ਹਰ ਧਰਮ ਦੇ ਲੋਕਾਂ ’ਚ ਉਮੜੀ ਤਾਂਘ ਆਜ਼ਾਦੀ ਦੀ !    ਦੁੱਖ ਦੀ ਗੱਠੜੀ !    ਕੈਨੇਡਾ ਦਾ ਪਾਣੀ ’ਚ ਘਿਰਿਆ ਸ਼ਹਿਰ ਵਿਕਟੋਰੀਆ !    ਝੂਠ ਨੀ ਮਾਏ ਝੂਠ... !    ਕੁਝ ਪਲ !    ਪੰਜਾਬੀ ਸਾਹਿਤ ਆਲੋਚਕ ਦੀ ਸਮੁੱਚੀ ਰਚਨਾਵਲੀ !    ਤਰਕ ਦਾ ਸੰਵਾਦ ਰਚਾਉਂਦੀ ਕਹਾਣੀ !    ਬਿਰਹਾ ਦਾ ਸੁਲਤਾਨ !    ਰਿਸ਼ਤਿਆਂ ਦੀ ਕਲਾਤਮਿਕ ਪੇਸ਼ਕਾਰੀ !    ਸੁਧਾਰ ਦਾ ਮਾਰਗ ਦੱਸਦੀ ਪੁਸਤਕ !    

ਬਹੁਜਨ ਸਮਾਜ ਪਾਰਟੀ ਵੱਲੋਂ ਸੂਬੇ ’ਚ ਸੱਤਾ ਪਰਿਵਰਤਨ ਦਾ ਸੱਦਾ

Posted On January - 16 - 2020

ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਬਸਪਾ ਦੇ ਸੂਬਾ ਇੰਚਾਰਜ ਰਣਧੀਰ ਸਿੰਘ ਬੈਨੀਵਾਲ।

ਨਿੱਜੀ ਪੱਤਰ ਪ੍ਰੇਰਕ
ਜਲੰਧਰ, 15 ਜਨਵਰੀ
ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਕੁਮਾਰੀ ਮਾਇਆਵਤੀ ਦਾ ਜਨਮ ਦਿਨ ਅੱਜ ਜਨ ਕਲਿਆਣਕਾਰੀ ਤੇ ਆਰਥਿਕ ਸਹਿਯੋਗ ਦਿਵਸ ਵਜੋਂ ਮਨਾਇਆ ਗਿਆ। ਪਾਰਟੀ ਦੇ ਸੂਬਾ ਦਫਤਰ ਵਿਚ ਕੀਤੇ ਗਏ ਸਮਾਗਮ ਦੌਰਾਨ ਪਾਰਟੀ ਦੇ ਬੁਲਾਰਿਆਂ ਨੇ 2022 ਵਿਚ ਸੂਬੇ ’ਚ ਸੱਤਾ ਪਰਿਵਰਤਨ ਦਾ ਸੱਦਾ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨੇ ਦਲਿਤਾਂ ਦੇ ਵਿਕਾਸ ਲਈ ਕੋਈ ਕੰਮ ਨਹੀਂ ਕੀਤਾ ਤੇ ਸੂਬੇ ਨੂੰ ਆਰਥਿਕ ਤੌਰ ’ਤੇ ਤਬਾਹੀ ਦੇ ਕੰਢੇ ਲਿਆਂਦਾ ਹੈ। ਇਸ ਮੌਕੇ ਬਸਪਾ ਦੇ ਸੂਬਾ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਤੇ ਵਿਪੁਲ ਕੁਮਾਰ ਮੁੱਖ ਮਹਿਮਾਨ ਵੱਜੋਂ ਪਹੁੰਚੇ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਰਣਧੀਰ ਸਿੰਘ ਬੈਨੀਵਾਲ ਤੇ ਵਿਪੁਲ ਕੁਮਾਰ ਨੇ ਕਿਹਾ ਕਿ ਕੁਮਾਰੀ ਮਾਇਆਵਤੀ ਦਾ ਜੀਵਨ ਸੰਘਰਸ਼ ਹਰ ਕਿਸੇ ਲਈ ਪ੍ਰੇਰਣਾ ਦਾ ਸਰੋਤ ਹੈ। ਇਸ ਦੌਰਾਨ ਬਸਪਾ ਦੇ ਸੂਬਾ ਸਕੱਤਰ ਤੇ ਜਲੰਧਰ ਲੋਕ ਸਭਾ ਇੰਚਾਰਜ ਬਲਵਿੰਦਰ ਕੁਮਾਰ, ਬਸਪਾ ਆਗੂ ਗੁਰਮੇਲ ਚੁੰਬਰ, ਪਰਮਜੀਤ ਮੱਲ, ਪੀਡੀ ਸ਼ਾਂਤ, ਰਾਜੇਸ਼ ਕੁਮਾਰ, ਸੁਭਾਸ਼ ਸ਼ਾਹਕੋਟ, ਕੁਲਦੀਪ ਬੰਗੜ, ਵਿਜੈ ਯਾਦਵ, ਐਡਵੋਕੇਟ ਵਿਜੈ ਬੱਧਣ, ਅੰਮ੍ਰਿਤਪਾਲ ਭੌਂਸਲੇ, ਸੁਖਵਿੰਦਰ ਬਿੱਟੂ, ਰਾਮ ਸਰੂਪ ਸਰੋਏ, ਖੁਸ਼ੀ ਰਾਮ, ਬਲਵਿੰਦਰ ਰੱਲ ਤੇ ਹੋਰ ਮੌਜੂਦ ਸਨ।

