ਫੁਟਬਾਲ: ਨਵੀਂ ਮੁੰਬਈ ’ਚ ਹੋਵੇਗਾ ਮਹਿਲਾ ਅੰਡਰ-17 ਵਿਸ਼ਵ ਕੱਪ ਦਾ ਫਾਈਨਲ !    ਅਨੁਸ਼ਾਸਨ ਪਿੱਛੇ ਲੁਕੇ ਖ਼ਤਰਨਾਕ ਇਰਾਦੇ !    ਸਾਕਾ ਨਨਕਾਣਾ ਸਾਹਿਬ !    ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ !    ਗੰਗਸਰ ਜੈਤੋ ਦਾ ਮੋਰਚਾ !    ਸ਼੍ਰੋਮਣੀ ਕਮੇਟੀ ਵਿਚ ਵੱਡਾ ਪ੍ਰਬੰਧਕੀ ਫੇਰਬਦਲ !    ਪਰਗਟ ਸਿੰਘ ਦੀ ਕੈਪਟਨ ਨਾਲ ਮੁਲਾਕਾਤ ਅੱਜ !    ਕਰੋਨਾਵਾਇਰਸ: ਚੀਨ ਵਿੱਚ ਮੌਤਾਂ ਦੀ ਗਿਣਤੀ 1,800 ਟੱਪੀ !    ਲੰਡਨ ਵਿੱਚ ‘ਸ਼ੇਮ, ਸ਼ੇਮ ਪਾਕਿਸਤਾਨ’ ਦੇ ਨਾਅਰੇ ਲੱਗੇ !    ਕੋਰੇਗਾਓਂ-ਭੀਮਾ ਹਿੰਸਾ ਦੀ ਜਾਂਚ ਕੇਂਦਰ ਨੂੰ ਨਹੀਂ ਸੌਂਪਾਂਗੇ: ਠਾਕਰੇ !    

ਭਾਰਤ ਤੇ ਆਸਟਰੇਲੀਆ ਵਿਚਾਲੇ ‘ਕਰੋ ਜਾਂ ਮਰੋ’ ਵਾਲਾ ਮੈਚ ਅੱਜ

Posted On January - 17 - 2020

ਰਾਜਕੋਟ ਵਿੱਚ ਵੀਰਵਾਰ ਨੂੰ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ’ਚ ਅਭਿਆਸ ਸੈਸ਼ਨ ਦੌਰਾਨ ਭਾਰਤੀ ਟੀਮ ਦੇ ਖਿਡਾਰੀ। -ਫੋਟੋ: ਪੀਟੀਆਈ

