ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਪੰਜਾਬ ਤੇ ਦਿੱਲੀ ਵਿਚਾਲੇ ਮੈਚ ਡਰਾਅ

Posted On January - 7 - 2020

ਕਰਮਜੀਤ ਸਿੰਘ ਚਿੱਲਾ
ਐੱਸ ਏ ਐੱਸ ਨਗਰ (ਮੁਹਾਲੀ), 6 ਜਨਵਰੀ

ਮੁਹਾਲੀ ਦੇ ਪੀਸੀਏ ਸਟੇਡੀਅਮ ਦੀ ਪਿੱਚ ਨੂੰ ਮੀਂਹ ਤੋਂ ਬਚਾਉਣ ਲਈ ਢੱਕਦੇ ਹੋਏ ਕਰਮਚਾਰੀ। -ਫੋਟੋ: ਵਿੱਕੀ ਘਾਰੂ

ਇੱਥੇ ਆਈਐੱਸ ਬਿੰਦਰਾ ਪੀਸੀਏ ਸਟੇਡੀਅਮ ਵਿੱਚ ਪੰਜਾਬ ਅਤੇ ਦਿੱਲੀ ਦੀਆਂ ਟੀਮਾਂ ਦਰਮਿਆਨ ਖੇਡੇ ਗਏ ਰਣਜੀ ਟਰਾਫ਼ੀ ਗਰੁੱਪ ‘ਏ’ ਦੇ ਮੈਚ ਦਾ ਚੌਥਾ ਅਤੇ ਆਖ਼ਰੀ ਦਿਨ ਮੀਂਹ ਦੀ ਭੇਂਟ ਚੜ੍ਹ ਗਿਆ। ਸਵੇਰ ਤੋਂ ਹੀ ਹੋਏ ਖ਼ਰਾਬ ਮੌਸਮ ਤੇ ਲਗਾਤਾਰ ਪੈ ਰਹੇ ਮੀਂਹ ਕਾਰਨ ਅੱਜ ਕੋਈ ਗੇਂਦ ਨਹੀਂ ਸੁੱਟੀ ਜਾ ਸਕੀ, ਜਿਸ ਕਾਰਨ ਮੈਚ ਡਰਾਅ ਕਰਨ ਦਾ ਫ਼ੈਸਲਾ ਕੀਤਾ ਗਿਆ। ਦਿੱਲੀ ਦੀ ਟੀਮ ਨੂੰ ਪਹਿਲੀ ਪਾਰੀ ਵਿੱਚ ਮਿਲੀ ਬੜ੍ਹਤ ਕਾਰਨ ਤਿੰਨ ਅੰਕ ਮਿਲੇ। ਪੰਜਾਬ ਦੀ ਟੀਮ ਨੂੰ ਇੱਕ ਅੰਕ ਨਾਲ ਹੀ ਸਬਰ ਕਰਨਾ ਪਿਆ।
ਦਿੱਲੀ ਦੀ ਟੀਮ ਨੇ ਮੈਚ ਦੇ ਤੀਜੇ ਦਿਨ ਪਹਿਲੀ ਪਾਰੀ ਵਿੱਚ ਲੀਡ ਹਾਸਲ ਕੀਤੀ ਸੀ ਅਤੇ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਸਮੇਂ ਪੰਜਾਬ ਦੂਜੀ ਪਾਰੀ ਵਿਚ ਪੰਜਾਬ ਚਾਰ ਵਿਕਟਾਂ ਦੇ ਨੁਕਸਾਨ ’ਤੇ 44 ਦੌੜਾਂ ਹੀ ਬਣਾ ਸਕਿਆ ਸੀ। ਪਹਿਲੀ ਪਾਰੀ ਵਿੱਚ ਪੰਜਾਬ ਦੀਆਂ 313 ਦੌੜਾਂ ਦੇ ਜਵਾਬ ਵਿੱਚ ਦਿੱਲੀ ਨੇ 339 ਬਣਾ ਕੇ 26 ਦੌੜਾਂ ਦੀ ਲੀਡ ਲਈ ਸੀ।
ਅੱਜ ਦੋਵੇਂ ਟੀਮਾਂ ਦੇ ਖਿਡਾਰੀ ਮੈਚ ਸ਼ੁਰੂ ਹੋਣ ਦੀ ਉਡੀਕ ਕਰਦੇ ਰਹੇ। ਸਵੇਰ ਸਮੇਂ ਇੱਕ ਵਾਰ ਮੈਚ ਕਰਾਉਣ ਲਈ ਪੂਰੀ ਤਿਆਰੀ ਵੀ ਹੋ ਗਈ। ਇਸੇ ਦੌਰਾਨ ਮੀਂਹ ਮੁੜ ਪੈਣਾ ਸ਼ੁਰੂ ਹੋ ਗਿਆ, ਜਿਸ ਕਾਰਨ ਮੈਚ ਮੁਲਤਵੀ ਕਰਨਾ ਪਿਆ। ਬਾਅਦ ਵਿੱਚ ਮੈਚ ਰੈਫ਼ਰੀ ਨੇ ਮੈਚ ਰੱਦ ਕਰਨ ਦਾ ਐਲਾਨ ਕਰ ਦਿੱਤਾ। ਪੰਜਾਬ ਦੇ ਘਰੇਲੂ ਮੈਦਾਨ ਵਿੱਚ ਖੇਡੇ ਗਏ ਇਸ ਮੈਚ ਵਿੱਚ ਦਿੱਲੀ ਦੀ ਟੀਮ ਨੇ ਆਪਣੀ ਮਜ਼ਬੂਤ ਪਕੜ ਬਣਾ ਲਈ ਸੀ। ਦਿੱਲੀ ਦੇ ਖਿਡਾਰੀ ਮੈਚ ਜਿੱਤਣ ਲਈ ਕਾਫ਼ੀ ਆਸਵੰਦ ਸਨ, ਪਰ ਮੀਂਹ ਨੇ ਮਹਿਮਾਨ ਟੀਮ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਦੋਵਾਂ ਟੀਮਾਂ ਵਿਚਾਲੇ ਲੀਗ ਦਾ ਇਹ ਆਖ਼ਰੀ ਮੈਚ ਸੀ।

