ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਭਾਸ਼ਾ ਵਿਭਾਗ ਵੱਲੋਂ ‘ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ-2016’ ਦਾ ਐਲਾਨ

Posted On January - 18 - 2020

ਰਵੇਲ ਸਿੰਘ ਭਿੰਡਰ
ਪਟਿਆਲਾ, 17 ਜਨਵਰੀ
ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ-2016’ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਭਾਗ ਵੱਲੋਂ 2015 ਦੌਰਾਨ ਛਪੀਆਂ ਪੰਜਾਬੀ, ਹਿੰਦੀ ਅਤੇ ਉਰਦੂ ਦੀਆਂ ਪੁਸਤਕਾਂ ਦੀ ਮੁਲਾਂਕਣ ਮਗਰੋਂ ਚੋਣ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਨ੍ਹਾਂ ਪੁਸਤਕ ਪੁਰਸਕਾਰਾਂ ’ਚ ਕਿਰਪਾਲ ਕਜ਼ਾਕ ਦੀ ਪੁਸਤਕ ‘ਲੋਕ ਧਰਮੀ ਮੰਚ ਸਿਧਾਂਤ ਤੇ ਵਿਹਾਰ’ ਨੂੰ ਵੀ ਚੁਣਿਆ ਗਿਆ ਹੈ। ਦੱਸਣਯੋਗ ਹੈ ਕਿ ਕਿਰਪਾਲ ਕਜ਼ਾਕ ਦੀ ‘ਅੰਤਹੀਣ’ ਪੁਸਤਕ ਨੂੰ ਲੰਘੇ ਦਿਨੀਂ ਸਾਹਿਤ ਅਕਾਦਮੀ ਦਿੱਲੀ ਵੱਲੋਂ ਵੀ ਪੁਰਸਕਾਰ ਲਈ ਚੁਣਿਆ ਗਿਆ ਸੀ। ਦੱਸਣਯੋਗ ਹੈ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਹਰ ਸਾਲ ਪੰਜਾਬੀ, ਹਿੰਦੀ, ਉਰਦੂ ਅਤੇ ਸੰਸਕ੍ਰਿਤ ਦੇ ਸਰਵੋਤਮ ਸਾਹਿਤਕ ਪੁਸਤਕ ਮੁਕਾਬਲਿਆਂ ਸਬੰਧੀ ਲੇਖਕਾਂ ਤੋਂ ਪੁਸਤਕਾਂ ਦੀ ਮੰਗ ਕੀਤੀ ਜਾਂਦੀ ਹੈ। ਪ੍ਰਾਪਤ ਪੁਸਤਕਾਂ ਦੇ ਮੁਲਾਂਕਣ ਉਪਰੰਤ ਸਰਵੋਤਮ ਪੁਸਤਕਾਂ ਨੂੰ ਐਵਾਰਡ ਦਿੱਤੇ ਜਾਂਦੇ ਹਨ। ਵਿਭਾਗ ਦੀ ਡਾਇਰੈਕਟਰ ਕਰਮਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਇਨਾਮਾਂ ਵਿਚ 21 ਹਜ਼ਾਰ ਰੁਪਏ ਦੀ ਨਕਦ ਰਕਮ ਤੋਂ ਇਲਾਵਾ ਪਲੇਕ, ਸ਼ਾਲ ਵੀ ਭੇਟ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਾਲ 2015 ਦੌਰਾਨ ਪ੍ਰਕਾਸ਼ਿਤ ਪੁਸਤਕਾਂ ਦੇ ਮੁਲਾਂਕਣ ਉਪਰੰਤ ਜਿਹੜੀਆਂ ਪੁਸਤਕਾਂ ਵੱਖ-ਵੱਖ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ-2016 ਲਈ ਚੁਣੀਆਂ ਗਈਆਂ ਹਨ, ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ। ਵਿਧਾ ਪੰਜਾਬੀ ’ਚੋਂ: ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਪੁਰਸਕਾਰ (ਕਵਿਤਾ) ਲਈ ਹਰਮਨਜੀਤ ਸਿੰਘ ਦੀ ਲਿਖੀ ਪੁਸਤਕ ‘ਰਾਣੀ ਤੱਤ ਸੌਹਿਲੇ ਧੂੜ ਮਿੱਟੀ ਕੇ’ ਨੂੰ ਜਦੋਂਕਿ ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ/ ਸਫ਼ਰਨਾਮਾ) ਪ੍ਰਿੰਸੀਪਲ ਪਰਵਿੰਦਰ ਸਿੰਘ ਦੀ ਪੁਸਤਕ ‘ਅਧਿਆਪਨ ਇੱਕ ਸਫ਼ਰ’, ਐੱਮਐੱਸ ਰੰਧਾਵਾ ਪੁਰਸਕਾਰ (ਗਿਆਨ ਸਾਹਿਤ) ਡਾ. ਸੁਖਦਿਆਲ ਸਿੰਘ ਦੀ ਪੁਸਤਕ ‘ਪੰਜ ਦਰਿਆਵਾਂ ਦਾ ਸ਼ੇਰ: ਮਹਾਰਾਜਾ ਰਣਜੀਤ ਸਿੰਘ’ ਨੂੰ, ਈਸ਼ਵਰ ਚੰਦਰ ਨੰਦਾ ਪੁਰਸਕਾਰ (ਨਾਟਕ/ਇਕਾਂਗੀ) ਨਿਰਮਲ ਜੌੜਾ ਦੀ ਲਿਖੀ ਪੁਸਤਕ ‘ਸੌਦਾਗਰ’ ਨੂੰ, ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ- ਟੀਕਾਕਾਰੀ-ਕੋਸ਼ਕਾਰੀ) ਲਈ ਗੁਰਮੇਲ ਸਿੰਘ ਬੌਡੇ ਦੀ ਪੁਸਤਕ ‘ਧਰੂ ਤਾਰੇ ਨੂੰ’, ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ) ਪ੍ਰੋ. ਕਿਰਪਾਲ ਕਜ਼ਾਕ ਦੀ ਪੁਸਤਕ ‘ਲੋਕ ਧਰਮੀ ਮੰਚ ਸਿਧਾਂਤ ਤੇ ਵਿਹਾਰ ਨੂੰ’, ਤੇਜਾ ਸਿੰਘ ਪੁਰਸਕਾਰ (ਸੰਪਾਦਨ) ਡਾ. ਧਨਵੰਤ ਕੌਰ ਦੀ ਪੁਸਤਕ ਨੂੰ ‘ਪ੍ਰੋ. ਪੂਰਨ ਸਿੰਘ ਕਾਵਿ ਰਚਨਾਵਲੀ’ ਨੂੰ, ਇਸੇ ਤਰ੍ਹਾਂ ਗੁਰੂ ਹਰਿ ਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ) ਜਗਦੀਪ ਸਿੰਘ ਜਵਾਹਕੇ ਦੀ ਪੁਸਤਕ ‘ਉਹ ਮੈਂ ਹੀ ਸੀ’ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ


Comments Off on ਭਾਸ਼ਾ ਵਿਭਾਗ ਵੱਲੋਂ ‘ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ-2016’ ਦਾ ਐਲਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.