ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਪਾਕਿਸਤਾਨੀ ਮੁਬੱਸ਼ਰ ਬਿਲਾਲ ਤੇ ਸਜ਼ਾਦ ਹੈਦਰ ਵਤਨ ਪਰਤੇ

Posted On January - 15 - 2020

ਵਤਨ ਵਾਪਸੀ ਮੌਕੇ ਮੀਡੀਆ ਨਾਲ ਗੱਲਬਾਤ ਕਰਦਾ ਹੋਇਆ ਮੁਬੱਸ਼ਰ ਬਿਲਾਲ।

ਦਿਲਬਾਗ ਸਿੰਘ ਗਿੱਲ
ਅਟਾਰੀ, 14 ਜਨਵਰੀ
ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਕਸੂਰ ਦੇ ਸਰਹੱਦੀ ਪਿੰਡ ਕਤਲੂਈ ਕਲਾਂ ਦਾ ਰਹਿਣ ਵਾਲਾ ਨਾਬਾਲਗ ਮੁਬੱਸ਼ਰ ਬਿਲਾਲ ਉਰਫ਼ ਮੁਬਾਰਕ (17) ਹੁਸ਼ਿਆਰਪੁਰ ਦੇ ਬਾਲ ਸੁਧਾਰ ਘਰ ਅਤੇ ਸਜ਼ਾਦ ਹੈਦਰ ਨਜ਼ਰਬੰਦੀ ਕੇਂਦਰ ਲਾਮਪੁਰ ਦਿੱਲੀ ਤੋਂ ਰਿਹਾਅ ਹੋਣ ਉਪਰੰਤ ਅੱਜ ਅਟਾਰੀ-ਵਾਹਗਾ ਸਰਹੱਦ ਰਸਤੇ ਵਤਨ ਪਰਤ ਗਏ। ਵਤਨ ਲਈ ਰਵਾਨਾ ਹੋਣ ਤੋਂ ਪਹਿਲਾਂ ਮੁਬੱਸ਼ਰ ਬਿਲਾਲ ਨੇ ਕਿਹਾ ਕਿ ਉਹ ਭਰਾ ਨਾਲ ਲੜਨ ਤੇ ਪਿਤਾ ਵੱਲੋਂ ਝਿੜਕਣ ’ਤੇ ਗੁੱਸੇ ਵਿੱਚ ਸਰਹੱਦ ਵੱਲ ਆ ਗਿਆ ਸੀ। ਗ਼ਲਤੀ ਨਾਲ ਭਾਰਤੀ ਖੇਤਰ ਵਿੱਚ ਦਾਖ਼ਲ ਹੋਣ ’ਤੇ ਉਸ ਨੂੰ ਸਰਹੱਦ ਅਤੇ ਸੀਮਾ ਸੁਰੱਖਿਆ ਬਲ ਵੱਲੋਂ ਫੜ ਲਿਆ ਗਿਆ ਸੀ। ਗ਼ੌਰਤਲਬ ਹੈ ਕਿ ਮੁਬਾਰਕ ਨੂੰ ਮਾਰਚ 2018 ਵਿੱਚ ਖੇਮਕਰਨ ਸੈਕਟਰ ਤੋਂ ਕੰਡਿਆਲੀ ਤਾਰ ਨੇੜਿਓਂ ਸੀਮਾ ਸੁਰੱਖਿਆ ਬਲ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰ ਕਰਨ ਉਪਰੰਤ ਮੁਬੱਸ਼ਰ ਬਲਾਲ ’ਤੇ ਪਹਿਲੀ ਮਾਰਚ 2018 ਨੂੰ ਥਾਣਾ ਖੇਮਕਰਨ ਵਿਚ ਭਾਰਤੀ ਪਾਸਪੋਰਟ ਐਕਟ 1920 ਦੀ ਧਾਰਾ 3, 34, 20 ਅਤੇ ਵਿਦੇਸ਼ੀ ਐਕਟ 1946 