ਡਰਾਅ ਦੇ ਬਾਵਜੂਦ ਗਰੁੱਪ ‘ਏ’ ਵਿੱਚ ਪੰਜਾਬ ਮੋਹਰੀ
ਰਣਜੀ ਟਰਾਫ਼ੀ ਦੇ ਗਰੁੱਪ ‘ਏ’ ਦੀ ਅੰਕ ਸੂਚੀ ਵਿੱਚ 9 ਟੀਮਾਂ ਵਿੱਚੋਂ ਪੰਜਾਬ ਅਜੇ ਵੀ ਪਹਿਲੇ ਸਥਾਨ ’ਤੇ ਬਰਕਰਾਰ ਹੈ। ਪੰਜਾਬ ਦੀ ਟੀਮ ਨੇ ਹੁਣ ਤੱਕ ਚਾਰ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਦੋ ਜਿੱਤੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਦੋ ਮੈਚ ਡਰਾਅ ਰਹੇ। ਅੰਕ ਸੂਚੀ ਵਿੱਚ ਪੰਜਾਬ ਦੇ 18 ਅੰਕ ਹਨ। ਦੂਜੇ ਪਾਸੇ ਦਿੱਲੀ ਦੀ ਟੀਮ ਚਾਰ ਮੈਚਾਂ ਵਿੱਚੋਂ ਇੱਕ ਹੀ ਜਿੱਤ ਸਕੀ ਹੈ। ਉਸ ਨੂੰ ਇੱਕ ਵਿੱਚ ਹਾਰ ਝੱਲਣੀ ਪਈ, ਜਦੋਂਕਿ ਦੋ ਮੈਚ ਡਰਾਅ ਖੇਡੇ।

