਂ ਨਹੀਂ ਕਿਉਂਕਿ ਬੀਸੀਸੀਆਈ ਨੇ ਹਾਲੇ ਐਲਾਨ ਨਹੀਂ ਕੀਤਾ।’’ ਮਦਨ ਲਾਲ ਨੇ ਭਾਰਤ ਲਈ 1974 ਤੋਂ 1987 ਤੱਕ 39 ਟੈਸਟ ਅਤੇ 67 ਇੱਕ ਰੋਜ਼ਾ ਖੇਡੇ ਹਨ, ਜਿਸ ਵਿੱਚ ਵਿਸ਼ਵ ਕੱਪ ਦੇ ਫਾਈਨਲ ਵਿੱਚ ਤਿੰਨ ਵਿਕਟਾਂ ਲੈਣ ਦਾ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਯਾਦਗਾਰ ਪ੍ਰਦਰਸ਼ਨ ਹੈ। ਮਦਨ ਲਾਲ ਦਾ ਇੱਕ ਟੈਲੀਵਿਜ਼ਨ ਚੈਨਲ ਨਾਲ ਸਮਝੌਤਾ ਹੈ, ਅਜਿਹੇ ਵਿੱਚ ਹਿੱਤਾਂ ਦੇ ਟਕਰਾਅ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ, ‘‘ਪਹਿਲਾਂ ਮੈਨੂੰ ਨਿਯੁਕਤੀ ਪੱਤਰ ਤਾਂ ਮਿਲ ਲੈਣ ਦਿਓ। ਸਾਫ਼ ਹੈ ਕਿ ਉਸ ਵਿੱਚ ਦਿਸ਼ਾ-ਨਿਰਦੇਸ਼ਾਂ ਦੀਆਂ ਸ਼ਰਤਾਂ ਹੋਣਗੀਆਂ।’’ ਸੂਤਰ ਤੋਂ ਜਦੋਂ ਇਸ ਅਹੁਦੇ ਲਈ ਮਦਨ ਲਾਲ ਦੀ ਸਹਿਮਤੀ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ‘‘ਹਾਂ, ਉਨ੍ਹਾਂ ਨੇ ਮਦਨ ਲਾਲ ਤੋਂ ਇਸ ਦੀ ਮਨਜ਼ੂਰੀ ਮੰਗੀ ਸੀ ਅਤੇ ਉਨ੍ਹਾਂ ਕਿਹਾ ਕਿ ਸੀਏਸੀ ’ਚ ਹੋਣਾ ਉਸ ਲਈ ਮਾਣ ਵਾਲੀ ਗੱਲ ਹੋਵੇਗੀ।’’
ਕਮੇਟੀ ਦੇ ਸਿਰਫ਼ ਇੱਕ ਵਾਰ ਮੀਟਿੰਗ ਕਰਨ ਦੀ ਸੰਭਾਵਨਾ ਹੈ ਕਿਉਂਕਿ ਸੀਨੀਅਰ ਚੋਣ ਕਮੇਟੀ ਵਿੱਚ ਕਾਰਜਕਾਲ ਪੂਰਾ ਕਰ ਚੁੱਕੇ ਦੋ ਮੈਂਬਰਾਂ ਦੀ ਥਾਂ ਲੈਣ ਵਾਲਿਆਂ ਨੂੰ ਚੁਣਨਾ ਹੋਵੇਗਾ। ਕਮੇਟੀ ਨੂੰ ਮੌਜੂਦਾ ਪ੍ਰਧਾਨ ਐੱਮਐੱਸਕੇ ਪ੍ਰਸਾਦ (ਦੱਖਣੀ ਖੇਤਰ) ਅਤੇ ਗਗਨ ਖੋੜਾ (ਕੇਂਦਰੀ ਖੇਤਰ) ਦੇ ਬਦਲ ਨੂੰ ਲੱਭਣਾ ਹੋਵੇਗਾ। ਸਰਨਦੀਪ ਸਿੰਘ (ਉਤਰ), ਦੇਵਾਂਗ ਗਾਂਧੀ (ਪੂਰਬ) ਅਤੇ ਜਤਿਨ ਪਰਾਂਜਪੇ (ਪੱਛਮ) ਦੇ ਚਾਰ ਸਾਲ ਦੇ ਕਾਰਜਕਾਲ ਵਿੱਚ ਅਜੇ ਇੱਕ ਸਾਲ ਪਿਆ ਹੈ। ਜੂਨੀਅਰ ਚੋਣ ਪੈਨਲ ਵਿੱਚ ਵੀ ਬਦਲਾਅ ਹੋਣਗੇ। -ਪੀਟੀਆਈ


Comments Off on ਮਦਨ ਲਾਲ ਤੇ ਗੰਭੀਰ ਦਾ ਸਲਾਹਕਾਰ ਕਮੇਟੀ ਮੈਂਬਰ ਬਣਨਾ ਤੈਅ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.