ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਫੌਜ ਮੁਖੀ ‘ਗੱਲਾਂ ਘੱਟ ਤੇ ਕੰਮ ਵੱਧ ਕਰਨ’: ਅਧੀਰ ਰੰਜਨ

Posted On January - 13 - 2020

ਨਵੀਂ ਦਿੱਲੀ, 12 ਜਨਵਰੀ
ਲੋਕ ਸਭਾ ’ਚ ਕਾਂਗਰਸ ਦੇ ਆਗੂ ਅਧੀਨ ਰੰਜਨ ਚੌਧਰੀ ਨੇ ਕਿਹਾ ਹੈ ਕਿ ਨਵ-ਨਿਯੁਕਤ ਫ਼ੌਜ ਮੁਖੀ ਜਨਰਲ ਐੱਮ.ਐੱਮ. ਨਰਵਾਣੇ ‘ਗੱਲਾਂ ਘੱਟ ਤੇ ਕੰਮ ਵੱਧ ਕਰਨ।’ ਦੱਸਣਯੋਗ ਹੈ ਕਿ ਫ਼ੌਜ ਮੁਖੀ ਨੇ ਸ਼ਨਿੱਚਰਵਾਰ ਕਿਹਾ ਸੀ ਕਿ ਜੇ ਸਰਕਾਰ ਹੁਕਮ ਕਰੇ ਤਾਂ ਫ਼ੌਜ ਪਾਕਿਸਤਾਨ ਦੇ ਕਬਜ਼ੇ ਹੇਠਲਾ ਕਸ਼ਮੀਰ ਵਾਪਸ ਲੈ ਸਕਦੀ ਹੈ। ਟਵਿੱਟਰ ’ਤੇ ਚੌਧਰੀ ਨੇ ਫ਼ੌਜ ਮੁਖੀ ਦਾ ਜ਼ਿਕਰ ਕਰਦਿਆਂ ਲਿਖਿਆ ‘ਸੰਸਦ ਪੀਓਕੇ ਬਾਰੇ 1994 ਵਿਚ ਹੀ ਸਰਬਸੰਮਤੀ ਨਾਲ ਮਤਾ ਪਾਸ ਕਰ ਚੁੱਕੀ ਹੈ। ਜੇ ਤੁਹਾਨੂੰ ਮਕਬੂਜ਼ਾ ਕਸ਼ਮੀਰ ਬਾਰੇ ਐਕਸ਼ਨ ਲੈਣ ’ਚ ਜ਼ਿਆਦਾ ਹੀ ਦਿਲਚਸਪੀ ਹੈ ਤਾਂ ਮੈਂ ਤੁਹਾਨੂੰ ਸਲਾਹ ਦਿੰਦਾ ਹੈ ਕਿ ਤੁਸੀਂ ਸੀਡੀਐੱਸ ਤੇ ਪ੍ਰਧਾਨ ਮੰਤਰੀ ਦਫ਼ਤਰ ਨਾਲ ਗੱਲਬਾਤ ਕਰੋ। ਗੱਲਾਂ ਘੱਟ ਤੇ ਕੰਮ ਵੱਧ ਕਰੋ।’ ਸੀਨੀਅਰ ਕਾਂਗਰਸੀ ਆਗੂ ਆਨੰਦ ਸ਼ਰਮਾ ਨੇ ਕਿਹਾ ਕਿ ਖਿੱਤਾ ਭਾਰਤ ਦਾ ਅਨਿੱਖੜਵਾਂ ਅੰਗ ਹੈ ਤੇ ਦੋਵੇਂ ਸਦਨ ਇਸ ਬਾਰੇ ਮਤਾ ਪਾਸ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਚੌਧਰੀ ਜਨਰਲ ਬਿਪਿਨ ਰਾਵਤ ਦੀ ਨਾਗਰਿਕਤਾ ਸੋਧ ਐਕਟ ਬਾਰੇ ਕੀਤੀ ਟਿੱਪਣੀ ’ਤੇ ਵੀ ਨਿਖੇਧੀ ਕਰ ਚੁੱਕੇ ਹਨ। ਜੰਮੂ ਕਸ਼ਮੀਰ ਵਿਚ ਕੰਟਰੋਲ ਰੇਖਾ ਨੇੜੇ ਫ਼ੌਜ ਦੇ ਕੁਲੀਆਂ ਦੀਆਂ ਦੇਹਾਂ ਮਿਲਣ ਦੇ ਮਾਮਲੇ ’ਤੇ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕੀਤਾ ਕਿ ‘ਮੋਦੀ ਸਰਕਾਰ ਪਾਕਿਸਤਾਨ ਦੀ ਵਹਿਸ਼ੀ ਕਾਰਵਾਈ ’ਤੇ ਚੁੱਪ ਕਿਉਂ ਹੈ? ਮੀਡੀਆ ਵੀ ਚੁੱਪ ਹੈ। ਪਾਕਿਸਤਾਨ ਦੀ ਇਸ ਕਾਰਵਾਈ ਦਾ ਜਵਾਬ ਕਦੋਂ ਦਿੱਤਾ ਜਾਵੇਗਾ, ਇਕ ਬਦਲੇ ਦਸ ਸਿਰ ਅਸੀਂ ਕਦੋਂ ਦੇਖਾਂਗੇ?’

-ਪੀਟੀਆਈ


Comments Off on ਫੌਜ ਮੁਖੀ ‘ਗੱਲਾਂ ਘੱਟ ਤੇ ਕੰਮ ਵੱਧ ਕਰਨ’: ਅਧੀਰ ਰੰਜਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.