ਰਾਜਕੋਟ, 16 ਜਨਵਰੀ
ਪਹਿਲੇ ਇਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਬੱਲੇਬਾਜ਼ੀ ਕ੍ਰਮ ’ਚ ਹੇਠਾਂ ਉਤਰਨ ਦਾ ਫ਼ੈਸਲਾ ਗ਼ਲਤ ਸਾਬਿਤ ਹੋਣ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਆਸਟਰੇਲੀਆ ਖ਼ਿਲਾਫ਼ ਸ਼ੁੱਕਰਵਾਰ ਨੂੰ ਦੂਜੇ ਇਕ ਰੋਜ਼ਾ ਕ੍ਰਿਕਟ ਮੈਚ ਵਿੱਚ ਆਪਣੇ ਨਿਯਮਤ ਕ੍ਰਮ ਤੀਜੇ ਨੰਬਰ ’ਤੇ ਹੀ ਉਤਰੇਗਾ।
ਆਸਟਰੇਲੀਆ ਨੇ ਮੁੰਬਈ ਵਿੱਚ ਪਹਿਲਾ ਮੈਚ 10 ਵਿਕਟਾਂ ਨਾਲ ਜਿੱਤ ਕੇ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਡੇਵਿਡ ਵਾਰਨਰ ਤੇ ਆਰੋਨ ਫਿੰਚ ਨੇ ਉਸ ਮੈਚ ਵਿੱਚ ਸੈਂਕੜੇ ਬਣਾਏ ਸਨ। ਫਾਰਮ ਵਿੱਚ ਚੱਲ ਰਹੇ ਤਿੰਨੋਂ ਸਲਾਮੀ ਬੱਲੇਬਾਜ਼ਾਂ ਰੋਹਿਤ ਸ਼ਰਮਾ, ਸ਼ਿਖਰ ਧਵਨ ਤੇ ਕੇ.ਐੱਲ. ਰਾਹੁਲ ਨੂੰ ਟੀਮ ਵਿੱਚ ਜਗ੍ਹਾ ਦੇਣ ਲਈ ਕੋਹਲੀ ਬੱਲੇਬਾਜ਼ੀ ਕ੍ਰਮ ਵਿੱਚ ਹੇਠਾਂ ਉਤਰਿਆ ਪਰ ਨਾਕਾਮ ਰਿਹਾ। ਸਲਾਮੀ ਬੱਲੇਬਾਜ਼ ਧਵਨ ਨੇ ਬਾਅਦ ਵਿੱਚ ਕਿਹਾ ਕਿ ਟੀਮ ਪ੍ਰਬੰਧਨ ਦੇ ਕਹਿਣ ’ਤੇ ਉਹ ਕਿਸੇ ਵੀ ਕ੍ਰਮ ’ਤੇ ਖੇਡਣ ਲਈ ਤਿਆਰ ਹੈ ਅਤੇ ਕੋਹਲੀ ਨੂੰ ਤੀਜੇ ਨੰਬਰ ’ਤੇ ਹੀ ਉਤਰਨਾ ਚਾਹੀਦਾ ਹੈ। ਰਿਸ਼ਭ ਪੰਤ ਤੇ ਬਾਹਰ ਹੋਣ ਕਰ ਕੇ ਦੂਜੇ ਮੈਚ ਵਿੱਚ ਰਾਹੁਲ ਹੀ ਵਿਕਟਕੀਪਿੰਗ ਕਰੇਗਾ। ਪਿਛਲੇ ਮੈਚ ਵਾਂਗ ਰੋਹਿਤ ਤੇ ਧਵਨ ਪਾਰੀ ਦਾ ਆਗਾਜ਼ ਕਰ ਸਕਦੇ ਹਨ। ਧਵਨ ਨੇ 91 ਗੇਂਦਾਂ ’ਚ 74 ਦੌੜਾਂ ਦੀ ਪਾਰੀ ਖੇਡੀ ਸੀ। ਚੌਥੇ ਨੰਬਰ ਲਈ ਰਾਹੁਲ ਅਤੇ ਸ਼੍ਰੇਅਸ ਅਈਅਰ ਵਿੱਚੋਂ ਇਕ ਦੀ ਚੋਣ ਹੋਵੇਗੀ ਕਿਉਂਕਿ ਅਈਅਰ ਪਿਛਲੇ ਮੈਚ ਵਿੱਚ ਨਹੀਂ ਚੱਲ ਸਕਿਆ। ਪੰਤ ਦੀ ਗੈਰ ਮੌਜੂਦਗੀ ਵਿੱਚ ਕਰਨਾਟਕ ਦੇ ਮਨੀਸ਼ ਪਾਂਡੇ ਨੂੰ ਜਗ੍ਹਾ ਮਿਲ ਸਕਦੀ ਹੈ ਜਿਸ ਨੇ ਪੁਣੇ ਵਿੱਚ ਸ੍ਰੀਲੰਕਾ ਖ਼ਿਲਾਫ਼ ਤੀਜੇ ਇਕ ਰੋਜ਼ਾ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਇਹ ਵੀ ਦੇਖਣਾ ਹੋਵੇਗਾ ਕਿ ਤਜ਼ਰਬੇਕਾਰ ਕੇਦਾਰ ਜਾਧਵ ਤੇ ਨੌਜਵਾਨ ਸ਼ਿਵਮ ਦੂਬੇ ਵਿੱਚੋਂ ਕਿਸ ਨੂੰ ਜਗ੍ਹਾ ਮਿਲਦੀ ਹੈ।
ਆਈਸੀਸੀ ਸਾਲ ਦਾ ਸਰਵੋਤਮ ਇਕ ਰੋਜ਼ਾ ਕ੍ਰਿਕਟਰ ਬਣਿਆ ਰੋਹਿਤ ਪਹਿਲੇ ਮੈਚ ਵਿੱਚ ਨਹੀਂ ਚੱਲ ਸਕਿਆ ਪਰ ਉਸ ਨੂੰ ਅਤੇ ਕੋਹਲੀ ਨੂੰ ਜ਼ਿਆਦਾ ਦੇਰ ਰੋਕ ਸਕਣਾ ਸੰਭਨ ਨਹੀਂ ਹੈ। ਕੋਹਲੀ ਭਾਰਤੀ ਧਰਤੀ ’ਤੇ ਸਭ ਤੋਂ ਵੱਧ ਸੈਂਕੜਿਆਂ ਦੇ ਸਚਿਨ ਤੇਂਦੁਲਕਰ ਦੇ ਰਿਕਾਰਡ ਦੀ ਬਰਾਬਰੀ ਤੋਂ ਇਕ ਸੈਂਕੜਾ ਪਿੱਛੇ ਹੈ। ਜਸਪ੍ਰੀਤ ਬੁਮਰਾਹ ਦੀ ਅਗਵਾਈ ਵਿੱਚ ਭਾਰਤੀ ਗੇਂਦਬਾਜ਼ ਵਾਨਖੇੜੇ ਸਟੇਡੀਅਮ ’ਤੇ ਨਹੀਂ ਚੱਲ ਸਕੇ। ਉਨ੍ਹਾਂ ਦਾ ਇਰਾਦਾ ਹੁਣ ਸ਼ਾਨਦਾਰ ਵਾਪਸੀ ਦਾ ਹੋਵੇਗਾ। ਦੇਖਣ ਇਹ ਵੀ ਹੈ ਕਿ ਨਵਦੀਪ ਸੈਣੀ ਤੇ ਸ਼ਾਰਦੁਲ ਠਾਕੁਰ ਵਿੱਚੋਂ ਕਿਸ ਨੂੰ ਮੌਕਾ ਮਿਲਦਾ ਹੈ। ਰਵਿੰਦਰ ਜਡੇਜਾ ਦਾ ਖੇਡਣਾ ਤੈਅ ਹੈ, ਲਿਹਾਜ਼ਾ ਕੁਲਦੀਪ ਯਾਦਵ ਤੇ ਯੁਜ਼ਵੇਂਦਰ ਚਹਿਲ ਵਿੱਚੋਂ ਇਕ ਹੀ ਸਪਿੰਨਰ ਨੂੰ ਜਗ੍ਹਾ ਮਿਲੇਗੀ।
ਦੂਜੇ ਪਾਸੇ ਆਸਟਰੇਲਿਆਈ ਟੀਮ ਦੇ ਹੌਸਲੇ ਪਹਿਲੇ ਮੈਚ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਬੁਲੰਦ ਹਨ। ਫਿੰਚ ਤੇ ਵਾਰਨਰ ਉਸ ਫਾਰਮ ਨੂੰ ਕਾਇਮ ਰੱਖਣਾ ਚਾਹੁਣਗੇ। ਮੱਧਕ੍ਰਮ ਵਿੱਚ ਸਟੀਵ ਸਮਿੱਥ, ਮਾਰਨਸ ਲਾਬੂਸ਼ੇਨ, ਐਸ਼ਟੋਨ ਟਰਨਰ ਅਤੇ ਐਲੇਕਸ ਕਾਰੇ ਵਰਗੇ ਸ਼ਾਨਦਾਰ ਖਿਡਾਰੀ ਹਨ। ਗੇਂਦਬਾਜ਼ਾਂ ਨੇ ਵੀ ਪਹਿਲੇ ਮੈਚ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਮਿਸ਼ੇਲ ਸਟਾਰਕ ਦੀ ਅਗਵਾਈ ਵਿਚ ਉਨ੍ਹਾਂ ਨੇ ਭਾਰਤ ਨੂੰ 255 ਦੌੜਾਂ ’ਤੇ ਰੋਕ ਦਿੱਤਾ। ਸਪਿੰਨਰ ਐਡਮ ਜੰਪਾ ਤੇ ਐਸ਼ਟਨ ਟਰਨਰ ਵੀ ਲਾਹੇਵੰਦ ਸਾਬਿਤ ਹੋਏ। ਭਾਰਤੀ ਸਮੇਂ ਅਨੁਸਾਰ ਮੈਚ ਬਾਅਦ ਦੁਪਹਿਰ 1.30 ਵਜੇ ਹੋਵੇਗਾ। -ਪੀਟੀਆਈ

