ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

‘ਪੰਜਾਬ ਬੰਦ’ ਨੂੰ ਰਲਵਾਂ-ਮਿਲਵਾਂ ਹੁੰਗਾਰਾ

Posted On January - 26 - 2020

ਆਵਾਜਾਈ ਰੋਕ ਕੇ ਨਾਅਰੇਬਾਜ਼ੀ ਕਰਦੇ ਹੋਏ ਪ੍ਰਦਰਸ਼ਨਕਾਰੀ। -ਫੋਟੋ: ਲਖਨਪਾਲ ਸਿੰਘ

ਪੱਤਰ ਪ੍ਰੇਰਕ
ਮਜੀਠਾ, 25 ਜਨਵਰੀ
ਕੇਂਦਰ ’ਚ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਲਿਆਂਦੇ ਗਏ ਸੀਏਏ ਤੇ ਐੱਨਆਰਸੀ ਕਾਨੂੰਨ ਨੂੰ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਮੁਸਲਿਮ ਭਾਈਚਾਰਾ, ਘੱਟ ਗਿਣਤੀ ਦਲਿਤ ਭਾਈਚਾਰਾ ਤੇ ਹੋਰ ਹਮਾਇਤੀ ਜਥੇਬੰਦੀਆਂ ਵਲੋਂ ਦੇਸ਼ ’ਚ ਧਰਮ ਨੂੰ ਵੰਡੀਆਂ ਪਾਉਣ ਵਾਲਾ ਤੇ ਘੱਟ ਗਿਣਤੀਆਂ ਲਈ ਖਤਰਾ ਦੱਸਦਿਆਂ ਹੋਇਆ ਬਣਾਏ ਗਏ ਇਸ ਨਵੇਂ ਕਨੂੰਨ ਦੇ ਵਿਰੋਧ ’ਚ ਅੱਜ 25 ਜਨਵਰੀ ਨੂੰ ਦਿਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਮਜੀਠਾ ਤੇ ਆਸ-ਪਾਸ ਦੇ ਲੋਕਾਂ ਵਲੋਂ ਨਾ ਸਵੀਕਾਰ ਕਰਦਿਆਂ ਮਜੀਠਾ ਵਿਚ ਆਪਣੀਆਂ ਦੁਕਾਨਾ ਖੋਲ੍ਹੀ ਰੱਖੀਆਂ। ਅਕਾਲੀ ਦਲ ਅਮ੍ਰਿਤਸਰ ਦੇ ਮਜੀਠਾ ਹਲਕੇ ਦੇ ਇੰਚਾਰਜ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਕੁੱਝ ਨੌਜਵਾਨਾਂ ਵੱਲੋਂ ਭੋਮਾਂ ਵਡਾਲਾ ਵਿਚ ਮਜੀਠਾ, ਫਤਿਹਗੜ੍ਹ ਚੂੜੀਆਂ ਸੜਕ ਤੇ ਆਵਾਜਾਈ ਰੋਕ ਕੇ ਕੁੱਝ ਸਮੇਂ ਲਈ ਰੋਸ ਪ੍ਰਦਰਸ਼ਨ ਕਰਕੇ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਕਾਹਨੂੰਵਾਨ(ਪੱਤਰ ਪ੍ਰੇਰਕ): ਇਸ ਸਾਲ 26 ਜਨਵਰੀ ਤੋਂ ਇੱਕ ਦਿਨ ਪਹਿਲਾਂ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਗਰਮ ਖ਼ਿਆਲੀ ਆਗੂਆਂ ਵੱਲੋਂ 25 ਜਨਵਰੀ ਨੂੰ ਸਮੁੱਚਾ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਬੰਦ ਦਾ ਅਸਰ ਕਾਹਨੂੰਵਾਨ ਇਲਾਕੇ ਵਿੱਚ ਥੋੜ੍ਹਾ ਵੀ ਵੇਖਣ ਨੂੰ ਨਹੀਂ ਮਿਲਿਆ। ਅੱਜ ਸਵੇਰ ਤੋਂ ਹੀ ਕਾਹਨੂੰਵਾਨ ਦਾ ਬਾਜ਼ਾਰ ਆਮ ਵਾਂਗ ਹੀ ਖੁੱਲ੍ਹਿਆ। ਗਰਮ-ਖ਼ਿਆਲੀ ਵਿੱਚ ਆਮ ਵਾਂਗ ਰੌਣਕਾਂ ਰਹੀਆਂ। ਨਾ ਤਾਂ ਕਿਸੇ ਜਥੇਬੰਦੀ ਵੱਲੋਂ ਨਾ ਹੀ ਕਿਸੇ ਸਿੱਖ ਆਗੂ ਵੱਲੋਂ ਬੰਦ ਕਰਵਾਉਣ ਦਾ ਕੋਈ ਚਾਰਾ ਕੀਤਾ ਗਿਆ।
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਆਦਮਪੁਰ ਇਲਾਕੇ ਵਿਚ ਪੰਜਾਬ ਬੰਦ ਦਾ ਅਸਰ ਨਹੀਂ ਦਿਖਾਈ ਦਿੱਤਾ। ਸਕੂਲ, ਕਾਲਜ, ਬਾਜ਼ਾਰ, ਬੈਂਕ ਅਤੇ ਹੋਰ ਅਦਾਰਿਆਂ ਵਿਚ ਆਮ ਦਿਨਾਂ ਵਾਂਗ੍ਹ ਕੰਮ ਹੋਇਆ। ਬੰਦ ਕਾਰਨ ਬਾਜ਼ਾਰ ਵਿਚ ਭੀੜ ਘੱਟ ਦੇਖਣ ਨੂੰ ਮਿਲੀ ਕਿਉਂਕਿ ਪਿੰਡਾਂ ਦੇ ਲੋਕ ਅੱਜ ਬਹੁਤ ਘੱਟ ਗਿਣਤੀ ਵਿਚ ਆਦਮਪੁਰ ਆਏ।


Comments Off on ‘ਪੰਜਾਬ ਬੰਦ’ ਨੂੰ ਰਲਵਾਂ-ਮਿਲਵਾਂ ਹੁੰਗਾਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.