ਜੰਮੂ ਕਸ਼ਮੀਰ ਨੇ ਝਾਰਖੰਡ ਨੂੰ ਪਾਰੀ ਤੇ 27 ਦੌੜਾਂ ਨਾਲ ਹਰਾਇਆ
ਰਾਂਚੀ: ਤੇਜ਼ ਗੇਂਦਬਾਜ਼ ਆਕਿਬ ਨਬੀ ਦੀਆਂ ਪੰਜ ਵਿਕਟਾਂ ਦੀ ਬਦੌਲਤ ਜੰਮੂ ਕਸ਼ਮੀਰ ਨੇ ਅੱਜ ਇੱਥੇ ਰਣਜੀ ਟਰਾਫ਼ੀ ਗਰੁੱਪ ‘ਸੀ’ ਮੈਚ ਵਿੱਚ ਝਾਰਖੰਡ ਨੂੰ ਪਾਰੀ ਅਤੇ 27 ਦੌੜਾਂ ਨਾਲ ਹਰਾ ਦਿੱਤਾ। ਝਾਰਖੰਡ ਦੀ ਟੀਮ ਅੱਜ ਚਾਰ ਵਿਕਟਾਂ ’ਤੇ 103 ਦੌੜਾਂ ਤੋਂ ਅੱਗੇ ਖੇਡਣ ਉਤਰੀ ਅਤੇ 26.4 ਓਵਰਾਂ ਵਿੱਚ 52 ਦੌੜਾਂ ਜੋੜ ਕੇ 155 ਦੌੜਾਂ ਤੱਕ ਆਪਣੀਆਂ ਛੇ ਵਿਕਟਾਂ ਵੀ ਗੁਆ ਲਈਆਂ। ਝਾਰਖੰਡ ਦੀ ਚਾਰ ਮੈਚਾਂ ਵਿੱਚ ਇਹ ਪਹਿਲੀ ਹਾਰ ਹੈ। ਨਬੀ ਨੇ 38 ਦੌੜਾਂ ਦੇ ਕੇ ਪੰਜ ਵਿਕਟਾਂ ਝਟਕਾਈਆਂ, ਜਦਕਿ ਮੁਹੰਮਦ ਮੁਦਾਸਿਰ ਅਤੇ ਆਬਿਦ ਮੁ਼ਸਤਾਕ ਨੇ ਦੋ-ਦੋ ਵਿਕਟਾਂ ਲਈਆਂ। ਝਾਰਖੰਡ ਵੱਲੋਂ ਇਸ਼ਾਂਕ ਜੱਗੀ ਨੇ 96 ਗੇਂਦਾਂ ’ਤੇ 34 ਦੌੜਾਂ ਦੀ ਪਾਰੀ ਖੇਡੀ, ਪਰ ਇਸ਼ਾਨ ਕਿਸ਼ਨ (ਅੱਠ) ਅਤੇ ਵਿਰਾਟ ਸਿੰਘ (ਇੱਕ) ਨੇ ਨਿਰਾਸ਼ ਕੀਤਾ। ਮੁਦਾਸਿਰ ਨੇ ਵਿਰਾਟ ਸਿੰਘ ਨੂੰ ਆਊਟ ਕਰਕੇ ਜੰਮੂ ਕਸ਼ਮੀਰ ਨੂੰ ਦਿਨ ਦੀ ਪਹਿਲੀ ਸਫਲਤਾ ਦਿਵਾਈ। ਕਿਸ਼ਨ ਅਤੇ ਜੱਗੀ ਅੱਠ ਓਵਰ ਤੱਕ ਕ੍ਰੀਜ਼ ’ਤੇ ਖੇਡੇ, ਪਰ ਕ੍ਰਮਵਾਰ ਉਮਰ ਨਜ਼ੀਰ ਅਤੇ ਨਬੀ ਨੇ ਤਿੰਨ ਦੌੜਾਂ ਦੇ ਅੰਦਰ ਇਨ੍ਹਾਂ ਦੋਵਾਂ ਨੂੰ ਪੈਵਿਲੀਅਨ ਭੇਜ ਦਿੱਤਾ। ਨਬੀ ਨੇ ਇਸ ਮਗਰੋਂ ਰਾਹੁਲ ਪ੍ਰਸਾਦ, ਸ਼ਾਹਬਾਜ਼ ਨਦੀਮ ਅਤੇ ਵਰੁਣ ਆਰੋਨ ਨੂੰ ਬਾਹਰ ਦਾ ਰਸਤਾ ਵਿਖਾਇਆ। -ਪੀਟੀਆਈ

 


Comments Off on ਪੰਜਾਬ ਤੇ ਦਿੱਲੀ ਵਿਚਾਲੇ ਮੈਚ ਡਰਾਅ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.