ਟੀਮਾਂ ਇਸ ਤਰ੍ਹਾਂ ਹਨ:-
ਭਾਰਤ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਕੇਦਾਰ ਜਾਧਵ, ਰਿਸ਼ਭ ਪੰਤ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਯੁਜ਼ਵੇਂਦਰ ਚਹਿਲ, ਕੁਲਦੀਪ ਯਾਦਵ, ਨਵਦੀਪ ਸੈਣੀ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ ਤੇ ਮੁਹੰਮਦ ਸ਼ਮੀ।
ਆਸਟਰੇਲੀਆ: ਆਰੋਨ ਫਿੰਚ (ਕਪਤਾਨ), ਐਲੇਕਸ ਕੈਰੀ, ਪੈਟ੍ਰਿਕ ਕਮਿਨਜ਼, ਐਸ਼ਟਨ ਐਗਰ, ਪੀਟਰ ਹੈਂਡਜ਼ਕੌਂਬ, ਜੋਸ਼ ਹੇਜ਼ਲਵੁੱਡ, ਮਾਰਨਸ ਲਾਬੂਸ਼ੇਨ, ਕੇਨ ਰਿਚਰਡਸਨ, ਸਟੀਵ ਸਮਿੱਥ, ਮਿਸ਼ੇਲ ਸਟਾਰਕ, ਐਸ਼ਟਨ ਟਰਨਰ, ਡੇਵਿਡ ਵਾਰਨਰ ਤੇ ਐਡਮ ਜੰਪਾ।


Comments Off on ਭਾਰਤ ਤੇ ਆਸਟਰੇਲੀਆ ਵਿਚਾਲੇ ‘ਕਰੋ ਜਾਂ ਮਰੋ’ ਵਾਲਾ ਮੈਚ ਅੱਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.