ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਭੈਰੋਮਾਜਰਾ ’ਚ ਧੀਆਂ ਦੀ ਲੋਹੜੀ ਮਨਾਈ

Posted On January - 18 - 2020

ਪਿੰਡ ਭੈਰੋਮਾਜਰਾ ਵਿਚ ਲੜਕੀਆਂ ਨੂੰ ਸਟੇਸ਼ਨਰੀ ਵੰਡੇ ਜਾਣ ਦਾ ਦ੍ਰਿਸ਼।

ਸੰਜੀਵ ਬੱਬੀ
ਚਮਕੌਰ ਸਾਹਿਬ, 17 ਜਨਵਰੀ
ਪਿੰਡ ਭੈਰੋਮਾਜਰਾ ਦੀ ਪੰਚਾਇਤ ਨੇ ਸਮਾਜ ਵਿੱਚ ਲੜਕੀਆਂ ਪ੍ਰਤੀ ਸੋਚ ਬਦਲਣ ਦੇ ਉਦੇਸ਼ ਹਿਤ ਸਰਕਾਰੀ ਸਕੂਲ ਅਤੇ ਆਂਗਣਵਾੜੀ ਸੈਂਟਰ ਵਿੱਚ ਬਲਾਕ ਪੱਧਰ ’ਤੇ ਲੋਹੜੀ ਦਾ ਤਿਉਹਾਰ ਮਨਾਇਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸਿੱਖਿਆ ਵਿਭਾਗ ਦੀ ਡਿਪਟੀ ਡਾਇਰੈਕਟਰ ਹਰਭੂਪਿੰਦਰ ਕੌਰ, ਸੀਡੀਪੀਓ ਚਰਨਜੀਤ ਕੌਰ ਤੇ ਸਾਬਕਾ ਡਿਪਟੀ ਡਾਇਰੈਕਟਰ ਸੰਗਤ ਸਿੰਘ ਲੌਂਗੀਆ ਸ਼ਾਮਲ ਹੋਏ। ਉਨ੍ਹਾਂ ਸਾਂਝੇ ਤੌਰ ’ਤੇ ਪਿੰਡ ਦੇ ਪੰਚਾਇਤ ਮੈਂਬਰਾਂ ਦੀ ਇਸ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਕਿ ਲੜਕੀਆਂ ਮਨੋਬਲ ਉੱਚਾ ਹੋ ਸਕੇ। ਪਿੰਡ ਦੀ ਸਰਪੰਚ ਰਾਜਵਿੰਦਰ ਕੌਰ ਨੇ ਲੋਹੜੀ ਬਾਲਣ ਦੀ ਰਸਮ ਅਦਾ ਕਰਦਿਆਂ ਕਿਹਾ ਕਿ ਹੁਣ ਲੜਕੀਆਂ ਹਰੇਕ ਕੰਮ ਵਿੱਚ ਲੜਕਿਆਂ ਨਾਲੋ ਅੱਗੇ ਹੋ ਕੇ ਕੰਮ ਕਰ ਰਹੀਆਂ ਹਨ, ਜਿਸ ਤੇ ਹੁਣ ਲੜਕੀਆਂ ਕਿਸੇ ’ਤੇ ਬੋਝ ਨਹੀਂ ਹਨ। ਇਸ ਤੋਂ ਬਾਅਦ ਪੰਚਾਇਤ ਮੈਂਬਰਾਂ ਵੱਲੋਂ ਨਵਜੰਮੀਆਂ ਲੜਕੀਆਂ ਨੂੰ ਚਾਂਦੀ ਦੇ ਕੰਗਣ ਅਤੇ ਸਕੂਲ ਲੜਕੀਆਂ ਨੂੰ ਸਟੇਸ਼ਨਰੀ ਵੀ ਵੰਡੀ ਗਈ। ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸਕੂਲ ਅਧਿਆਪਕ ਸਾਰਿਕਾ ਨੇ ਸਮਾਗਮ ਦੌਰਾਨ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਇਸ ਮੌਕੇ ਪ੍ਰਿੰਸੀਪਲ ਅਵਤਾਰ ਸਿੰਘ ਬੇਲਾ, ਆਂਗਨਵਾੜੀ ਸੁਪਰਵਾਈਜ਼ਰ ਮਹਿੰਦਰ ਕੌਰ, ਹਰਮਿੰਦਰ ਸਿੰਘ, ਜਸਵੀਰ ਕੌਰ, ਗੁਰਮੁੱਖ ਸਿੰਘ ਲੌਂਗੀਆ, ਜਸਵਿੰਦਰਪਾਲ ਸਿੰਘ, ਅਧਿਆਪਕ ਪਰਮਿੰਦਰ ਸਿੰਘ, ਪੰਚਾਇਤ ਸਕੱਤਰ ਰਾਮਜੀਤ ਸਿੰਘ, ਅਮਰਜੀਤ ਕੌਰ, ਗੁਰਮੀਤ ਕੌਰ, ਬਲਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਦਵਿੰਦਰ ਸਿੰਘ ਲੌਂਗੀਆ, ਰਾਜਿੰਦਰ ਸਿੰਘ, ਗੁਰਿੰਦਰ ਕੌਰ ਅਤੇ ਪਰਵੀਨ ਕੁਮਾਰੀ ਹਾਜ਼ਰ ਸਨ।


Comments Off on ਭੈਰੋਮਾਜਰਾ ’ਚ ਧੀਆਂ ਦੀ ਲੋਹੜੀ ਮਨਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.