ਕਾਂਗਰਸ ਤੇ ਭਾਜਪਾ ਨੇ ਦੇਸ਼ ਆਰਥਿਕ ਸੰਕਟ ਵੱਲ ਧੱਕਿਆ: ਗੜ੍ਹੀ
ਬਲਾਚੌਰ (ਪੱਤਰ ਪ੍ਰੇਰਕ): ਬਸਪਾ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਦੇ ਜਨਮ ਦਿਨ ਮੌਕੇ ਬਲਾਚੋਰ ਵਿੱਚ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਫੈਲੀ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਤੇ ਆਰਥਿਕ ਮੰਦੀ ਦਾ ਹੱਲ ਸਿਰਫ ਬਸਪਾ ਹੈ। ਕਾਂਗਰਸ ਤੇ ਭਾਜਪਾ ਸਰਕਾਰਾਂ ਨੇ ਦੇਸ਼ ਨੂੰ ਸਮਾਜਿਕ, ਆਰਥਿਕ, ਰਾਜਨੀਤਿਕ ਸੰਕਟ ਵਿੱਚ ਧੱਕ ਦਿੱਤਾ ਹੈ। ਇਸ ਮੌਕੇ ਸੂਬਾ ਜਨਰਲ ਸਕੱਤਰ ਡਾਕਟਰ ਨਛੱਤਰ ਪਾਲ, ਸੂਬਾ ਸਕੱਤਰ ਬਲਜੀਤ ਸਿੰਘ ਭਾਰਾਪੁਰ, ਜ਼ੋਨ ਇੰਚਾਰਜ ਹਰਬੰਸ ਲਾਲ ਚਣਕੋਆ, ਪ੍ਰਵੀਨ ਬੰਗਾ, ਜ਼ਿਲ੍ਹਾ ਪ੍ਰਧਾਨ ਮਨੋਹਰ ਕਮਾਮ, ਜਸਵੀਰ ਸਿੰਘ ਔਲੀਆਪੁਰ, ਦਵਿੰਦਰ ਸੀਂਹਮਾਰ, ਮੱਖਣ ਚੌਹਾਨ ਹਾਜ਼ਰ ਸਨ।


Comments Off on ਬਹੁਜਨ ਸਮਾਜ ਪਾਰਟੀ ਵੱਲੋਂ ਸੂਬੇ ’ਚ ਸੱਤਾ ਪਰਿਵਰਤਨ ਦਾ ਸੱਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.