ਦੀ ਧਾਰਾ-14 ਤਹਿਤ ਮੁਕੱਦਮਾ ਦਰਜ ਕਰ ਕੇ ਤਰਨ ਤਾਰਨ ਸਥਿਤ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਹੁਸ਼ਿਆਰਪੁਰ ਦੇ ਬਾਲ ਸੁਧਾਰ ਘਰ ਵਿੱਚ ਭੇਜ ਦਿੱਤਾ ਗਿਆ ਸੀ। ਅਦਾਲਤ ਵੱਲੋਂ ਉਸ ਨੂੰ ਡੇਢ ਸਾਲ ਪਹਿਲਾਂ ਬਰੀ ਕਰਨ ’ਤੇ ਵੀ ਉਸ ਦੀ ਰਿਹਾਈ ਨਾ ਹੋਈ। ਪੰਜਾਬ ਵਿੱਚ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਰਿਲੀਜ਼ ਮੁਬਾਰਕ ਮਹਿੰਮ ਤਹਿਤ ਰੋਸ ਮਾਰਚ ਵੀ ਕੀਤੇ ਗਏ ਸਨ। 22 ਮਹੀਨਿਆਂ ਬਾਅਦ ਮੁਬੱਸ਼ਰ ਬਲਾਲ ਦੇ ਬਾਲ ਸੁਧਾਰ ਘਰ ਹੁਸ਼ਿਆਰਪੁਰ ਤੋਂ ਰਿਹਾਅ ਹੋਣ ਉਪਰੰਤ ਅੱਜ ਹੁਸ਼ਿਆਰਪੁਰ ਤੋਂ ਉਸ ਨੂੰ ਪੁਲੀਸ ਪਾਰਟੀ ਲੈ ਕੇ ਅਟਾਰੀ ਸਰਹੱਦ ਪੁੱਜੀ।
ਇਸੇ ਤਰ੍ਹਾਂ ਦਿੱਲੀ ਸਥਿਤ ਲਾਮਪੁਰ ਨਜ਼ਰਬੰਦੀ ਕੇਂਦਰ ’ਚੋਂ ਰਿਹਾਅ ਹੋਇਆ ਪਾਕਿਸਤਾਨੀ ਕੈਦੀ ਸਜ਼ਾਦ ਹੈਦਰ ਉਰਫ਼ ਮੁਹੰਮਦ ਪਰਵੇਜ਼ ਵਾਸੀ ਲਾਹੌਰ, ਜੋ 2010 ਵਿੱਚ ਜਾਸੂਸੀ ਦੇ ਕੇਸ ਵਿੱਚ ਫੜਿਆ ਗਿਆ ਸੀ। ਅੱਜ ਦਸ ਸਾਲ ਚਾਰ ਮਹੀਨਿਆਂ ਬਾਅਦ ਰਿਹਾਅ ਹੋ ਕੇ ਵਤਨ ਪਰਤਿਆ ਹੈ। ਅਟਾਰੀ-ਵਾਹਗਾ ਸਰਹੱਦ ’ਤੇ ਮੁਬੱਸ਼ਰ ਬਿਲਾਲ ਤੇ ਸਜ਼ਾਦ ਹੈਦਰ ਨੂੰ ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਸੰਜੇ ਕੁਮਾਰ ਨੇ ਪਾਕਿਸਤਾਨ ਰੇਂਜਰ ਅਧਿਕਾਰੀ ਮੁਹੰਮਦ ਫ਼ੈਜ਼ਲ ਦੇ ਹਵਾਲੇ ਕੀਤਾ।


Comments Off on ਪਾਕਿਸਤਾਨੀ ਮੁਬੱਸ਼ਰ ਬਿਲਾਲ ਤੇ ਸਜ਼ਾਦ ਹੈਦਰ ਵਤਨ ਪਰਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.