ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਪੀਆਰਟੀਸੀ ਦਾ ਮੁੱਖ ਖਜ਼ਾਨਾ ਅਫਸਰ ਰਿਸ਼ਵਤ ਲੈਂਦਾ ਕਾਬੂ

Posted On January - 14 - 2020

ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਪੀਆਰਟੀਸੀ ਦਾ ਮੁੱਖ ਖਜ਼ਾਨਾ ਅਫਸਰ। -ਫੋਟੋ: ਸੱਚਰ

ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਜਨਵਰੀ
ਟੈਕਸੀਆਂ ਦੇ ਬਿੱਲ ਪਾਸ ਕਰਵਾਉਣ ਲਈ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਵਾਲੇ ਪੀਆਰਟੀਸੀ ਦੇ ਮੁੱਖ ਖਜ਼ਾਨਾ ਅਫਸਰ ਭੁਪਿੰਦਰ ਕੁਮਾਰ ਅਗਰਵਾਲ ਨੂੰ ਵਿਜੀਲੈਂਸ ਬਿਊਰੋ ਨੇ ਅੱਜ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ। ਉਸ ਖ਼ਿਲਾਫ਼ ਵਿਜੀਲੈਂਸ ਦੇ ਪਟਿਆਲਾ ਸਥਿਤ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਦੇ ਐੱਸਐੱਸਪੀ ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਟੈਕਸੀ ਗੱਡੀਆਂ ਦਾ ਕੰਮ ਕਰਦੇ ਭਰਪੂਰ ਗਾਰਡਨ ਪਟਿਆਲਾ ਵਾਸੀ ਭਜਨ ਪ੍ਰਤਾਪ ਸਿੰਘ ਪੁੱਤਰ ਲਖਵੀਰ ਸਿੰਘ ਦੀਆਂ ਤਿੰਨ ਟੈਕਸੀ ਗੱਡੀਆਂ ਪੀਆਰਟੀਸੀ ਪਟਿਆਲਾ ਕੋਲ ਕਿਰਾਏ ’ਤੇ ਚੱਲ ਰਹੀਆਂ ਹਨ। ਇਨ੍ਹਾਂ ਦੇ ਬਿੱਲਾਂ ਸਬੰਧੀ ਫਾਈਲਾਂ ਕਲੀਅਰ ਕਰਨ ਬਦਲੇ ਮੁੱਖ ਖਜ਼ਾਨਾ ਅਫਸਰ ਭੁਪਿੰਦਰ ਕੁਮਾਰ ਅਗਰਵਾਲ ਨੇ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ ਜਿਸ ਵਿੱਚੋਂ 5 ਹਜ਼ਾਰ ਰੁਪਏ ਬਿੱਲ ਫਾਈਲ ਕਲੀਅਰ ਕਰਨ ਤੋਂ ਪਹਿਲਾਂ ਅਤੇ ਬਾਕੀ 5 ਹਜ਼ਾਰ ਬਾਅਦ ਬਤੌਰ ਰਿਸ਼ਵਤ ਲੈਣੇ ਤੈਅ ਹੋਏ ਸਨ। ਮੁਲਜ਼ਮ ਨੂੰ ਅੱਜ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਦੇ ਇੰਸਪੈਕਟਰ ਪ੍ਰਿਤਪਾਲ ਸਿੰਘ ਸੰਧੂ ਦੀ ਅਗਵਾਈ ਹੇਠਲੀ ਟੀਮ ਨੇ ਕਾਬੂ ਕਰ ਲਿਆ। ਵਿਜੀਲੈਂਸ ਟੀਮ ਵਿੱਚ ਏਐੱਸਆਈ ਕੁੰਦਨ ਸਿੰਘ ਤੇ ਪਵਿੱਤਰ ਸਿੰਘ, ਸੀ-2 ਸ਼ਾਮ ਸੁੰਦਰ, ਹਰਮੀਤ ਸਿੰਘ, ਰਣਜੀਤ ਸਿੰਘ ਤੇ ਕਾਰਜ ਸਿੰਘ ਵੀ ਸ਼ਾਮਲ ਸਨ।


Comments Off on ਪੀਆਰਟੀਸੀ ਦਾ ਮੁੱਖ ਖਜ਼ਾਨਾ ਅਫਸਰ ਰਿਸ਼ਵਤ ਲੈਂਦਾ ਕਾਬੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.